ਅੱਜ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਵਲੋ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਅਤੇ ਜਲੰਧਰ ਉੱਤਰੀ ਹਲਕੇ ਦੇ ਵਿਧਾਇਕ ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ ਦੀ ਅਗਵਾਈ ਵਿੱਚ ਕੈਂਡਲ ਮਾਰਚ ਕੱਢਿਆ ਗਿਆ । ਇਹ ਕੈਂਡਲ ਮਾਰਚ ਲਾਅ ਐਂਡ ਆਰਡਰ ਦੇ ਵਿਗੜੇ ਹੋਏ ਹਾਲਾਤ ਦੇ ਮਦੇਨਜਰ ਕੱਢਿਆ ਗਿਆ । ਜਲੰਧਰ ਸ਼ਹਿਰ ਵਿੱਚ ਲੁੱਟਾਂ ਖੋਹਾਂ, ਚੋਰੀਆ, ਗੋਲੀਬਾਰੀ ਸ਼ਰੇਆਮ ਆਮ ਹੋ ਰਹੀ ਹੈ । ਕਨੂੰਨ ਵਿਵਸਥਾ ਦਾ ਬਹੁਤ ਬੁਰਾ ਹੈ । ਦਿਨ ਦਿਹਾੜੇ ਸ਼ਰੇਆਮ ਲੋਕਾਂ ਨੂੰ ਲੁੱਟਿਆ ਜਾ ਰਿਹਾ । ਕਿਸੇ ਕੋਲੋ ਪੈਸੇ ਖੋਹੇ ਜਾ ਰਹੇ, ਮੋਬਾਈਲ ਖੋਹੇ ਜਾ ਰਹੇ, ਕਿਸੇ ਦੀਆ ਵਾਲੀਆ ਉਤਰੀਆ ਜਾ ਰਹੀਆਂ ਹਨ । ਲੋਕਾਂ ਵਿੱਚ ਡਰ ਦਾ ਬਹੁਤ ਮਾਹੌਲ ਹੈ । ਖਾਸਕਰ ਜਦੋ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਕ੍ਰਾਈਮ ਦਾ ਗ੍ਰਾਫ ਦਿਨੋ ਦਿਨ ਵਧਿਆ ਹੀ ਹੈ । ਇਨਾਂ ਘਟਵਾਨਾਂ ਉਪਰ ਕੋਈ ਵੀ ਕੰਟਰੋਲ ਨਹੀ ਕੀਤਾ ਜਾ ਰਿਹਾ । ਸਾਡੇ ਨੌਜਵਾਨ, ਮਾਵਾਂ, ਧੀਆਂ, ਭੈਣਾਂ, ਪ੍ਰਵਾਸੀ ਵਿਅਕਤੀ ਜੋ ਕਿ ਰੋਜ਼ਾਨਾ ਇਨਾਂ ਵਾਰਦਾਤਾਂ ਦਾ ਸਾਹਮਣਾ ਕਰ ਰਹੇ । ਸਰਕਾਰ ਨੂੰ ਚਾਹੀਦਾ ਹੈ ਕਿ
ਇਨਾਂ ਵਾਰਦਾਤਾਂ ਉੱਪਰ ਨੱਥ ਪਾਵੇ ਪਰ ਪੰਜਾਬ ਦੀ ਮੌਜੂਦਾ ਸਰਕਾਰ ਕੁੰਭਕਰਨੀ ਨੀਂਦ ਸੋ ਰਹੀ ਹੈ ਸਰਕਾਰ ਨੂੰ ਲੋਕਾਂ ਦੀ ਸੁਰੱਖਿਆ ਲਈ ਪੁਖਤਾ ਇੰਤਜ਼ਾਮ ਕਰਨੇ ਚਾਹੀਦੇ ਹਨ । ਇਸ ਕੁੰਭਕਰਨ ਦੀ ਗੁੜੀ ਨੀਂਦ ਵਿੱਚ ਸੁੱਤੀ ਪਈ ਸਰਕਾਰ ਨੂੰ ਜਗਾਉਣ ਲਈ ਇਹ ਕੈਂਡਲ ਮਾਰਚ ਕੱਢਿਆ ਗਿਆ ਇਸ ਕੈਂਡਲ ਮਾਰਚ ਵਿੱਚ ਸ਼੍ਰੀਮਤੀ ਸੁਰਿੰਦਰ ਕੌਰ ਹਲਕਾ ਇੰਚਾਰਜ ਜਲੰਧਰ ਵੈਸਟ, ਪਵਨ ਕੁਮਾਰ ਸੀਨੀਅਰ ਉਪ ਪ੍ਰਧਾਨ, ਪ੍ਰੇਮ ਨਾਥ ਦਕੋਹਾ, ਰਾਜੇਸ਼ ਜਿੰਦਲ , ਹਰੀਸ਼ ਢੱਲ, ਦੀਪਕ ਸ਼ਰਮਾ ਮੋਨਾ, ਮਨਦੀਪ ਕੁਮਾਰ ਜੱਸਲ, ਮਨੋਜ ਕੁਮਾਰ ਮੰਨੂ, ਮੱਖਣ ਸਿੰਘ, ਬ੍ਰਹਮ ਦੇਵ ਸਹੋਤਾ, ਜਗਜੀਤ ਸਿੰਘ ਜੀਤਾ, ਮਨਜੀਤ ਸਿੰਘ ਸਿਮਰਨ, ਮਹਿੰਦਰ ਸਿੰਘ ਗੁੱਲੂ, ਗੁਰਵਿੰਦਰ ਸਿੰਘ ਬੰਟੀ ਨੀਲਕੰਠ, ਅਰੁਣ ਸਹਿਗਲ, ਰੋਹਨ ਚੱਢਾ, ਪਲਨੀ ਸਵਾਮੀ, ਦੀਪਕ ਟੇਲਾ, ਸਤਪਾਲ ਰਾਏ, ਵਰਿੰਦਰ ਕਾਲੀ, ਐਡਵੋਕੇਟ ਗੁਰਜੀਤ ਸਿੰਘ ਕਾਹਲੋਂ, ਐਡਵੋਕੇਟ ਰਾਜੂ ਅੰਬੇਦਕਰ, ਬਚਨ ਲਾਲ, ਵਿਨੋਦ ਨਾਰੰਗ, ਸਾਹਿਲ ਸਹਿਦੇਵ, ਨਵਦੀਪ ਜਰੇਵਾਲ ਸ਼ਾਲੂ, ਕੰਚਨ ਠਾਕੁਰ, ਮੀਨੂ ਬੱਗਾ, ਆਸ਼ਾ ਰਾਣੀ, ਰਣਜੀਤ ਰਾਣੋ, ਨਿਰਮਲਾ ਮੱਟੂ, ਅਮਰੀਕ ਸਿੰਘ ਗਿੱਲ, ਮਨਪ੍ਰੀਤ ਮੰਗੂ, ਸੁਰਿੰਦਰ ਚੌਧਰੀ, ਮੁਨੀਸ਼ ਪਾਹਵਾ, ਪ੍ਰਭਦਿਆਲ ਭਗਤ, ਨਿਸ਼ਾਂਤ ਘਈ, ਰਵਿੰਦਰ ਸਿੰਘ ਲਾਡੀ, ਵਿਪਨ kumar, ਅਰੁਣ ਰਤਨ, ਲਛਮਣ ਮਹੇ, ਹੁਸਨ ਲਾਲ, ਮਨਮੋਹਨ ਸਿੰਘ ਬਿੱਲਾ, ਰਣਦੀਪ ਸਿੰਘ ਸੰਧੂ, ਅਸ਼ਵਿਨ ਭੱਲਾ, ਭਾਰਤ ਭੂਸ਼ਨ, ਆਦੇਸ਼ ਕੁਮਾਰ, ਯਸ਼ ਪਾਲ ਸਫਰੀ, ਸੁਧੀਰ ਘੁੱਗੀ, ਡਾ ਸੁਰਿੰਦਰ ਕਲਿਆਣ, ਓਂਕਾਰ ਸਿੰਘ , ਮੌਜੂਦ ਸਨ
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।