ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਵਿਖੇ ਕਾਲਜ ਪ੍ਰਿੰਸੀਪਲ ਡਾਕਟਰ ਅਮਨਦੀਪ ਕੌਰ ਦੀ ਯੋਗ ਅਗਵਾਈ ਅਤੇ ਦਿਸ਼ਾ ਨਿਰਦੇਸ਼ ਤਹਿਤ ਪੰਜਾਬ ਸਟੇਟ ਸਕਾਊਟ ਐਂਡ ਗਾਈਡ ਫੈਲੋਸ਼ਿਪ ਦੇ ਸਹਿਯੋਗ ਨਾਲ 19 ਅਪ੍ਰੈਲ, ਅਤੇ 20 ਅਪ੍ਰੈਲ, 2025 ਨੂੰ ਦੋ ਰੋਜ਼ਾ ਕਾਨਫਰੰਸ ਕਰਵਾਈ ਗਈ। ਇਸ ਕਾਨਫਰੰਸ ਦਾ ਥੀਮ 21ਵੀਂ ਸਦੀ ਨੂੰ ਦਰਪੇਸ਼ ਵਾਤਾਵਰਣਿਕ ਚੁਣੌਤੀਆਂ ਅਤੇ ਸਥਿਰ ਵਿਕਾਸ ਸਬੰਧੀ ਸੀ। ਕਾਲਜ ਪ੍ਰਿੰਸੀਪਲ ਡਾਕਟਰ ਅਮਨਦੀਪ ਕੌਰ ਨੇ ਸਾਰੇ ਪ੍ਰਤਿਨਿਧੀਆਂ ਦਾ ਸਵਾਗਤ ਕਰਦੇ ਹੋਏ ਕਾਨਫਰੰਸ ਦੇ ਵੱਖ-ਵੱਖ ਵਿਸ਼ਿਆਂ ਸਬੰਧੀ ਜਾਣਕਾਰੀ ਦਿੱਤੀ ਅਤੇ ਅਕਾਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਸਤੂਆਣਾ ਸਾਹਿਬ ਵਿਖੇ ਚੱਲ ਰਹੇ ਵੱਖ-ਵੱਖ ਕੋਰਸਾਂ ਅਤੇ ਸੰਸਥਾਵਾਂ ਬਾਰੇ ਜਾਣੂ ਕਰਵਾਇਆ। ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਸਰਦਾਰ ਜਸਵੰਤ ਸਿੰਘ ਖਹਿਰਾ ਸਕੱਤਰ, ਅਕਾਲ ਕਾਲਜ ਅਕਾਲ ਕੌਂਸਲ ਨੇ ਕੀਤੀ ਅਤੇ ਗੈਸਟ ਆਫ ਆਨਰ ਵਜੋਂ ਡਾਕਟਰ ਮੁਹੰਮਦ ਰਫੀ ਰਿਟਾਇਰਡ ਏ.ਡੀ.ਪੀ. ਆਈ( ਕਾਲਜਾਂ) ਹਾਜ਼ਰ ਸਨ। ਕਾਨਫਰੰਸ ਵਿੱਚ ਵੱਖ ਵੱਖ ਰਾਜਾਂ ਅਤੇ ਯੂ.ਟੀ ਵਿੱਚੋਂ 70 ਦੇ ਕਰੀਬ ਡੈਲੀਕੇਟ ਨੇ ਹਿੱਸਾ ਲਿਆ ਅਤੇ ਥੀਮ ਸੰਬੰਧਿਤ ਆਪੋ ਆਪਣੇ ਖੋਜ ਪੱਤਰ ਪੇਸ਼ ਕੀਤੇ। ਸਰਦਾਰ ਜਸਵੰਤ ਸਿੰਘ ਖਹਿਰਾ ਨੇ ਪ੍ਰਧਾਨਗੀ ਭਾਸ਼ਣ ਦੌਰਾਨ ਊਰਜਾ ਅਤੇ ਪਾਣੀ ਬਚਾਉਣ ਦੇ ਉਪਰਾਲਿਆਂ ਸਬੰਧੀ ਚਰਚਾ ਕੀਤੀ। ਆਪਣੇ ਭਾਸ਼ਣ ਦੌਰਾਨ ਸ਼੍ਰੀਮਤੀ ਮਧੂ ਕਾਲੀਆ ਨੈਸ਼ਨਲ ਐਡਵਾਈਜਰ, ਇੰਡੀਅਨ ਸਕਾਊਟ ਐਂਡ ਗਾਈਡ ਫੈਲੋਸ਼ਿਪ, ਨੇ ਦੱਸਿਆ ਕਿ ਸਥਿਰ ਵਿਕਾਸ ਲਈ ਆਧੁਨਿਕ ਊਰਜਾ ਦੇ ਨਾਲ ਨਾਲ ਗੁਣਕਾਰੀ ਸਿੱਖਿਆ, ਭੁੱਖਮਰੀ ਖਤਮ ਕਰਨੀ ਅਤੇ ਸਿਹਤਮੰਦ ਜ਼ਿੰਦਗੀ ਯਕੀਨੀ ਬਣਾਉਣੀ ਜ਼ਰੂਰੀ ਹੈ। ਪਲੈਨਰੀ ਸੈਸ਼ਨ ਦੌਰਾਨ ਮੈਡਮ ਸੀਮਾ ਰਾਠੀ ਸਕੱਤਰ ਜਨਰਲ, ਇੰਡੀਅਨ ਐਸ. ਜੀ.ਐਫ. ਸੰਸਥਾ ਅਤੇ ਇਸਦੇ ਉਦੇਸ਼ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਸਿੰਗਲ ਯੂਜ ਪਲਾਸਟਿਕ ਛੱਡ ਹੋਰ ਵਿਕਲਪਾਂ ਸਬੰਧੀ ਜਾਗਰੂਕ ਕੀਤਾ। ਸਰਦਾਰ ਦਲਜੀਤ ਸਿੰਘ ਸੁਨਾਮ ਨੇ ਟਿਕਾਊ ਵਿਕਾਸ ਟੀਚੇ ਸਾਂਝੇ ਕੀਤੇ। ਟੈਕਨੀਕਲ ਸੈਸ਼ਨ ਦੌਰਾਨ ਪੜ੍ਹੇ ਗਏ ਪਰਚਿਆਂ ਦੇ ਵਿੱਚੋਂ ਬੈਸਟ ਤਿੰਨ ਅਵਾਰਡ ਵਿਦਿਆਰਥਣਾਂ ਸ਼ਰਨਪ੍ਰੀਤ ਕੌਰ ,ਖੁਸ਼ਪ੍ਰੀਤ ਕੌਰ ਤੇ ਸੋਮਾ ਰਾਣੀ ਨੇ ਪ੍ਰਾਪਤ ਕੀਤਾ। ਉਪਰੰਤ ਪੰਜਾਬ ਸਟੇਟ ਐਸ.ਜੀ.ਐਫ. ਕੌਂਸਲ ਦੀ ਵੀ ਚੋਣ ਕੀਤੀ ਗਈ। ਜਿਸ ਵਿੱਚ ਸਕੱਤਰ ਸਰਦਾਰ ਜਸਵੰਤ ਸਿੰਘ ਖਹਿਰਾ ਨੂੰ ਸਟੇਟ ਕੌਂਸਲ ਸਰਪ੍ਰਸਤ ,ਸਰਦਾਰ ਅਵਤਾਰ ਸਿੰਘ ਰੋਪੜ (ਰਿਟਾਇਰਡ ਪ੍ਰਿੰਸੀਪਲ) ਨੂੰ ਪ੍ਰਧਾਨ, ਸਰਦਾਰ ਦਲਜੀਤ ਸਿੰਘ ਅਤੇ ਪ੍ਰਿੰਸੀਪਲ ਡਾਕਟਰ ਅਮਨਦੀਪ ਕੌਰ ਨੂੰ ਵਾਈਸ ਪ੍ਰਧਾਨ ਅਤੇ ਡਾਕਟਰ ਮੋਨਿਕਾ ਮਲਹੋਤਰਾ ਨੂੰ ਸਟੇਟ ਸਕੱਤਰ ਚੁਣਿਆ ਗਿਆ। ਅੰਤ ਵਿੱਚ ਸਮੁੱਚੀ ਕਾਲਜ ਪ੍ਰਬੰਧਕੀ ਕਮੇਟੀ ਵੱਲੋਂ ਡਾਕਟਰ ਰੁਪਿੰਦਰ ਕੌਰ ਮੁਖੀ ਰਸਾਇਣਕ ਵਿਭਾਗ ਵਿਗਿਆਨ ਵਿਭਾਗ ਨੇ ਆਏ ਸਮੂਹ ਡੈਲੀਕੇਟ ਦਾ ਧੰਨਵਾਦ ਕੀਤਾ । ਸਮੂਹ ਡੈਲੀਗੇਟ ਅਤੇ ਮਹਿਮਾਨਾਂ ਨੇ ਗੁਰੂਘਰ ਮੱਥਾ ਟੇਕ ਰੂਹਾਨੀਅਤ ਮਹਿਸੂਸ ਕੀਤੀ ਅਤੇ ਉਨਾਂ ਅਕਾਲ ਸੀਡ ਫਾਰਮ ਦਾ ਦੌਰਾ ਵੀ ਕੀਤਾ ਅਤੇ ਜੈਵਿਕ ਖੇਤੀ ਦੀਆਂ ਤਕਨੀਕਾਂ ਬਾਰੇ ਜਾਣਕਾਰੀ ਹਾਸਿਲ ਕੀਤੀ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।