
ਅੱਜ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਵਲੋ ਸ਼ਹਿਰ ਦੇ ਵਪਾਰੀਆਂ ਦੇ ਹੱਕ ਵਿਚ ਅਤੇ ਜੀ ਐਸ ਟੀ ਵਿਭਾਗ ਅਤੇ ਪੰਜਾਬ ਸਰਕਾਰ ਦੇ ਖਿਲਾਫ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ । ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਕਾਂਗਰਸੀ ਆਗੂਆਂ ਅਤੇ ਵਰਕਰਾਂ ਵਲੋ ਪੰਜਾਬ ਸਰਕਾਰ ਤੇ ਜੀ ਐਸ ਟੀ ਵਿਭਾਗ ਦੇ ਖਿਲਾਫ ਜਮ ਕੇ ਨਾਅਰੇਬਾਜੀ ਕੀਤੀ । ਇਸ ਮੌਕੇ ਤੇ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਅਤੇ ਜਲੰਧਰ ਵੈਸਟ ਹਲਕੇ ਦੇ ਇੰਚਾਰਜ ਸੁਰਿੰਦਰ ਕੌਰ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਜੋ ਕਿ ਜੀ ਐਸ ਟੀ ਵਿਭਾਗ ਦੇ ਜਰੀਏ ਸ਼ਹਿਰ ਦੇ ਵਪਾਰੀਆਂ ਅਤੇ ਕਾਰੋਬਾਰੀਆਂ ਦੀਆਂ ਦੁਕਾਨਾਂ ਤੇ ਛਾਪੇਮਾਰੀ ਕਰਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ । ਜਦਕਿ ਆਪ ਦੀ ਸਰਕਾਰ ਬਣਨ ਤੋ ਪਹਿਲਾਂ ਆਪ ਦੇ ਲੀਡਰ ਕਹਿੰਦੇ ਸਨ ਕਿ ਆਪ ਦੀ ਸਰਕਾਰ ਵਪਾਰੀਆਂ ਦੀ ਸਰਕਾਰ ਹੋਵੇਗੀ । ਵਪਾਰ ਦੇ ਕੰਮ ਨਾਲ ਸੰਬੰਧਤ ਕੋਈ ਵੀ ਕੰਮ ਵਪਾਰੀਆਂ ਤੋ ਬਿਨਾਂ ਪੁੱਛੇ ਨਹੀ ਕੀਤਾ ਜਾਵੇਗਾ । ਇੰਸਪੈਕਟਰੀ ਰਾਜ ਪੂਰੀ ਤਰਾਂ ਨਾਲ ਖਤਮ ਕੀਤਾ ਜਾਵੇਗਾ ਪਰ ਅੱਜ ਪੰਜਾਬ ਦੇ ਵਪਾਰੀ ਇਸ ਮੌਜੂਦਾਂ ਸਰਕਾਰ ਤੋ ਬੇਹਦ ਪ੍ਰੇਸ਼ਾਨ ਹਨ ਅਤੇ ਸੜਕਾਂ ਤੇ ਉਤਰਨ ਲਈ ਮਜਬੂਰ ਹਨ ਅਤੇ ਪੰਜਾਬ ਦੇ ਵਪਾਰੀਆਂ ਨਾਲ ਦਿੱਲੀ ਦੇ ਆਪ ਲੀਡਰ ਚੋਣਾਂ ਲਾਗੇ ਮੀਟਿੰਗਾਂ ਕਰਦੇ ਸਨ ਅਤੇ ਕਹਿੰਦੇ ਸਨ ਕਿ ਪੰਜਾਬ ਵਿੱਚ ਆਪ ਦੀ ਸਰਕਾਰ ਬਣਨ ਤੇ ਵਪਾਰੀਆਂ ਨੂੰ ਪੂਰਾ ਮਾਣ ਸਤਿਕਾਰ ਮਿਲੇਗਾ ਪਰ ਅੱਜ ਬਿਲਕੁਲ ਉਸਦੇ ਉਲਟ ਹੋ ਰਿਹਾ ਹੈ । ਵਪਾਰੀ ਅੱਜ ਦੀ ਮੌਜੂਦਾ ਸਰਕਾਰ ਤੋ ਪਰੇਸ਼ਾਨ ਹਨ । ਇਸ ਮੌਕੇ ਤੇ ਜਗਦੀਸ਼ ਕੁਮਾਰ ਦਕੋਹਾ, ਪ੍ਰੇਮ ਨਾਥ ਦਕੋਹਾ, ਰਾਜੇਸ਼ ਜਿੰਦਲ ਟੋਨੂ , ਰਸ਼ਪਾਲ ਜੱਖੂ, ਰਣਦੀਪ ਸਿੰਘ ਲੱਕੀ ਸੰਧੂ, ਪਰਮਜੋਤ ਸਿੰਘ ਸ਼ੈਰੀ ਚੱਢਾ , ਪਵਨ ਕੁਮਾਰ, ਰਜਿੰਦਰ ਚੌਹਾਨ, ਨਰੇਸ਼ ਵਰਮਾ, ਗੁਰਜੀਤ ਸਿੰਘ ਕਾਹਲੋਂ, ਰਾਕੇਸ਼ ਕੁਮਾਰ, ਜਗਜੀਤ ਜੀਤਾ, ਰੋਹਨ ਚੱਢਾ, ਨਿਸ਼ਾਂਤ ਘਈ, ਜਤਿੰਦਰ ਜੋਨੀ, ਮੰਗਾ ਸਿੰਘ ਮੁੱਧੜ, ਦੀਨਾ ਨਾਥ, ਹਰਪਾਲ ਮਿੰਟੂ, ਡਾ ਜਸਲੀਨ ਸੇਠੀ, ਸੁਭਾਸ਼ ਚੰਦਰ ਢੱਲ, ਸਤਪਾਲ ਮਿੱਕਾ, ਅਵਤਾਰ ਵਿਰਦੀ, ਬਚਨ ਲਾਲ, ਨਵਦੀਪ ਜਰੇਵਾਲ, ਸਾਹਿਲ ਸਹਿਦੇਵ, ਹਰਭਜਨ ਸਿੰਘ, ਲੱਕੀ ਬਸਤੀ ਮਿੱਠੂ, ਵਿਪਨ ਕੁਮਾਰ, ਸੋਨੂੰ ਸੰਧਰ, ਪਰਮਜੀਤ ਸਿੰਘ ਬਲ, ਬ੍ਰਹਮ ਦੇਵ ਸਹੋਤਾ, ਵਿਕਰਮ ਦੱਤਾ, ਰਵਿੰਦਰ ਲਾਡੀ, ਅਸ਼ਵਨੀ ਸ਼ਰਮਾ, ਤਿਲਕ ਰਾਜ ਚੋਹਕਾਂ, ਹਰਜੋਧ ਸਿੰਘ, ਕੁਲਬਰਨ ਸਿੰਘ, ਸ਼ਿਵਮ ਪਾਠਕ, ਆਤਮ ਪ੍ਰਕਾਸ਼ ਪਾਸ਼ੀ, ਧਰਮ ਪਾਲ, ਪ੍ਰੇਮ ਸੈਣੀ, ਆਲਮ, ਅਨਿਲ ਕੁਮਾਰ, ਅਸ਼ੋਕ ਹੰਸ, ਸੁਧੀਰ ਘੁੱਗੀ, ਮਨੀਸ਼ ਗੁਪਤਾ, ਰੋਹਨ ਚੱਢਾ, ਕਰਨ ਕੌਸ਼ਲ, ਅਰੁਣ ਸਹਿਗਲ, ਕਰਨ ਸੁਮਨ, ਜਗਮੋਹਨ ਛਾਬੜਾ, ਅੰਗਦ ਦੱਤਾ, ਰਵੀ ਬੱਗਾ, ਯਸ਼ ਪਾਲ ਸਫਰੀ, ਵਿਕੀ ਆਬਾਦਪੁਰਾ, ਮੌਜੂਦ ਸਨ