ਅੱਜ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ , ਸਾਬਕਾ ਮੰਤਰੀ ਅਤੇ ਵਿਧਾਇਕ ਪ੍ਰਗਟ ਸਿੰਘ , ਵਿਧਾਇਕ ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ ਨੇ ਸਿਵਲ ਹਸਪਤਾਲ ਦਾ ਦੌਰਾ ਕੀਤਾ । ਇਸ ਮੌਕੇ ਤੇ ਇੰਨਾਂ ਆਗੂਆਂ ਨੇ ਕਿਹਾ ਕਿ ਜੋ ਆਕਸੀਜਨ ਦੀ ਘਾਟ ਨਾਲ 3 ਲੋਕਾਂ ਦੀ ਮੌਤ ਹੋਈ ਹੈ ਇਸਲਈ ਹਸਪਤਾਲ ਦਾ ਸਟਾਫ ਜ਼ਿੰਮੇਵਾਰ ਹੈ, ਹਸਪਤਾਲ ਵਿਚ ਭਰਤੀ ਮਰੀਜਾਂ ਦੀ ਪੂਰੀ ਜਿੰਮੇਵਾਰੀ ਹਸਪਤਾਲ ਸਟਾਫ ਦੀ ਹੁੰਦੀ ਹੈ । ਹਸਪਤਾਲ ਵਿਚ ਦਾਖਲ ਮਰੀਜਾਂ ਨੂੰ ਆਕਸੀਜਨ ਦੀ ਘਾਟ ਕਿਵੇਂ ਪਹੁੰਚੀ ਇਹ ਸਟਾਫ ਨੂੰ ਸਪਸ਼ਟੀਕਰਨ ਦੇਣਾ ਚਾਹੀਦਾ ਹੈ ਅਤੇ ਹਸਪਤਾਲ ਦੇ ਸਟਾਫ ਦੀ ਲਾਪਰਵਾਹੀ ਦੇ ਕਾਰਨ ਹੀ ਇਹ ਹਾਦਸਾ ਵਾਪਰਿਆ ਹੈ । ਇਸ ਹਾਦਸੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸਿਹਤ ਕ੍ਰਾਂਤੀ ਦੀ ਵੀ ਹਵਾ ਨਿਕਲ ਚੁੱਕੀ ਹੈ । ਇਸ ਸਰਕਾਰ ਦੁਆਰਾ ਬਣਾਏ ਮੁਹੱਲਾ ਕਲੀਨਿਕ ਵੀ ਬੁਰੀ ਤਰਾਂ ਨਾਲ ਫੇਲ ਹੋ ਚੁੱਕੇ ਹਨ । ਜਿਨਾਂ ਮਰੀਜਾਂ ਦੀ ਮੌਤ ਹੋਈ ਹੈ ਹੁਣ ਪ੍ਰਸ਼ਾਸਨ ਬਹਾਨੇ ਲਗਾ ਰਿਹਾ ਹੈ ਕਿ ਇਕ ਮਰੀਜ਼ ਨਸ਼ੇ ਨਾਲ ਪੀੜਿਤ ਸੀ, ਇਕ ਮਰੀਜ਼ ਨੂੰ ਸੱਪ ਨੇ ਡਸਿਆ ਸੀ ਤਾਂ ਇਨਾਂ ਦੀ ਮੌਤ ਹੋ ਗਈ । ਹਸਪਤਾਲ ਦੇ ਸਟਾਫ ਨੂੰ ਇਨਾਂ ਮਰੀਜਾਂ ਦਾ ਪੋਸਟਮਾਰਟਮ ਜਰੂਰ ਕਰਵਾਉਣਾ ਚਾਹੀਦਾ ਸੀ, ਵੈਸੇ ਤਾਂ ਸਿਵਲ ਹਸਪਤਾਲ ਵਾਲੇ ਜੇਕਰ ਕਿਸੇ ਵਿਅਕਤੀ ਦੀ ਛੋਟੇ ਜਿਹੇ ਐਕਸੀਡੈਂਟ ਨਾਲ ਵੀ ਮੌਤ ਹੋ ਜਾਵੇ ਤਾਂ ਉਸਦਾ ਪੋਸਟਮਾਰਟਮ ਕਰਵਾ ਕੇ ਹੀ ਬਾਡੀ ਪਰਿਵਾਰ ਨੂੰ ਦਿੰਦੇ ਹਨ ਪਰ ਇਨਾਂ ਵੱਡਾ ਹਾਦਸਾ ਹੋ ਜਾਣ ਦੇ ਬਾਵਜੂਦ ਵੀ ਪੋਸਟਮਾਰਟਮ ਨਹੀ ਕਰਵਾਇਆ ਗਿਆ ਕਿਉਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਸਾਰੀ ਲਾਪਰਵਾਹੀ ਹਸਪਤਾਲ ਦੇ ਸਟਾਫ ਦੀ ਨਿਕਲਣੀ ਸੀ । ਕਾਂਗਰਸ ਪਾਰਟੀ ਇਹ ਮੰਗ ਕਰਦੀ ਹੈ ਕਿ ਇਸ ਪੂਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਅਤੇ ਇਸ ਮਾਮਲੇ ਵਿਚ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ । ਇਸ ਮੌਕੇ ਤੇ ਮਨੋਜ ਕੁਮਾਰ ਮਨੂੰ ਵੜ੍ਹਿੰਗ , ਕਰਨ ਸੁਮਨ, ਜਤਿੰਦਰ ਜੋਨੀ, ਰਵਿੰਦਰ ਸਿੰਘ ਲਾਡੀ, ਰਵੀ ਬੱਗਾ , ਰਾਜੇਸ਼ ਜਿੰਦਲ, ਮੁਨੀਸ਼ ਪਾਹਵਾ, ਮੌਜੂਦ ਸਨ

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।