ਅੱਜ ਜੁਲਾਈ ਦੀ 31 ਤਰੀਖ ਹੈ ਤੇ ਸ਼ਹੀਦ ਊਧਮ ਸਿੰਘ ਜੀ ਦੀ ਸ਼ਹਾਦਤ ਨੂੰ ਪੂਰੇ 84 ਵਰ੍ਹੇ ਹੋ ਗਏ ਹਨ। ਉਸੇ ਜਿਲੇ ਤੇ ਇਲਾਕੇ ਚੋਂ ਸਾਡੇ ਮੁੱਖ ਮੰਤਰੀ ਪੰਜਾਬ ਜੀ ਆਉਂਦੇ ਨੇ। ਪਰ ਦੋਵਾਂ ਦੀ ਸੋਚ ਅਤੇ ਕਰਨੀ ਵਿੱਚ ਕੀ ਅੰਤਰ ਹੈ ਆਉ ਸਮਝੀਏ।
ਪੰਜਾਬ ਸਰਕਾਰ ਨਾਂ ਦੀ ਕੋਈ ਚੀਜ ਹੈ,
ਜਾਪਦਾ ਤਾਂ ਨਹੀ। ਕਦੀ ਹਾਈ ਕੋਰਟ ਨੂੰ ਪੰਚਾਇਤਾਂ ਰੀਸਟੋਰ ਕਰਨੀਆਂ ਪੈਦੀਆਂ , ਕਦੀ ਟੋਲ਼ ਪਲਾਜਾ ਖੋਲਣ ਲਈ ਹੁਕਮ ਕਰਨੇ ਪੈਂਦੇ ਹਨ। ਕਦੀ ਮੁਅੱਤਲ ਅਫਸਰਾਂ ਨੂੰ ਬਹਾਲ ਕਰਨਾ ਪੈਂਦਾਂ ਤੇ ਕਦੀ ਗਵਰਨਰ ਸਾਹਿਬ ਦੇ ਨਾਲ ਸਰਕਾਰ ਦੀ ਖਹਿਬਾਜੀ ‘ ਤੇ ਅਦਾਲਤਾਂ ਨੂੰ ਦਖਲ-ਅੰਦਾਜੀ ਕਰਨੀ ਪੈਂਦੀ ਹੈ। ਅੱਧੋ ਵੱਧ ਸਰਕਾਰ ਦਾ ਸਮਾਂ ਨਿਕਲ ਗਿਆ ਹੈ ਪਰ ਵਿਕਾਸ ਤੇ ਬਦਲਾਵ ਜੇਕਰ ਕੋਈ ਨਜਰ ਆ ਰਿਹਾ ਹੈ ਤਾਂ ਉਹ ਹੈ ਕੇਜਰੀਵਾਲ ਸੁਪਰੀਮੋ ਦਾ ਜੇਲ ਜਾਣਾ, ਉਹ ਹੈ ਲੋਕਾਂ ਨਾਲ ਝੂਠੇ ਵਾਅਦੇ, ਉਹ ਹੈ ਗੈਂਗਸਟਰ ਲੜਾਈਆਂ , ਉਹ ਹੈ ਪੰਜਾਬ ਸਿਰ ਕਰਜ਼ੇ ਦੀ ਪੰਡ। ਕੀ ਪੰਜਾਬ ਦੇ ਲੋਕ ਭਿਖਾਰੀ ਹਨ? ‘ਆਪ ‘ ਨੇ ਪੰਜਾਬੀ ਕੱਖੋ ਹੌਲੇ ਕਰ ਦਿੱਤੇ ਹਨ। ਕਦੇ ਗਵਰਨਰ ਨਾਲ ਲ਼ੜਾਈ ਕਦੇ ਕੇਂਦਰ ਨਾਲ ਲੜਾਈ। ਪਹਿਲਾਂ ਵੀ ਕੇਂਦਰ ਤੋਂ ਉੱਲਟ ਸਰਕਾਰਾਂ ਪੰਜਾਬ ਵਿੱਚ ਰਹੀਆਂ ਨੇ , ਕਦੇ ਵੀ ਕਿਸੇ ਕੇਂਦਰ ਸਰਕਾਰ ਨੇ ਪੰਜਾਬ ਦੇ ਹਿੱਸੇ ਦੇ ਫੰਡ ਨਹੀਂ ਸੀ ਰੋਕੇ। ਕੀ ਹਰ ਮਸਲੇ ਤੇ ਪੰਜਾਬ ਸਰਕਾਰ ਹੀ ਸਹੀ ਹੈ ? ਕੇਂਦਰ ਗਲਤ। ਮੀਡੀਆ ਦੀ ਦੁਰਵਰਤੋਂ ਪਹਿਲਾਂ ਕਦੀ ਇੰਨੀ ਨਹੀ ਸੀ ਦੇਖੀ। ‘ਆਪ’ ਵੱਲੋਂ ਟੀ ਵੀ ਚੈਨਲਾਂ ਦਾ ਸ਼ਰੇਆਮ ਬਾਈਕਾਟ ਕੀ ਦਰਸਾਉਂਦਾ ਹੈ ? ਜਦੋਂ ਮੀਡੀਆ ਤਿੱਖੇ ਸਵਾਲ ਪੁੱਛਦਾ ਹੈ ਤਾਂ ਜਵਾਬ ਦੇਣ ਦੀ ਬਜਾਏ ਬਾਈਕਾਟ ਕਰ ਦਿੱਤਾ ਜਾਂਦਾ ਹੈ। ਕੀ ਪੰਜਾਬ ਸਰਕਾਰ ਕੋਲ ਸਚਾਈ ਕਹਿਣ ਤੇ ਸੁਣਨ ਦੀ ਇੱਛਾ ਸ਼ਕਤੀ ਖਤਮ ਹੋ ਗਈ ਹੈ ?
ਵਿਧਾਨ ਸਭਾ ਵਿੱਚ ਪੱਤਰਕਾਰਾਂ ਨਾਲ ਵਿਤਕਰਾ ਅਤੇ ਕਰੋੜਾਂ ਰੁਪਏ ਦੇ ਇਸ਼ਤਿਹਾਰ ਉਹ ਵੀ ਬੇ-ਮਾਇਨੇ ਦੇ ਕੀ ਸੁਨੇਹਾ ਦਿੰਦੇ ਹਨ? ਪਿਛਲੇ ਹਫਤੇ ਹਰ ਅਖਬਾਰ ਵਿੱਚ ਪੂਰੇ ਸਫ਼ੇ ਦਾ ਇਸ਼ਤਿਹਾਰ ਸੀ ਕਿ ਪੰਜਾਬ ਨੇ ਇਤਨੇ ਕਰੋੜ ਦੀ ਪੇਮੈਟ ਕਿਸਾਨਾਂ ਨੂੰ 24 ਘੰਟਿਆਂ ਅੰਦਰ ਕੀਤੀ। ਭਰਾਵੋ ਸਾਰਾ ਅਨਾਜ ਤਾਂ ਕੇਂਦਰ ਸਰਕਾਰ ਨੇ ਖ਼ਰੀਦਿਆ ਪੰਜਾਬ ਸਰਕਾਰ ਨੇ ਤਾਂ ਨਾ ਕੁੱਝ ਖ਼ਰੀਦਿਆ ਤੇ ਨਾ ਹੀ ਕੋਈ ਪੇਮੈਂਟ ਕੀਤੀ, ਕਿਸਨੂੰ ਮੂਰਖ ਬਣਾ ਰਹੀ ਹੈ ਸਰਕਾਰ ? ਮੈਂ ਹੈਰਾਨ ਹਾਂ ਕਿ ਵਿਰੋਧੀ ਪਾਰਟੀਆਂ ਚੁੱਪ ਕਿਉਂ ਨੇ?
ਅਕਾਲੀ, ਕਾਂਗਰਸ ਜਾਂ ਭਾਜਪਾ ਮਾਨ ਸਾਹਿਬ ਨੂੰ ਕਿਉਂ ਨਹੀਂ ਪੁੱਛ ਰਹੇ ਕਿ ਤੁਹਾਡੇ ਵਾਅਦੇ ਮੁਤਾਬਕ ਹਜ਼ਾਰ – ਹਜ਼ਾਰ ਰੁਪਏ ਮਹਿਲਾਵਾਂ ਦੇ ਕਿੱਥੇ ਹਨ ?
ਘਰ-ਘਰ ਨੌਕਰੀਆਂ , ਬੱਚਿਆਂ ਦੀ ਮੁੱਫਤ ਪੜਾਈ ਤੇ ਮੁੱਫਤ ਇਲਾਜ ਦੇ ਵਾਅਦੇ ਕਿੱਥੇ ਹਨ?
ਕਿੱਥੇ ਹਨ ਬਦਲਾਵ ਦੇ ਨਾਅਰੇ, ਕਿੱਥੇ ਹਨ ਮੁੰਗੇਰੀ ਦੇ ਹਸੀਨ ਸੱਪਨੇ ?
ਕਿੱਥੇ ਨੇ ਵੀ ਆਈ ਪੀ ਲੈਸ ਕਲਚਰ ?
ਕਿੱਥੇ ਨੇ ਗਰੀਬ ਦੀ ਸੁਣਵਾਈ ਤੇ ਕਿੱਥੇ ਨੇ ਭ੍ਰਿਸ਼ਟਾਚਾਰ ਮੁੱਕਤ ਪ੍ਰਸ਼ਾਸਨ ?
ਅੱਜ ਜਨਤਾ ਤਰ੍ਹਾਅ ਤਰ੍ਹਾਅ ਕਰ ਰਹੀ ਹੈ ਤੇ ਮਾਨ ਯੋਗ ਮੁੱਖ ਮੰਤਰੀ ਜਿੱਥੋ ਕੁੱਝ ਮਿਲ ਸਕਦਾ ਹੈ ਨੀਤੀ ਅਯੋਗ ਦੀਆਂ ਮੀਟਿੰਗਾਂ ਦਾ ਬਾਈਕਾਟ ਕਰਦਾ ਹੈ। ਜੇਕਰ ਕੇਂਦਰ ਦੀਆਂ ਮੀਟਿੰਗਾਂ ਅਟੈਡ ਕਰਨ ਦਾ ਆਤਮ ਵਿਸ਼ਵਾਸ ਨਹੀ ਹੈ ਤਾਂ ਕਿਸੇ ਅਫ਼ਸਰ ਨੂੰ ਹੀ ਭੇਜ ਦਿੰਦੇ। ਆਪਣੀ ਨਾਲਾਇਕੀ ਨੂੰ ਪੂਰੇ ਪੰਜਾਬ ਦੀ ਮੂਰਖਤਾ ਨਾ ਬਣਾਉ। ਮਾਨ ਸਾਹਿਬ ਬੇਨਤੀ ਹੈ ਹੁਣ ਪੰਜਾਬ ਦਾ ਹੋਰ ਲਹੂ ਨਾ ਪੀਵੋ ਬਹੁਤ ਹੋ ਗਿਆ। ਪੰਜਾਬ ਤੇ ਰਹਿਮ ਕਰੋ, ਨਹੀ ਹਕੂਮਤ ਕਰਨੀ ਆਉਂਦੀ ਤਾਂ ਪਾਸੇ ਹੋ ਜਾਵੋ, ਇਤਹਾਸ ਤੁਹਾਨੂੰ ਯਾਦ ਰੱਖੇਗਾ ਕਿ ਪੰਜਾਬ ਦੇ ਭਲੇ ਲਈ ਤੁਸੀ ਬਲਿਦਾਨ ਦਿੱਤਾ। ਹਕੂਮਤ ਚੁਟਕਲਿਆਂ ਨਾਲ ਨਹੀ ਚੱਲਦੀ, ਪਤੀਲੇ ਮਾਝ ‘ਤੇ, ਬਾਦਲ ਮਾਂਝ ‘ਤੇ, ਢੀਢਸੇ ਮਾਂਝ ‘ਤੇ , ਬਹੁਤ ਹੋ ਗਿਆ। ਹੁਣ ਬੱਸ ਕਰੋ। ਪੰਜਾਬ ਕੁਰਲਾ ਰਿਹਾ- ਰੰਗਲਾ ਤਾਂ ਕੀ ਕੰਗਲਾ ਪੰਜਾਬ ਬਣਾ ਤਾਂ ਆਮ ਆਦਮੀ ਪਾਰਟੀ ਸਰਕਾਰ ਨੇ। ਨਾਉਂ ਤੇ ਜਾ ਕੇ ‘ਜੁਗਨੂੰ ਹਾਜ਼ਰ ਹੈ’, ਵਰਗਾ ਪ੍ਰੋਗਰਾਮ ਸੰਭਾਲ਼ੋ ਪੰਜਾਬ ‘ਤੇ ਹਕੂਮਤ ਕਰਨੀ ਤੁਹਾਡੇ ਵੱਸ ਦੀ ਗੱਲ ਨਹੀਂ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।