
ਅੱਜ ਕਿਰਤੀ ਕਿਸਾਨ ਯੂਨੀਅਨ ਵੱਲੋ ਨਕੋਦਰ ਦੀਆਂ ਦੋਨਾ ਡਿਵੀਜ਼ਨਾਂ ਅੱਗੇ ਰੋਸ ਧਰਨਾ ਦਿੱਤਾ ਗਿਆ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਪੈਡੀ ਸੀਜ਼ਨ ਦੌਰਾਨ ਅੱਠ ਘੰਟੇ ਨਿਰਵਿਘਨ ਸਪਲਾਈ ਦਿੱਤੀ ਜਾਵੇ ਜਿਸ ਤਰਾਂ ਸਰਕਾਰ ਵਾਦਾ ਕਰਕੇ ਹੁਣ ਛੇ ਘੰਟੇ ਸਪਲਾਈ ਦੇ ਰਹੀ ਹੈ ਇਸ ਨੂੰ ਕਿਸਾਨ ਬਰਦਾਸ਼ਤ ਨਹੀਂ ਕਰਨਗੇ ਅਤੇ ਜੇ ਕਰ ਸਰਕਾਰ ਨੇ ਇਸ ਧਰਨੇ ਤੋਂ ਬਾਅਦ ਸਪਲਾਈ ਅੱਠ ਘੰਟੇ ਨਾ ਦਿੱਤੀ ਤਾਂ ਕਿਸਾਨ ਇਸ ਤੋਂ ਵੀ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ ਇਸ ਤੋਂ ਇਲਾਵਾ ਕਿਸਾਨਾਂ ਨੇ ਡੈਮੇਜ ਟਰਾਸਫਾਰਮਰ ਚੌਵੀ ਘੰਟੇ ਅੰਦਰ ਬਦਲਣ ਦੀ ਮੰਗ ਕੀਤੀ ਅਤੇ ਸਰਕਾਰ ਤੋ ਇਹ ਵੀ ਮੰਗ ਕੀਤੀ ਕਿ ਬਿਜਲੀ ਨਿਗਮ ਅੰਦਰ ਮੁਲਾਜਮਾਂ ਦੀ ਭਰਤੀ ਕਰਕੇ ਖਾਲੀ ਪੋਸਟਾ ਭਰੀਆਂ ਜਾਣ ਧਰਨੇ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਪ੍ਰਧਾਨ ਸੰਤੋਖ ਸਿੰਘ ਸੰਧੂ ਜਿਲਾ ਸਕੱਤਰ ਗੁਰਕਮਲ ਸਿੰਘ ਮੀਤ ਪ੍ਰਧਾਨ ਤਰਪ੍ਰੀਤ ਸਿੰਘ ਉੱਪਲ ਹਰਦੀਪ ਸਿੰਘ ਸੁਰਜੀਤ ਸਿੰਘ ਸਮਰਾ ਰਜਿੰਦਰ ਸਿੰਘ ਮੰਡ ਦਵਿੰਦਰ ਸਿੰਘ ਗੁਰਨਾਮ ਸਿੰਘ ਤੱਗੜ ਆਦਿ ਨੇ ਸੰਬੋਦਨ ਕੀਤਾ