
ਅੱਜ ਕਾਂਗਰਸ ਪਾਰਟੀ ਵਲੋ ਨਗਰ ਨਿਗਮ ਜਲੰਧਰ ਦਫਤਰ ਦੇ ਬਾਹਰ ਕਾਂਗਰਸੀ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਵਲੋ ਆਮ ਆਦਮੀ ਪਾਰਟੀ ਅਤੇ ਨਗਰ ਨਿਗਮ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ । ਇਸ ਮੌਕੇ ਤੇ ਜਲੰਧਰ ਸੈਂਟਰਲ, ਜਲੰਧਰ ਨਾਰਥ, ਜਲੰਧਰ ਕੈਂਟ, ਜਲੰਧਰ ਵੈਸਟ ਹਲਕੇ ਦੇ ਕਾਂਗਰਸੀ ਅਹੁਦੇਦਾਰਾਂ ਅਤੇ ਵਰਕਰਾਂ ਵਲੋ ਪੰਜਾਬ ਸਰਕਾਰ ਅਤੇ ਨਗਰ ਨਿਗਮ ਪ੍ਰਸ਼ਾਸ਼ਨ ਦੇ ਖ਼ਿਲਾਫ਼ ਜਮ ਕੇ ਨਾਅਰੇਬਾਜੀ ਕੀਤੀ । ਇਸ ਮੌਕੇ ਤੇ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ, ਜਲੰਧਰ ਨਾਰਥ ਹਲਕੇ ਤੋ ਵਿਧਾਇਕ ਅਵਤਾਰ ਸਿੰਘ ਬਾਵਾ ਹੈਨਰੀ, ਜਲੰਧਰ ਵੈਸਟ ਹਲਕੇ ਤੋ ਇੰਚਾਰਜ ਸੁਰਿੰਦਰ ਕੋਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਨਗਰ ਨਿਗਮ ਪ੍ਰਸ਼ਾਸ਼ਨ ਪੂਰੀ ਤਰਾਂ ਨਾਲ ਫੇਲ ਹੋ ਚੁੱਕਿਆ ਹੈ । ਜਲੰਧਰ ਸ਼ਹਿਰ ਦੇ ਲਗਭਗ ਸਾਰੇ ਵਾਰਡਾਂ ਵਿੱਚ ਸੀਵਰੇਜ ਜਾਮ ਪਏ ਹਨ, ਪੀਣ ਵਾਲਾ ਪਾਣੀ ਗੰਦਾ, ਥਾਂ ਥਾਂ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ, ਸ਼ਹਿਰ ਵਿੱਚ ਆਵਾਰਾ ਕੁਤਿਆ ਦੀ ਭਰਮਾਰ ਰੋਜ਼ਾਨਾ ਕੋਈ ਨਾ ਕੋਈ ਸ਼ਿਕਾਰ ਹੋ ਰਿਹਾ । ਬਰਸਾਤੀ ਮੌਸਮ ਨੂੰ ਦੇਖਦਿਆ ਨਗਰ ਨਿਗਮ ਵਲੋ ਕੋਈ ਵੀ ਪ੍ਰਬੰਧ ਨਹੀ ਕੀਤਾ ਗਿਆ । ਨਾ ਹੀ ਰੋਡ ਗਲੀਆਂ ਦੀ ਸਫਾਈ ਕਰਵਾਈ ਅਤੇ ਨਾ ਹੀ ਕੌਂਸਲਰਾਂ ਨੂੰ ਹਾਲੇ ਤੱਕ 25-25 ਲਾਈਟਾਂ ਮਿਲੀਆ ਹਨ । ਸਾਰਾ ਨਗਰ ਨਿਗਮ ਪ੍ਰਸ਼ਾਸ਼ਨ ਅਤੇ ਅਧਿਕਾਰੀ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਇਸ਼ਾਰਿਆਂ ਤੇ ਕੰਮ ਕਰ ਰਹੇ ਹਨ । ਨਗਰ ਨਿਗਮ ਦੇ ਮੇਅਰ ਅਤੇ ਕਮਿਸ਼ਨਰ ਜੋ ਵੀ ਸ਼ਹਿਰ ਵਿਚ ਵਿਕਾਸ ਅਤੇ ਸਾਫ਼ ਸਫ਼ਾਈ ਦੇ ਦਾਅਵੇ ਕਰ ਰਹੇ ਹਨ ਸਭ ਦਾਅਵੇ ਖੋਖਲੇ ਹਨ । ਕਾਂਗਰਸੀ ਆਗੂਆ ਨੇ ਚੇਤਾਵਨੀ ਦਿੱਤੀ ਕਿ ਜੇਕਰ ਨਗਰ ਨਿਗਮ ਦੇ ਅਧਿਕਾਰੀਆਂ ਨੇ ਕਾਂਗਰਸੀ ਕੌਂਸਲਰਾਂ ਦੇ ਕੰਮ ਨਾ ਕੀਤੇ ਤਾਂ ਇਨਾਂ ਅਧਿਕਾਰੀਆਂ ਦਾ ਘਿਰਾਓ ਕੀਤਾ ਜਾਵੇਗਾ । ਸਾਰੇ ਸ਼ਹਿਰ ਦਾ ਬਹੁਤ ਬੁਰਾ ਹਾਲ ਹੈ । ਇਸ ਤੋ ਪਹਿਲਾ ਵੀ ਬਹੁਤ ਸਰਕਾਰਾਂ ਆਈਆਂ ਪਰ ਬਰਸਾਤ ਤੋ ਬਾਅਦ ਬਹੁਤ ਬੁਰਾ ਹਾਲ ਹੋਇਆ ਲੋਕਾਂ ਦੇ ਘਰਾਂ ਦੇ ਅੰਦਰ ਪਾਣੀ ਵੜ੍ਹ ਗਿਆ ਲੋਕ ਗੰਦਾ ਪਾਣੀ ਪੀਣ ਲਈ ਮਜਬੂਰ ਹਨ ਪਰ ਆਮ ਜਨਤਾ ਦੀ ਕੋਈ ਸੁਣਵਾਈ ਨਹੀ ਹੈ । ਇਸ ਮੌਕੇ ਤੇ ਪਰਮਜੋਤ ਸਿੰਘ ਸ਼ੈਰੀ ਚੱਢਾ ਸੀਨੀਅਰ ਮੀਤ ਪ੍ਰਧਾਨ ਜਲੰਧਰ ਸ਼ਹਿਰੀ, ਬਲਾਕ ਪ੍ਰਧਾਨ ਪ੍ਰੇਮ ਨਾਥ ਦਕੋਹਾ, ਰਾਜੇਸ਼ ਜਿੰਦਲ ਟੋਨੂੰ, ਹਰਮੀਤ ਸਿੰਘ, ਜਗਜੀਤ ਕੰਬੋਜ, ਦੀਪਕ ਸ਼ਰਮਾ ਮੋਨਾ, ਕੰਚਨ ਠਾਕੁਰ ਪ੍ਰਧਾਨ ਮਹਿਲਾ ਕਾਂਗਰਸ, ਰਣਦੀਪ ਲੱਕੀ ਸੰਧੂ ਪ੍ਰਧਾਨ ਯੂਥ ਕਾਂਗਰਸ, ਐਡਵੋਕੇਟ ਰਜਿੰਦਰ ਚੌਹਾਨ ਚੇਅਰਮੈਨ ਐਸ ਸੀ ਸੈੱਲ, ਨਰੇਸ਼ ਵਰਮਾ ਚੇਅਰਮੈਨ ਬੀ ਸੀ ਸੈੱਲ, ਗੁਰਜੀਤ ਕਾਹਲੋਂ ਚੇਅਰਮੈਨ ਲੀਗਲ ਸੈਲ, ਮਨਮੋਹਨ ਬਿੱਲਾ ਚੇਅਰਮੈਨ ਸਪੋਰਟਸ ਸੈੱਲ, ਰੋਹਨ ਚੱਢਾ ਚੇਅਰਮੈਨ ਸੋਸ਼ਲ ਮੀਡੀਆ, ਰਾਕੇਸ਼ ਕੁਮਾਰ, ਭਗਤ ਬਿਸ਼ਨ ਦਾਸ, ਸੁਖਵਿੰਦਰ ਸੁੱਚੀ ਪਿੰਡ, ਜਤਿੰਦਰ ਜੋਨੀ, ਮਨਦੀਪ ਜੱਸਲ, ਮੰਗਾ ਮੁੱਧੜ, ਮਨੋਜ ਮਨੂੰ, ਜਗਦੀਸ਼ ਗੱਗ, ਜਗਜੀਤ ਜੀਤਾ, ਦੀਨਾ ਨਾਥ, ਸੁਰਿੰਦਰ ਪੱਪਾ, ਹਰਪਾਲ ਮਿੰਟੂ, ਅੰਗਦ ਦੱਤਾ, ਦੀਪਕ ਖੋਸਲਾ, ਡਾ ਜਸਲੀਨ ਸੇਠੀ, ਸੁਭਾਸ਼ ਚੰਦਰ ਢੱਲ, ਮਹਿੰਦਰ ਸਿੰਘ ਗੁੱਲੂ, ਗੌਰਵ ਸ਼ਰਮਾ ਨੋਨੀ, ਹਰਪ੍ਰੀਤ ਵਾਲੀਆਂ, ਬਿਕਰਮ ਖਹਿਰਾ, ਜਸਬੀਰ ਬੱਗਾ,ਸਤੀਸ਼ ਧੀਰ, ਵਿਕਾਸ ਤਲਵਾਰ, ਸੁਖਜਿੰਦਰ ਪਾਲ ਮਿੰਟੂ, ਸਲਿਲ ਬਾਹਰੀ, ਰਤਨੇਸ਼ ਸੈਣੀ, ਪ੍ਰਤਾਪ ਸਿੰਘ ਕਲਸੀ, ਪਰਮਜੀਤ ਸਿੰਘ ਪੰਮਾ, ਦਿਨੇਸ਼ ਹੀਰ, ਰਵੀ ਸੈਣੀ, ਹਰਮੀਤ ਸਿੰਘ ਸੱਬਾ, ਨੀਰਜ ਜੱਸਲ, ਅਨਮੋਲ ਕਾਲੀਆ, ਸਤਪਾਲ ਮਿੱਕਾ, ਹਰਸ਼ ਸੋਂਧੀ ਬਿੱਲਾ, ਵਿਕਰਮ ਸ਼ਰਮਾ, ਬੱਚਨ ਲਾਲ, ਮਨੀਸ਼ ਪਾਹਵਾ, ਕਰਨ ਵਰਮਾ, ਨਵਦੀਪ ਜਰੇਵਾਲ, ਪਰਮਜੀਤ ਗੋਲਡੀ, ਨਿਰਮਲ ਕੋਟ ਸਦੀਕ, ਅਸ਼ਵਨੀ ਜੰਗਰਾਲ, ਸਾਹਿਲ ਸਹਿਦੇਵ, ਹਰਭਜਨ ਸਿੰਘ, ਦਵਿੰਦਰ ਸ਼ਰਮਾ ਬੌਬੀ, ਸੁਰਜੀਤ ਭੂਨ , ਹੈਪੀ ਸਾਗਰ, ਅੰਜੂ, ਪਵਨ ਸੂਰੀ, ਅਕਸ਼ਵੰਤ ਖੋਸਲਾ, ਆਸ਼ੂਤੋਸ਼ ਦੱਤਾ, ਸਾਹਿਬ ਸਿੰਘ, ਕਰਨ ਕੌਸ਼ਲ, ਯਸ਼ ਪਾਲ ਸਫਰੀ, ਕੀਮਤੀ ਸੈਣੀ, ਨੰਦ ਲਾਲ, ਅਸ਼ੋਕ ਹੰਸ, ਪਰਮਜੀਤ ਬਲ, ਵਿੱਕੀ ਆਬਾਦਪੁਰਾ, ਅਨਿਲ ਬਿੱਲੂ, ਹੈਪੀ ਸ਼ਰਮਾ, ਮਾਨਾ ਗੋਬਿੰਦਗੜ੍ਹ, ਬੌਬੀ ਸਿੱਕਾ, ਰਵੀ ਬੱਗਾ, ਰਣਜੀਤ ਲਾਡੀ, ਪੁਸ਼ਪਿੰਦਰ ਲਾਲੀ, ਰਵਿੰਦਰ ਲਾਡੀ, ਸੁੱਚਾ ਸਿੰਘ, ਵਿਪਨ ਕੁਮਾਰ , ਸੁਰਜੀਤ ਕੌਰ, ਸਤਨਾਮ ਸਿੰਘ, ਮੁਕੇਸ਼ ਗਰੋਵਰ , ਐਡਵੋਕੇਟ ਸੁਰਜ ਪ੍ਰਕਾਸ਼ ਲਾਡੀ, ਮਨਪ੍ਰੀਤ ਮਾਲੀ, ਗੁਰਵੀਰ ਗੁਰੀ, ਕ੍ਰਿਸ਼ਨ ਕਾਲੀਆ , ਕੁਲਬਰਨ ਸਿੰਘ, ਮਾਸਟਰ ਅਸ਼ੋਕ, ਸੋਮ ਰਾਜ ਸੋਮੀ, ਸੋਮ ਨਾਥ ਚੁਗਿੱਟੀ, ਸੰਜੇ ਸੋਨਕਰ, ਦਰਸ਼ਨ ਪਹਿਲਵਾਨ, ਈਸ਼ਵਰ ਸੋਨਕਰ, ਸੁਰਿੰਦਰ ਮਿਨਹਾਸ ਸਾਬਕਾ ਸਰਪੰਚ, ਮਨਦੀਪ, ਰਣਜੀਤ ਰਾਣੋ, ਸਰਬਜੀਤ ਪਿੰਕੀ, ਆਰਤੀ ਸਭਰਵਾਲ, ਰਣਦੀਪ, ਨਿਰਦੋਸ਼ ਰਾਣੀ, ਮੀਨੂ ਬੱਗਾ, ਰੀਤੂ, ਅਮਰਜੀਤ, ਏ ਕੇ ਮਿਸ਼ਰਾ , ਜੈ ਸਿੰਘ, ਜਸਵਿੰਦਰ ਜੱਸੀ,ਸ਼ਬਨਮ, ਗੁਰਮੀਤ ਜੱਸੀ, ਵਰਿੰਦਰ ਕਾਲੀ, ਰਜਨੀ ਬਾਲਾ, ਨਿਰਮਲਾ ਮੱਟੂ, ਪੂਨਮ, ਸੁਦਰਸ਼ਨ ਮੋਂਗੀਆ, ਹੁਸਨ ਲਾਲ,ਪ੍ਰੇਮ ਸੈਣੀ, ਮਾਸਟਰ ਸ਼ਰੀਫ਼ ਚੰਦ, ਡਾ ਸੁਰਿੰਦਰ ਕਲਿਆਣ, ਅਖਲਿੰਦਰ, ਮੁੰਨਾ ਯਾਦਵ, ਅਸ਼ੋਕ ਖੰਨਾ, ਹੈਪੀ ਸ਼ਰਮਾ, ਪ੍ਰੇਮ ਪਾਲ ਡੁਮੇਲੀ, ਗੁਲਸ਼ਨ ਮਿੱਡਾ, ਭਾਰਤ ਭੂਸ਼ਣ, ਆਦੇਸ਼ ਕੁਮਾਰ ,ਹਰਭਜਨ ਸਿੰਘ ਜੀ,ਲੱਕੀ ਸਿੰਘ ਖਾਲਸਾ,ਅਜੀਤ ਸਿੰਘ,ਰੋਬਿਨ ਸਿੰਘ, ਕਾਲਾ ਸਿੰਘ,ਕਰਮਜੀਤ ਸਿੰਘ,ਗੁਰਸੇਵਕ ਸਿੰਘ ਬਿੱਟੂ,ਗੁਰਮੀਤ ਸਿੰਘ ਗੋਰਾ, ਬਿੱਟੂ ਸਿੰਘ,ਸੁਰਜੀਤ ਰਾਠੌਰ,ਨਰਿੰਦਰ ਸਿੰਘ ਮੌਜੂਦ ਸਨ