ਫਗਵਾੜਾ 25 ਮਈ (ਸ਼ਿਵ ਕੋੜਾ) ਖੇਡ ਵਿਭਾਗ ਪੰਜਾਬ ਵਲੋਂ 2022-23 ਦੇ ਸੈਸ਼ਨ ਲਈ ਸਪੋਰਟਸ ਵਿੰਗ ਸਕੂਲ ਵਿੱਚ ਹੋਣਹਾਰ ਖਿਡਾਰੀਆਂ/ਖਿਡਾਰਨਾਂ ਨੂੰ ਦਾਖਲ ਕਰਨ ਲਈ ਚੋਣ ਟਰਾਇਲ ਕਰਵਾਏ ਜਾ ਰਹੇ ਹਨ। ਜਿਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸਾਬਕਾ ਅੰਤਰਰਾਸ਼ਟਰੀ ਕੁਸ਼ਤੀ ਕੋਚ ਪੀ.ਆਰ. ਸੋਂਧੀ ਅਤੇ ਅੰਤਰਰਾਸ਼ਟਰੀ ਪਹਿਲਵਾਨ ਅਮਰੀਕ ਸਿੰਘ ਮੇਹਲੀ ਨੇ ਦੱਸਿਆ ਕਿ ਜਿਲ੍ਹਾ ਕਪੂਰਥਲਾ ਅਧੀਨ ਫਗਵਾੜਾ ਖੇਤਰ ਦੇ ਕੁਸ਼ਤੀ ਖਿਡਾਰੀਆਂ ਤੇ ਖਿਡਾਰਨਾਂ ਦੀ ਸੁਵਿਧਾ ਲਈ 27 ਅਤੇ 28 ਮਈ ਨੂੰ ਕੁਸ਼ਤੀ ਅਖਾੜਾ ਰਾਏਪੁਰ ਡੱਬਾ ਪਰਮ ਨਗਰ ਲੇਨ 2 ਖੋਥੜਾ ਰੋਡ ਫਗਵਾੜਾ ਵਿਖੇ ਟਰਾਇਲ ਕਰਵਾਏ ਜਾਣਗੇ। ਉਹਨਾਂ ਦੱਸਿਆ ਕਿ ਅੰਡਰ-14 ਲਈ ਜਨਮ ਮਿਤੀ 1-1-09, ਅੰਡਰ-17 ਲਈ ਜਨਮ ਮਿਤੀ 1-1-06, ਅੰਡਰ-19 ਲਈ ਜਨਮ ਮਿਤੀ 1-1-04 ਜਾਂ ਇਸ ਤੋਂ ਬਾਅਦ ਹੋਣੀ ਚਾਹੀਦੀ ਹੈ। ਖਿਡਾਰੀ ਫਿਜੀਕਲ ਤੇ ਮੈਡੀਕਲ ਫਿਟ ਹੋਵੇ। ਖਿਡਾਰੀ ਵਲੋਂ ਜਿਲ੍ਹਾ ਪੱਧਰ ਤੇ ਪਹਿਲੀਆਂ ਤਿੰਨ ਪੋਜੀਸ਼ਨਾਂ ਵਿਚੋਂ ਕੋਈ ਇਕ ਪ੍ਰਾਪਤ ਕੀਤੀ ਹੋਵੇ ਜਾਂ ਸਟੇਟ ਪੱਧਰੀ ਮੁਕਾਬਲੇ ਵਿਚ ਹਿੱਸਾ ਲਿਆ ਹੋਵੇ। ਚੁਣੇ ਗਏ ਰੈਜੀਡੈਂਸ਼ਲ ਪਹਿਲਵਾਨਾਂ ਨੂੰ 200/- ਰੁਪਏ ਅਤੇ ਡੇ-ਸਕਾਲਰ ਖਿਡਾਰੀਆਂ ਨੂੰ 100/- ਰੁਪਏ ਪ੍ਰਤੀ ਦਿਨ ਪ੍ਰਤੀ ਖਿਡਾਰੀ ਦੀ ਦਰ ਨਾਲ ਖੁਰਾਕ/ਰਿਫਰੈਸ਼ਮੈਂਟ, ਖੇਡ ਸਮਾਨ ਤੇ ਕੋਚਿੰਗ ਸਮਾਨ ਦੇ ਨਾਲ ਕੋਚਿੰਗ ਦਾ ਪ੍ਰਬੰਧ ਕੀਤਾ ਜਾਵੇਗਾ। ਚਾਹਵਾਨ ਪਹਿਲਵਾਨ ਸਵੇਰੇ 8.00 ਵਜੇ ਕੁਸ਼ਤੀ ਅਖਾੜਾ ਪਰਮ ਨਗਰ ਫਗਵਾੜਾ ਵਿਖੇ ਰਿਪੋਰਟ ਕਰ ਸਕਦੇ ਹਨ। ਟਰਾਇਲ ਫਾਰਮ ਨਿਰਧਾਰਤ ਮਿਤੀ ਨੂੂੰ ਟਰਾਇਲ ਸਥਾਨ ਉੱਤੇ ਜਾਂ ਇਸ ਤੋਂ ਪਹਿਲਾਂ ਦਫਤਰ ਜਿਲ੍ਹਾ ਖੇਡ ਅਫਸਰ ਕਪੂਰਥਲਾ ਤੋਂ ਮੁਫਤ ਲਏ ਜਾ ਸਕਦੇ ਹਨ। ਟਰਾਇਲ ਵਿਚ ਭਾਗ ਲੈਣ ਵਾਲੇ ਖਿਡਾਰੀ ਆਪਣੇ ਨਾਲ ਅਧਾਰ ਕਾਰਡ, ਜਨਮ ਪ੍ਰਮਾਣ ਪੱਤਰ, ਖੇਡ ਪ੍ਰਾਪਤੀਆਂ ਦੇ ਅਸਲ ਸਰਟੀਫਿਕੇਟ ਨਾਲ ਲੈ ਕੇ ਆਉਣ ਅਤੇ ਸਾਰੇ ਦਸਤਾਵੇਜਾਂ ਦੀਆਂ ਫੋਟੋਕਾਪੀਆਂ ਅਤੇ 2 ਤਾਜਾ ਪਾਸਪੋਰਟ ਸਾਈਜ ਫੋਟੋਗ੍ਰਾਫ ਦਾਖਲਾ ਫਾਰਮ ਦੇ ਨਾਲ ਲਗਾਉਣ। ਟਰਾਇਲ ਵਿਚ ਭਾਗ ਲੈਣ ਲਈ ਆਉਣ ਵਾਲੇ ਪਹਿਲਵਾਨਾਂ ਨੂੰ ਕੋਈ ਟੀ.ਏ/ਡੀ.ਏ. ਨਹੀਂ ਦਿੱਤਾ ਜਾਵੇਗਾ।

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।