2011 ਦੀ ਜਨ ਗਣਨਾ ਅਨੁਸਾਰ ਪੰਜਾਬ ਵਿੱਚ 31.96% ਅਨੁਸੂਚਿਤ ਜਾਤੀ ਲੋਕਾਂ ਦੀ ਵੱਸੋਂ ਹੈ ਜੋ ਅੱਜ ਕੱਲ ਤੇਰਾਂ ਸਾਲਾਂ ਬਾਅਦ ਇੱਕ ਅਨੁਮਾਨ ਅਨੁਸਾਰ, 2% ਵਾਧੇ ਮੁਤਾਬਕ ਲਗਭਗ 35% ਦੇ ਕਰੀਬ ਹੋਵੇਗੀ। ਅਜਿਹਾ ਅਨੁਮਾਨ ਇਸ ਕਰਕੇ ਹੈ ਕਿ ਪੁਰਾਣੀ ਹਰ ਜਨ ਗਣਨਾ ਦੌਰਾਨ ਅਨੁਸੂਚਿਤ ਜਾਤੀ ਵੱਸੋਂ ਔਸਤ 2% ਵਧੀ ਸੀ ਜਿਸ ਕਾਰਣ ਰਾਖਵੀਆਂ  ਐਮ ਐਲ ਏ ਦੀਆਂ ਸੀਟਾਂ 29 ਤੋ 34 ਹੋ ਗਈਆਂ ਅਤੇ ਐਮ ਪੀ ਦੀਆਂ ਵੱਧ ਕੇ 3 ਤੋਂ 4 ਹੋ ਗਈਆਂ। 2007 ਵਿੱਚ ਰਾਏ ਸਿੱਖ ਬਰਾਦਰੀ ਵੀ ਅਨੁਸੂਚਿਤ ਜਾਤੀਆਂ ਵਿੱਚ ਆਣ ਮਿਲੀ ਪਰ ਭਾਰਤ ਸਰਕਾਰ ਨੇ ਰਾਖਵਾਂਕਰਣ ਨਾ ਬਦਲਿਆ। ਉਲਟਾ ਪੰਜਾਬ ਵਿੱਚ ਜਾਹਲੀ ਅਨੁਸੂਚਿਤ ਜਾਤੀ ਸਰਟੀਫਿਕੇਟ ਬਣਾ ਕੇ ਜੱਟ ਜਾਤੀ ਦੇ ਤੇ ਕਈ ਰਾਜਪੂਤ ਜਾਤੀਆਂ ਦੇ ਲੋਕਾਂ ਨੇ ਸਰਕਾਰੀ ਨੌਕਰੀਆਂ ਆ ਮੱਲੀਆਂ। ਕਈ ਪਰੋਫੈਸ਼ਨਲ ਕਾਲਜਾਂ ਵਿੱਚ ਜਾਹਲੀ ਸਰਟੀਫਿਕੇਟਾਂ ਨਾਲ ਦਾਖਲੇ ਹੋਏ , ਕਈ ਸਰਕਾਰੀ ਨੌਕਰੀਆਂ ਜੋ ਗਰੀਬ ਪ੍ਰੀਵਾਰ ਦੇ ਨੌਜਵਾਨ ਬੱਚਿਆਂ ਨੂੰ ਮਿਲਣੀਆਂ ਸਨ ਉਹ ਉੱਚ ਜਾਤੀ ਦੇ ਲੋਕ ਖਾ ਗਏ। ਕਈਆਂ ਦੇ ਮੁੰਡੇ ਜਾਹਲੀ ਸਰਟੀਫਿਕੇਟਾਂ ਦੀਆਂ ਨੌਕਰੀਆਂ ਤੇ ਪੱਲੇ-ਬੜੇ ਹੋਏ ਤੇ  ਗਾਣੇ ਗਾਉਂਦੇ ਦੇਖੇ ਗਏ ਹਨ,” ਜੱਟ ਦੀ ਮੁੱਛ ਡਬਲਯੂ ਵਰਗੀ” ਭਾਵ ਜਾਤੀ ਅਭਿਮਾਨ ਪਹਿਲਾਂ ਨਾਲੋ ਕਈ ਗੁਣਾਂ ਵੱਧ ਗਿਆ। 
ਇਸੇ ਤਰਾਂ ਪੰਜਾਬ ਵਿੱਚ 31.3% ਪੱਛੜੀਆਂ ਸ਼੍ਰੇਣੀਆਂ ਨੂੰ 12% ਰਾਖਵਾਂਕਰਣ ਮਿਲ ਰਿਹਾ ਹੈ।27.5% ਦਾ ਵਾਧਾ ਹਾਲੇ ਤੱਕ ਨਹੀਂ ਦਿੱਤਾ।  ਪੰਜਾਬ ਸਰਕਾਰਾਂ ਨੇ ਨਾ ਅਨੁਸੂਚਿਤ ਜਾਤੀਆਂ ਨੂੰ ਤੇ ਨਾ ਹੀ ਪੱਛੜੀਆਂ ਸ਼੍ਰੇਣੀਆਂ ਨੂੰ ਉਹਨਾਂ ਦੇ ਬਣਦੇ ਸੰਵਿਧਾਨਿਕ ਹੱਕ ਦਿੱਤੇ। ਜਿੱਥੇ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰਾਂ ਮੁੱਖ ਤੌਰ ਤੇ ਜੁੰਮੇਵਾਰ ਰਹੀਆਂ ਉੱਥੇ ਆਮ ਆਦਮੀ ਪਾਰਟੀ ਬਾਬਾ ਸਾਹਿਬ ਅੰਬੇਡਕਰ ਦੀ ਦਫ਼ਤਰਾਂ ਵਿੱਚ ਫੋਟੋ ਲਾ ਕੇ ਗਰੀਬ ਲੋਕਾਂ ਨੂੰ ਮੂਰਖ ਬਣਾਉਣ ਵਿੱਚ ਸਫ਼ਲ ਰਹੀ ਹੈ। 
ਮੁੱਫਤ ਬਿਜਲੀ ਵਰਗੀਆਂ ਸਕੀਮਾਂ ਦੇ ਵਾਅਦੇ ਪੰਜਾਬ ਨੂੰ ਅੰਦਰੋਂ ਖੋਖਲਾ ਕਰ ਰਹੇ ਹਨ। ਕਿਸਾਨਾਂ ਨੂੰ ਪਹਿਲਾਂ ਹੀ ਬਿਜਲੀ-ਪਾਣੀ ਮੁੱਫਤ ਦਿੱਤਾ ਹੋਇਆ ਹੈ। ਹੁਣ ਬਿਨਾ ਕਿਸੀ ਪੈਮਾਨੇ ਤੋਂ ਸਭ ਨੂੰ ਬਿਜਲੀ ਮੁੱਫਤ ਦੇਣ ਦਾ ਕੀ ਫੰਡਾ ਹੈ ?  ਕੀ ਪੰਜਾਬ ਕੋਲ ਬਿਜਲੀ ਵਾਧੂ ਹੈ ? ਜਾਂ ਧੰਨ ਵਾਧੂ ਹੈ ? ਪੰਜਾਬ ਸਿਰ  ਕਰਜ਼ੇ ਦੀ ਪੰਡ ਦਿਨੋ-ਦਿਨ ਵਧਦੀ ਜਾ ਰਹੀ ਹੈ। ਅਨੁਸੂਚਿਤ ਜਾਤੀਆਂ ਜੋ ਹਰ ਪਾਸਿਓਂ ਮਾਰ ਹੇਠ ਹਨ ਸੱਭ ਤੋ ਵੱਧ ਪੀੜਿਤ ਹਨ। 
ਪੰਜਾਬ ਵਿੱਚ ਦੋ ਤਿਹਾਈ ਲੋਕ ਪਿੰਡਾਂ ਵਸਦੇ ਹਨ। ਸਮਾਜਿਕ ਤਾਣਾ ਬਾਣਾ ਅਜਿਹਾ ਹੈ ਕੇ ਇੱਕ ਤਿਹਾਈ ਦਲਿਤ ਬੇ ਜ਼ਮੀਨੇ ਹਨ, ਕਈ ਇਤਿਹਾਸਿਕ ਕਾਰਣ ਹਨ ਇਸਦੇ , ਫਿਰ ਕਦੀ ਵਿਸਥਾਰ ਨਾਲ ਲਿਖਾਂਗੇ। ਪਰ ਕੀ ਸਰਕਾਰ ਇਸ ਅਸਮਾਨਤਾ ਨੂੰ ਘੱਟ ਕਰਨ ਲਈ ਕੋਈ ਕਦਮ ਚੁੱਕ ਰਹੀ ਹੈ , ਜਾਪਦਾ ਤਾਂ ਨਹੀਂ। ਬੱਸ ਸਰਕਾਰ ਦਿਨ ਟਪਾ ਰਹੀ ਲੱਗਦੀ ਹੈ। ਪਿੰਡਾਂ ਵਿੱਚ ਇੱਕ ਵਿਸ਼ੇਸ਼ ਜਾਤੀ ਦਾ ਅਧਿਕਾਰ ਹੈ। ਉਹ ਸਮਾਜ ਦੇ ਹਰ ਵਰਗ ਨੂੰ ਦਬਾ ਰਿਹਾ ਹੈ , ਹੋਰ ਤਾਂ ਹੋਰ ਸਰਕਾਰ ਨੂੰ ਵੀ ਅੱਖਾਂ ਦਿਖਾਉਦਾਂ ਹੈ, ਸਿਰੇ ਦਾ ਦਬੰਗ ਹੈ, ਸਿਆਸਤ ਵਿੱਚ ਭਾਰੂ ਹੈ, ਧਰਮ ਨੂੰ ਆਪਣੇ ਅਨੁਸਾਰ ਮੋੜਦਾ ਤਰੋੜਦਾ ਹੈ, ਮੀਡੀਆ ਦੀ ਖੁੱਲ ਕੇ ਦੁਰਵਰਤੋਂ ਕਰਦਾ ਹੈ ਤੇ ਲੋੜ ਪੈਣ ਤੇ ਵਿਚਾਰਾ  ਬਣ ਜਾਂਦਾ ਹੈ ਤੇ ਗੋਲਕ( ਧਾਰਮਿਕ ਸਥਾਨ ਤੋਂ ਆਇਆ ਪੈਸਾ) ਦੀ ਦੁਰਵਰਤੋਂ ਕਰਨੀ ਆਪਣਾ ਹੱਕ ਸਮਝਦਾ ਹੈ। ਗੁਰੂਆਂ , ਭਗਤਾਂ , ਉਹਨਾਂ ਦੀ ਵਿਚਾਰਧਾਰਾ  ਨੂੰ ਨਾ ਸਮਝਦਾ ਹੈ ਨਾ ਲਾਗੂ ਕਰਨ ਦਾ ਯਤਨ ਕਰਦਾ ਹੈ। ਬ੍ਰਾਹਮਣਵਾਦ ਤੋਂ ਗੁਰੂ ਸਹਿਬਾਨ ਨੇ ਖਹਿੜਾ ਛੁਡਾਇਆ ਸੀ ਪਰ ਇਹਨਾਂ ਦਾ ਪਹਿਰਾਵਾ ਤੇ ਭੇਖ ਨਵੇਂ ਬ੍ਰਾਹਮਣਵਾਦ ਦਾ ਪ੍ਰਤੱਖ ਰੂਪ ਹਨ। 
ਇਸ ਵਿੱਚ ਸ਼ੱਕ ਨਹੀ ਕਿ ਪੰਜਾਬ ਵਿੱਚ ਜਾਤ-ਪਾਤ ਦਾ ਜ਼ਹਿਰ ਪੂਰੇ ਭਾਰਤ ਵਿੱਚ ਸੱਭ ਤੋ ਘੱਟ ਹੈ ਪਰ ਖਤਮ ਨਹੀਂ। ਮਾਨਸਿਕ ਛੂਆ-ਛਾਤ ਤਾਂ ਸਰਕਾਰੀ ਅਫ਼ਸਰਾਂ , ਮੰਤਰੀਆਂ ਅਤੇ ਪੜਿਆ ਲਿਖਿਆਂ ਵਿੱਚ ਵੀ ਬਥੇਰੀ ਹੈ ਭਾਵੇਂ ਸ਼ਰੀਰਕ  ਛੂਆ-ਛਾਤ ਦੀ ਲੱਗਭੱਗ ਅਣਹੋਂਦ ਹੈ। 
           

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।