ਫਗਵਾੜਾ 3 ਜੂਨ (ਸ਼ਿਵ ਕੌੜਾ) ਬਲਾਕ ਕਾਂਗਰਸ ਫਗਵਾੜਾ ਦੇ ਸ਼ਹਿਰੀ ਮੀਤ ਪ੍ਰਧਾਨ ਤੁਲਸੀ ਰਾਮ ਖੋਸਲਾ ਨੇ ਖਾਲੀਸਤਾਨੀ ਗੁਰਪਤਵੰਤ ਸਿੰਘ ਪੰਨੂ ਦੇ ਇਸ਼ਾਰੇ ‘ਤੇ ਫਿਲੌਰ ਦੇ ਪਿੰਡ ਨੰਗਲ ‘ਚ ਦੂਜੀ ਵਾਰ ਬਾਬਾ ਸਾਹਿਬ ਡਾ. ਅੰਬੇਡਕਰ ਦੇ ਬੁੱਤ ਦੀ ਬੇਅਦਬੀ ਦੀ ਅੰਜਾਮ ਦਿੱਤੀ ਘਟਨਾ ਨੂੰ ਮੰਦਭਾਗੀ ਦੱਸਦਿਆਂ ਤਲਖ ਲਹਿਜੇ ‘ਚ ਕਿਹਾ ਕਿ ਭਾਰਤ ਸਰਕਾਰ ਅਮਰੀਕਾ ਦੇ ਰਾਸ਼ਟਰਪਤੀ ਨੂੰ ਗੁਰਪਤਵੰਤ ਪੰਨੂ ਦਾ ਇਲਾਜ਼ ਉੱਥੋਂ ਦੇ ਕਿਸੇ ਵਧੀਆ ਡੰਗਰ ਹਸਪਤਾਲ ‘ਚ ਕਰਵਾਉਣ ਦੀ ਸਿਫਾਰਸ਼ ਕਰੇ। ਕਿਉਂਕਿ ਅਜਿਹੀ ਮਾੜੀ ਮਾਨਸਿਕਤਾ ਕਿਸੇ ਇਨਸਾਨ ਦੀ ਨਹੀਂ ਹੋ ਸਕਦੀ। ਖੋਸਲਾ ਨੇ ਕਿਹਾ ਕਿ ਬਾਬਾ ਸਾਹਿਬ ਡਾ. ਅੰਬੇਡਕਰ ਦਲਿਤਾਂ ਦੇ ਮਸੀਹਾ ਅਤੇ ਨਾਰੀ ਜਾਤੀ ਦੇ ਮੁਕਤੀਦਾਤਾ ਹਨ। ਉਹਨਾਂ ਦਾ ਅਪਮਾਨ ਕਰਨ ਬਾਰੇ ਸੋਚਨਾਂ ਵੀ ਪਾਪ ਹੈ। ਬਾਬਾ ਸਾਹਿਬ ਡਾ. ਅੰਬੇਡਕਰ ਨੇ ਦੁਨੀਆ ਦੇ ਵਿਲੱਖਣ ਸੰਵਿਧਾਨ ਦੀ ਰਚਨਾ ਕਰਕੇ ਭਾਰਤ ਨੂੰ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇਸ਼ ਦਾ ਦਰਜਾ ਦੁਆਇਆ। ਜਿਸ ਸੰਵਿਧਾਨ ਨੇ ਹਰੇਕ ਧਰਮ ਅਤੇ ਜਾਤੀ ਦੇ ਮਨੁੱਖ ਨੂੰ ਬਰਾਬਰਤਾ ਦਾ ਅਧਿਕਾਰ ਦਿੱਤਾ, ਉਸ ਸੰਵਿਧਾਨ ਦੇ ਰਚਨਾਕਾਰ ਨਾਲ ਕਿਸੇ ਦੀ ਕੀ ਵਿਰੋਧਤਾ ਹੋ ਸਕਦੀ ਹੈ। ਉਹਨਾਂ ਪੰਜਾਬ ਸਰਕਾਰ ਤੋਂ ਵੀ ਪੁਰਜੋਰ ਮੰਗ ਕੀਤੀ ਕਿ ਜਿਸ ਅਨਸਰ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ, ਉਸਦੇ ਖਿਲਾਫ ਸਖਤ ਅਤੇ ਮਿਸਾਲੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਦੁਬਾਰਾ ਕੋਈ ਮਾੜਾ ਅਨਸਰ ਅਜਿਹੀ ਕੋਝੀ ਹਰਕਤ ਕਰਨ ਦੀ ਜੁੱਰਤ ਨਾ ਕਰ ਸਕੇ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।