*ਜਲੰਧਰ, 05 ਮਈ:*

ਇੱਕ ਵੱਡੀ ਸਫਲਤਾ ਵਿੱਚ, ਜਲੰਧਰ ਕਮਿਸ਼ਨਰੇਟ ਪੁਲਿਸ ਨੇ ਮੋਤਾ ਸਿੰਘ ਨਗਰ ਵਿੱਚ ਇੱਕ ਬਜ਼ੁਰਗ ਔਰਤ ਦੇ ਅੰਨ੍ਹੇ ਕਤਲ ਕੇਸ ਨੂੰ ਸੁਲਝਾ ਲਿਆ ਅਤੇ ਇਸ ਅਪਰਾਧ ਵਿੱਚ ਸ਼ਾਮਲ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ।

ਵੇਰਵਾ ਸਾਂਝਾ ਕਰਦੇ, ਪੁਲਿਸ ਕਮਿਸ਼ਨਰ, ਸ਼੍ਰੀਮਤੀ ਧਨਪ੍ਰੀਤ ਕੌਰ ਨੇ ਕਿਹਾ ਕਿ ਭੀਮ ਸੈਨ ਦੁੱਗਲ ਪੁੱਤਰ ਸਵਰਗੀ ਸੰਤ ਪ੍ਰਕਾਸ਼ ਵਾਸੀ ਐਚ.ਨੰਬਰ 325, ਮੋਤਾ ਸਿੰਘ ਨਗਰ, ਜਲੰਧਰ ਦੇ ਬਿਆਨ ‘ਤੇ ਐਫ.ਆਈ.ਆਰ. ਨੰਬਰ 73 ਮਿਤੀ 02.05.2025, 103(1) ਬੀ.ਐਨ.ਐਸ. ਅਧੀਨ ਥਾਣਾ ਡਿਵੀਜ਼ਨ ਨੰਬਰ 6, ਜਲੰਧਰ ਵਿਖੇ ਦਰਜ ਕੀਤੀ ਗਈ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ 01.05.2025 ਨੂੰ ਉਹ ਬਾਜ਼ਾਰ ਗਿਆ ਸੀ ਜਦੋਂ ਉਸਦੀ ਪਤਨੀ, 69 ਸਾਲਾ ਵਿਨੋਦ ਕੁਮਾਰੀ, ਘਰ ਵਿੱਚ ਇਕੱਲੀ ਸੀ। ਵਾਪਸ ਆਉਣ ‘ਤੇ, ਉਸਨੇ ਵਾਰ-ਵਾਰ ਦਰਵਾਜ਼ੇ ਦੀ ਘੰਟੀ ਵਜਾਈ ਪਰ ਕੋਈ ਜਵਾਬ ਨਹੀਂ ਮਿਲਿਆ। ਉਹ ਕੰਧ ਟੱਪ ਕੇ ਘਰ ਵਿੱਚ ਦਾਖਲ ਹੋਇਆ ਅਤੇ ਆਪਣੀ ਪਤਨੀ ਨੂੰ ਬੈੱਡਰੂਮ ਦੇ ਫਰਸ਼ ‘ਤੇ ਮ੍ਰਿਤਕ ਪਾਇਆ। ਉਸਦੀਆਂ ਸੋਨੇ ਦੀਆਂ ਚੂੜੀਆਂ, ਅੰਗੂਠੀਆਂ ਅਤੇ ਮੋਬਾਈਲ ਫੋਨ ਗਾਇਬ ਸਨ, ਜੋ ਕਿ ਲੁੱਟ ਦੇ ਇਰਾਦੇ ਨੂੰ ਦਰਸਾਉਂਦਾ ਹੈ।

ਜਲੰਧਰ ਪੁਲਿਸ ਦੇ ਸੀ.ਆਈ.ਏ ਸਟਾਫ ਨੇ ਤਕਨੀਕੀ ਖੁਫੀਆ ਜਾਣਕਾਰੀ, ਸੀਸੀਟੀਵੀ ਫੁਟੇਜ ਅਤੇ ਭਰੋਸੇਯੋਗ ਸਰੋਤਾਂ ਦੀ ਮਦਦ ਨਾਲ, ਸ਼ੱਕੀ ਨੂੰ ਫੜ ਲਿਆ। ਦੋਸ਼ੀ, ਜਿਸਦੀ ਪਛਾਣ ਕਾਰਤਿਕ ਵੱਲਭ ਰੈਡੀ ਉਮਰ 21 ਸਾਲ, ਪੁੱਤਰ ਰਮਨ ਵੱਲਭ ਰੈਡੀ ਵਜੋਂ ਹੋਈ ਹੈ, ਜੋ ਕਿ ਵਿਸ਼ਾਖਾਪਟਨਮ, ਆਂਧਰਾ ਪ੍ਰਦੇਸ਼ ਦਾ ਰਹਿਣ ਵਾਲਾ ਹੈ ਅਤੇ 4 ਮਈ, 2025 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਉਹਨਾਂ ਨੇ ਅਗੇ ਕਿਹਾ ਕਿ ਪੁੱਛਗਿੱਛ ਦੌਰਾਨ ਸ਼ੱਕੀ ਨੇ ਕਬੂਲ ਕੀਤਾ ਕਿ ਉਸਨੇ ਇੱਕ ਬਜ਼ੁਰਗ ਵਿਅਕਤੀ ਨੂੰ ਔਰਤ ਨੂੰ ਇਕੱਲੀ ਛੱਡ ਕੇ ਘਰੋਂ ਨਿਕਲਦੇ ਦੇਖਿਆ ਸੀ। ਮੌਕਾ ਸੰਭਾਲਦੇ ਹੋਏ, ਉਸਨੇ ਕੰਧ ਟੱਪ ਦਿੱਤੀ, ਘਰ ਵਿੱਚ ਦਾਖਲ ਹੋਇਆ, ਪੀੜਤਾ ਨੂੰ ਲੁੱਟਿਆ, ਅਤੇ ਫਿਰ ਚੋਰੀ ਕੀਤੇ ਗਹਿਣੇ ਅਤੇ ਫੋਨ ਲੈ ਕੇ ਭੱਜਣ ਤੋਂ ਪਹਿਲਾਂ ਉਸਦਾ ਕਤਲ ਕਰ ਦਿੱਤਾ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।