ਅੱਜ ਜ਼ਿਲਾ ਕਾਂਗਰਸ ਵਲੋ ਪੰਜਾਬ ਸਰਕਾਰ ਦੇ ਖਿਲਾਫ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ । ਇਹ ਪੁਤਲਾ ਫੂਕ ਪ੍ਰਦਰਸ਼ਨ ਜੋ ਪੰਜਾਬ ਸਰਕਾਰ ਨੇ ਪ੍ਰੋਪਰਟੀਆ ਦੇ ਕਲੈਕਟਰ ਰੇਟ ਵਧਾਏ ਹਨ ਉਸ ਸਬੰਧੀ ਕੀਤਾ ਗਿਆ । ਇਸ ਮੌਕੇ ਤੇ ਬੋਲਦਿਆ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ ਪੰਜਾਬ ਦੀ ਮੌਜੂਦਾਂ ਸਰਕਾਰ ਲੋਕਾਂ ਨੂੰ ਲੁੱਟਣ ਤੇ ਲੱਗੀ ਹੈ । ਇਹ ਆਮ ਆਦਮੀ ਪਾਰਟੀ ਦੇ ਲੀਡਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਚੋਣਾਂ ਤੋ ਪਹਿਲਾ ਕਹਿੰਦੇ ਹੁੰਦੇ ਸੀ ਕਿ ਪੰਜਾਬ ਵਿੱਚ ਸਾਡੀ ਸਰਕਾਰ ਬਣਾਓ ਕੋਈ ਟੈਕਸ ਨਹੀ ਲੱਗੇਗਾ, ਪਰ ਅੱਜ ਇਸ ਸਰਕਾਰ ਨੇ ਆਪਣੇ 3 ਸਾਲ ਦੇ ਕਾਰਜਕਾਲ ਵਿੱਚ ਲਗਾਤਾਰ 3 ਵਾਰ ਕਲੈਕਟਰ ਰੇਟ ਵਧਾ ਦਿੱਤੇ ਹਨ ਜੋ ਕਿ ਸਰਾਸਰ ਪੰਜਾਬ ਦੀ ਜਨਤਾ ਨਾਲ ਧੋਖਾਂ ਹੈ । ਇਹ ਪੰਜਾਬ ਦੀ ਸਰਕਾਰ ਝੂਠੇ ਵਾਅਦਿਆ ਦੀ ਸਰਕਾਰ ਹੈ ਇਨਾਂ ਨੇ ਪੰਜਾਬ ਵਿੱਚ ਆਪਣੀ ਕੋਈ ਗਰੰਟੀ ਪੂਰੀ ਨਹੀ ਕੀਤੀ । ਬਸ ਲੋਕਾਂ ਨੂੰ ਟੈਕਸ ਲਗਾ ਕੇ ਸ਼ਰੇਆਮ ਲੁੱਟ ਰਹੇ ਹਨ । ਇਹ ਕਲੈਕਟਰ ਰੇਟ ਵਧਣ ਨਾਲ ਆਮ ਜਨਤਾ ਤੇ ਕਾਫੀ ਬੋਝ ਪਵੇਗਾ । ਇਸ ਸਰਕਾਰ ਨੂੰ ਆਪਣੇ ਕੀਤੇ ਹੋਏ ਵਾਅਦਿਆ ਮੁਤਾਬਿਕ ਲੋਕਾਂ ਨੂੰ ਰਾਹਤ ਦੇਣੀ ਚਾਹੀਦੀ ਹੈ ਨਾ ਕਿ ਨਵੇਂ ਟੈਕਸ ਲਗਾਉਣਗੇ ਚਾਹੀਦੇ ਹਨ ਇਹ ਮੌਜੂਦਾਂ ਸਰਕਾਰ ਪੰਜਾਬ ਦੇ ਆਮ ਲੋਕਾਂ ਦੀ ਨਹੀ ਖਾਸ ਲੋਕਾਂ ਦੀ ਸਰਕਾਰ ਬਣ ਗਈ ਹੈ ਅਤੇ ਦਿੱਲੀ ਦੇ ਲੋਕਾਂ ਵਲੋਂ ਨਕਾਰੇ ਹੋਏ ਆਮ ਆਦਮੀ ਪਾਰਟੀ ਦੇ ਲੀਡਰ ਪੰਜਾਬ ਵਿਚ ਆਪਣੀ ਚਲਾ ਰਹੇ ਹਨ । ਇਸ ਮੌਕੇ ਤੇ ਜਿਲਾ ਪ੍ਰਧਾਨ ਰਾਜਿੰਦਰ ਬੇਰੀ, ਸ਼੍ਰੀਮਤੀ ਸੁਰਿੰਦਰ ਕੌਰ ਇੰਚਾਰਜ ਹਲਕਾ ਵੈਸਟ, ਰਜਿੰਦਰ ਸਿੰਘ ਸਾਬਕਾ ਐਸ ਐਸ ਪੀ ਹਲਕਾ ਇੰਚਾਰਜ ਕਰਤਾਰਪੁਰ, ਪਰਮਜੋਤ ਸ਼ੈਰੀ ਚੱਢਾ, ਬਲਰਾਜ ਠਾਕੁਰ, ਪਵਨ ਕੁਮਾਰ, ਮਨੋਜ ਕੁਮਾਰ ਮਨੂੰ, ਨਰੇਸ਼ ਵਰਮਾ, ਕੰਚਨ ਠਾਕੁਰ, ਦੀਪਕ ਸ਼ਰਮਾ ਮੋਨਾ, ਪ੍ਰੇਮ ਨਾਥ, ਰਸ਼ਪਾਲ ਜੱਖੂ, ਹਰਮੀਤ ਸਿੰਘ, ਲੱਕੀ ਸੰਧੂ, ਅਰੁਣ ਸਹਿਗਲ, ਅਸ਼ੋਕ ਹੰਸ, ਅਮਿਤ ਮੱਟੂ, ਮਨਜੀਤ ਸਿਮਰਨ, ਜਗਜੀਤ ਜੀਤਾ, ਐਡਵੋਕੇਟ ਗੁਰਜੀਤ ਕਾਹਲੋਂ, ਐਡਵੋਕੇਟ ਰਾਜੂ ਅੰਬੇਡਕਰ, ਐਡਵੋਕੇਟ ਵਿਕਰਮ ਦੱਤਾ, ਵਿਪਨ ਕੁਮਾਰ, ਅਸ਼ੋਕ ਸੋਂਧੀ, ਮਨੋਜ ਧਨਵਾਲ, ਵਿਕਾਸ ਤਲਵਾੜ, ਬੋਬ ਮਲਹੋਤਰਾ, ਜਗਮੋਹਨ ਛਾਬੜਾ, ਸੁਧੀਰ ਘੁੱਗੀ, ਰਾਣਾ ਹਰਸ਼ ਵਰਮਾ, ਸਤੀਸ਼ ਮਲਹੋਤਰਾ, ਬਚਨ ਲਾਲ, ਰਾਜੇਸ਼ ਜਿੰਦਲ ਟੋਨੂੰ, ਅਕਸ਼ਵੰਤ ਖੋਸਲਾ, ਨਵਦੀਪ ਜਰੇਵਾਲ, ਮੁਨੀਸ਼ ਪਾਹਵਾ , ਮੰਗਾਂ ਸਿੰਘ ਮੁਧੜ੍ਹ , ਹਰਭਜਨ ਸਿੰਘ, ਲੱਕੀ ਬਸਤੀ ਮਿੱਠੂ, ਸ਼ਿਵਮ ਪਾਠਕ, ਸੋਨੂੰ ਸੰਧਰ, ਯਸ਼ ਪਾਲ ਸਫਰੀ, ਮੌਜੂਦ ਸਨ

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।