
ਅਜ ਕਾਂਗਰਸ ਭਵਨ ਜਲੰਧਰ ਵਿਖੇ ਮੀਟਿੰਗ ਹੋਈ ਇਸ ਮੀਟਿੰਗ ਵਿੱਚ ਜਲੰਧਰ ਸੈਂਟਰਲ ਅਤੇ ਜਲੰਧਰ ਵੈਸਟ ਹਲਕੇ ਦੇ ਅਬਜ਼ਰਬਰ ਸ਼੍ਰੀ ਵਿਕਾਸ ਸੋਨੀ ਜੀ ਅਤੇ ਜਲੰਧਰ ਸੈਂਟਰਲ ਦੇ ਕੋਆਡੀਨੇਟਰ ਸ਼੍ਰੀ ਪੰਕਜ ਕਿਰਪਾਲ ਨੇ ਸ਼ਿਰਕਤ ਕੀਤੀ । ਇਸ ਮੌਕੇ ਤੇ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਅਤੇ ਜਲੰਧਰ ਵੈਸਟ ਹਲਕੇ ਦੇ ਇੰਚਾਰਜ ਸੁਰਿੰਦਰ ਕੋਰ ਸਮੇਤ ਜਲੰਧਰ ਸੈਂਟਰਲ ਹਲਕੇ ਦੇ ਬਲਾਕ ਪ੍ਰਧਾਨ ਪ੍ਰੇਮ ਨਾਥ ਦਕੋਹਾ, ਰਾਜੇਸ਼ ਜਿੰਦਲ ਟੋਨੂੰ , ਜਲੰਧਰ ਵੈਸਟ ਦੇ ਬਲਾਕ ਪ੍ਰਧਾਨ ਹਰਮੀਤ ਸਿੰਘ ਵੀ ਸ਼ਾਮਲ ਹੋਏ । ਇਸ ਮੀਟਿੰਗ ਵਿਚ ਅਬਜ਼ਰਬਰ ਵਿਕਾਸ ਸੋਨੀ ਨੇ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜ੍ਹਿੰਗ ਜੀ ਦੇ ਆਦੇਸ਼ਾਨੁਸਾਰ ਜਲੰਧਰ ਸੈਂਟਰਲ ਹਲਕੇ ਦੇ ਬਲਾਕ ਪ੍ਰਧਾਨਾ ਨੂੰ ਜਲਦ ਹੀ ਬਲਾਕ ਕਾਂਗਰਸ ਦੀਆਂ ਕਮੇਟੀਆ, ਵਾਰਡਾਂ ਦੀਆਂ ਕਮੇਟੀਆਂ, ਮੰਡਲ ਕਮੇਟੀਆਂ, ਬੂਥ ਲੈਵਲ ਕਮੇਟੀਆਂ ਬਣਾਉਣ ਲਈ ਕਿਹਾ ਗਿਆ ਹੈ ਅਤੇ ਬਲਾਕ ਪ੍ਰਧਾਨਾਂ ਨੇ ਵਿਸ਼ਵਾਸ਼ ਦਵਾਇਆ ਕਿ ਜਲਦ ਹੀ ਇਨਾਂ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ । ਇਸ ਮੀਟਿੰਗ ਵਿੱਚ ਅਸ਼ਵਨ ਭੱਲਾ ਸੀਨੀਅਰ ਮੀਤ ਪ੍ਰਧਾਨ ਜਲੰਧਰ ਦਿਹਾਤੀ, ਕਰਨ ਸੁਮਨ ਮੌਜੂਦ ਸਨ