
ਅਜ ਕਾਂਗਰਸ ਭਵਨ ਜਲੰਧਰ ਵਿਖੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਰਾਜੀਵ ਗਾਂਧੀ ਜੀ ਦੀ ਬਰਸੀ ਦੇ ਮੌਕੇ ਤੇ ਕਾਂਗਰਸੀ ਅਹੁਦੇਦਾਰਾਂ ਅਤੇ ਵਰਕਰਾਂ ਵਲੋ ਸਵ ਸ਼੍ਰੀ ਰਾਜੀਵ ਗਾਂਧੀ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਸ਼ਰਧਾਂਜਲੀ ਦਿੱਤੀ ਅਤੇ ਕਿਹਾ ਕਿ ਕਾਂਗਰਸ ਪਾਰਟੀ ਦੇ ਆਗੂਆਂ ਨੇ ਦੇਸ਼ ਦੀ ਖੁਸ਼ਹਾਲੀ ਅਤੇ ਸ਼ਾਂਤੀ ਲਈ ਇਹੋ ਜਿਹੀਆਂ ਮਹਾਨ ਕੁਰਬਾਨੀਆਂ ਦਿੱਤੀਆਂ ਹਨ । ਇਨਾਂ ਮਹਾਨ ਸ਼ਹੀਦਾਂ ਦੀਆਂ ਦਿਤੀਆ ਕੁਰਬਾਨੀਆਂ ਨਾਲ ਅੱਜ ਸਾਡਾ ਦੇਸ਼ ਖੁਸ਼ਹਾਲ ਹੈ ਅਤੇ ਅਸੀ ਖੁਸ਼ਹਾਲ ਜੀਵਨ ਬਤੀਤ ਕਰ ਰਹੇ ਹਾ । ਸਾਨੂੰ ਹਮੇਸ਼ਾ ਆਪਣੇ ਸ਼ਹੀਦਾਂ ਨੂੰ ਯਾਦ ਰੱਖਣਾ ਚਾਹੀਦਾ ਹੈ । ਸਾਡੇ ਦੇਸ਼ ਨੂੰ ਸ਼ਹੀਦ ਸ਼੍ਰੀ ਰਾਜੀਵ ਗਾਂਧੀ ਜੀ ਦੀ ਬਹੁਤ ਵੱਡੀ ਦੇਣ ਹੈ । ਦੇਸ਼ ਵਿਚ ਕੰਪਿਊਟਰ ਯੁੱਗ ਦੀ ਸ਼ੁਰੂਆਤ ਕੀਤੀ ਸੀ । ਇਸ ਮੌਕੇ ਤੇ ਜਿਲਾ ਪ੍ਰਧਾਨ ਰਾਜਿੰਦਰ ਬੇਰੀ, ਸ਼੍ਰੀਮਤੀ ਸੁਰਿੰਦਰ ਕੌਰ ਇੰਚਾਰਜ ਹਲਕਾ ਵੈਸਟ, ਰਜਿੰਦਰ ਸਿੰਘ ਸਾਬਕਾ ਐਸ ਐਸ ਪੀ ਹਲਕਾ ਇੰਚਾਰਜ ਕਰਤਾਰਪੁਰ, ਪਰਮਜੋਤ ਸ਼ੈਰੀ ਚੱਢਾ, ਬਲਰਾਜ ਠਾਕੁਰ, ਪਵਨ ਕੁਮਾਰ, ਮਨੋਜ ਕੁਮਾਰ ਮਨੂੰ, ਨਰੇਸ਼ ਵਰਮਾ, ਕੰਚਨ ਠਾਕੁਰ, ਦੀਪਕ ਸ਼ਰਮਾ ਮੋਨਾ, ਪ੍ਰੇਮ ਨਾਥ, ਰਸ਼ਪਾਲ ਜੱਖੂ, ਹਰਮੀਤ ਸਿੰਘ, ਲੱਕੀ ਸੰਧੂ, ਅਰੁਣ ਸਹਿਗਲ, ਅਸ਼ੋਕ ਹੰਸ, ਅਮਿਤ ਮੱਟੂ, ਮਨਜੀਤ ਸਿਮਰਨ, ਜਗਜੀਤ ਜੀਤਾ, ਐਡਵੋਕੇਟ ਗੁਰਜੀਤ ਕਾਹਲੋਂ, ਐਡਵੋਕੇਟ ਰਾਜੂ ਅੰਬੇਡਕਰ, ਐਡਵੋਕੇਟ ਵਿਕਰਮ ਦੱਤਾ, ਵਿਪਨ ਕੁਮਾਰ, ਅਸ਼ੋਕ ਸੋਂਧੀ, ਮਨੋਜ ਧਨਵਾਲ, ਜਗਮੋਹਨ ਛਾਬੜਾ, ਸੁਧੀਰ ਘੁੱਗੀ, ਰਾਣਾ ਹਰਸ਼ ਵਰਮਾ, ਸਤੀਸ਼ ਮਲਹੋਤਰਾ, ਬਚਨ ਲਾਲ, ਰਾਜੇਸ਼ ਜਿੰਦਲ ਟੋਨੂੰ, ਅਕਸ਼ਵੰਤ ਖੋਸਲਾ, ਨਵਦੀਪ ਜਰੇਵਾਲ, ਮੁਨੀਸ਼ ਪਾਹਵਾ ਮੌਜੂਦ ਸਨ