ਮਿਤੀ 16ਅਪ੍ਰੈਲ,2025 ਨੂੰ ਅਕਾਲ ਕਾਲਜ ਆਫ਼ ਐਜੂਕੇਸ਼ਨ ਮਸਤੂਆਣਾ ਸਾਹਿਬ ਵਿਖੇ ਰਿਜ਼ਿਊਮ ਰਾਇਟਿੰਗ ਅਤੇ ਇੰਟਰਵਿਊ ਵਾਰੇ ਵਿਚਾਰ ਚਰਚਾ ਕਰਨ ਦੇ ਸੰਦਰਭ ਵਿੱਚ ਇਕ ਰੋਜ਼ਾ ਵਰਕਸ਼ਾਪ ਦੀ ਵਿਵਸਥਾ ਕੀਤੀ ਗਈ। ਜਿਸਦਾ ਆਯੋਜਨ ਅਕਾਲ ਕਾਲਜ ਆਫ਼ ਐਜੂਕੇਸ਼ਨ ਦੇ ਹਾਲ ਵਿੱਚ ਕੀਤਾ ਗਿਆ। ਜਿਸ ਵਿੱਚ ਡਾ. ਸੁਮਨ ਮਿੱਤਲ( ਪ੍ਰਿੰਸੀਪਲ ਗੰਗਾ ਡਿਗਰੀ ਕਾਲਜ ਧਾਬੀ ਗੁੱਜਰਾਂ, ਪਟਿਆਲਾ) ਅਤੇ ਡਾ. ਕਵਿਤਾ ਮਿੱਤਲ( ਪ੍ਰਿੰਸੀਪਲ ਦੇਸ਼ ਭਗਤ ਕਾਲਜ ਆਫ਼ ਐਜੂਕੇਸ਼ਨ ਬਰੜਵਾਲ) ਵਰਕਸ਼ਾਪ ਵਿੱਚ ਰਿਸੋਰਸ ਪਰਸਨ ਵਜੋ ਆਏ । ਵਰਕਸ਼ਾਪ ਵਿੱਚ ਆਉਣ ਤੇ ਪ੍ਰਿੰਸੀਪਲ ਡਾ. ਸੁਖਦੀਪ ਕੌਰ ਵੱਲੋਂ ਕਾਲਜ ਵਿੱਚ ਆਉਣ ਤੇ ਓਹਨਾ ਦਾ ਨਿੱਘਾ ਸਵਾਗਤ ਕੀਤਾ ਗਿਆ। ਵਰਕਸ਼ਾਪ ਵਿੱਚ ਡਾ. ਸੁਮਨ ਮਿੱਤਲ ਜੀ ਦੁਬਾਰਾ ਰਿਜ਼ਿਊਮ ਰਾਇਟਿੰਗ ਤਹਿਤ ਆਉਣ ਵਾਲੀਆਂ ਰਣਨੀਤੀਆਂ ਵਾਰੇ ਵਿਸ਼ੇਸ਼ ਤੌਰ ‘ਤੇ ਵਿਦਿਆਰਥੀਆਂ ਨਾਲ ਚਰਚਾ ਕੀਤੀ ਗਈ। ਜਿਸ ਦੌਰਾਨ ਉਹਨਾਂ ਨੇ ਰਿਜ਼ਿਊਮ ਤਿਆਰ ਕਰਨ ਸਮੇਂ ਧਿਆਨ ਵਿੱਚ ਰੱਖੀਆਂ ਜਾਣ ਵਾਲੀਆਂ ਗੱਲਾਂ ਬਾਰੇ ਜਾਣਕਾਰੀ ਦਿੱਤੀ ।ਨਾਲ ਹੀ ਡਾ. ਕਵਿਤਾ ਮਿੱਤਲ ਨੇ ਇੰਟਰਵਿਊ ਦੀ ਤਿਆਰੀ ਦੇ ਸੰਦਰਭ ਵਿੱਚ ਦੱਸਿਆ। ਜਿਸ ਅਧੀਨ ਉਹਨਾਂ ਨੇ ਇੰਟਰਵਿਊ ਸਕਿੱਲਜ਼, ਉਚਾਰਣ ਵਿਧੀ , ਇੰਟਰਵਿਊ ਪੈਨਲ ਨਾਲ ਕਿਵੇਂ ਵਿਚਾਰ ਵਟਾਂਦਰਾ ਕਰਨਾ ਹੈ, ਬਾਰੇ ਜਾਣਕਾਰੀ ਦਿੱਤੀ। ਅੰਤ ਵਿੱਚ ਪ੍ਰਿੰਸੀਪਲ ਡਾ. ਸੁਖਦੀਪ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਅਤੇ ਨਾਲ ਹੀ ਉਹਨਾਂ ਵੱਲੋਂ ਪੂਰੇ ਸਟਾਫ਼ ਸਮੇਤ ਮਾਣ ਸਨਮਾਨ ਕੀਤਾ ਗਿਆ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।