
ਅੱਜ ਭਗਵਾਨ ਮਹਾਂਰਿਸ਼ੀ ਵਾਲਮੀਕਿ ਮਹਾਰਾਜ ਜੀ ਦੇ ਪਾਵਨ ਪ੍ਰਗਟ ਦਿਵਸ ਦੇ ਸੰਬੰਧ ਵਿੱਚ ਡੀ ਏ ਵੀ ਕਾਲਜ ਵਿਚ ਹਰ ਸਾਲ ਦੀ ਤਰ੍ਹਾਂ ਐਜ਼ੂਕੇਸ਼ਨਲ ਪ੍ਰੋਗਰਾਮ ਸਟੂਡੈਂਟ ਸੰਘਰਸ਼ ਕਮੇਟੀ ਪੰਜਾਬ ਵਲੋਂ ਕਰਵਾਇਆ ਗਿਆ |
ਜਿਸ ਵਿਚ ਉਚੇਚੇ ਤੌਰ ਤੇ ਸ਼ਹਿਰ ਦੀਆਂ ਵੱਖ ਵੱਖ ਰਾਜਨੀਤਿਕ ਸਮਾਜਿਕ ਅਤੇ ਧਾਰਮਿਕ ਸ਼ਖਸ਼ੀਅਤਾਂ ਵੱਲੋਂ ਹਾਜ਼ਰੀ ਭਰੀ ਗਈ| ਜਿਸ ਵਿਚ ਮੁੱਖ ਮਹਿਮਾਨ ਵਜੋਂ ਸਫ਼ਾਈ ਕਮਿਸ਼ਨ ਪੰਜਾਬ ਦੇ ਚੇਅਰਮੈਨ ਸ਼੍ਰੀ ਚੰਦਨ ਗਰੇਵਾਲ ਕੈਬਿਨੇਟ ਮਿਨਿਸਟਰ ਜੀ, ਕਾਲਜ਼ ਪ੍ਰਿੰਸੀਪਲ ਡਾ ਰਾਜੇਸ਼ ਕੁਮਾਰ ਜੀ , ਐਡਵੋਕੇਟ ਮੱਧੂ ਰਚਨਾ ਜੀ, ਲਲਿਤ ਅੰਬੇਡਕਰ ਜੀ, ਅਰੁਣ ਸੰਦਲ ਜੀ, ਰਾਮੇਸ਼ ਚੋਹਕਾਂ ਜੀ, ਆਖ਼ਰੀ ਉਮੀਦ ਐਨਜੀਓ ਦੇ ਚੇਅਰਮੈਨ ਸਰਦਾਰ ਜਤਿੰਦਰ ਪਾਲ ਸਿੰਘ ਜੀ, ਅਨਿਲ ਕੁਮਾਰ ਜੀ ਸਟੇਟ ਕੋਆਰਡੀਨੇਟਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਨਵਾ ਸਹੋਤਾ ਜੀ ਕਾਲਜ਼ ਪ੍ਰਧਾਨ, ਹੈਰੀ ਸਾਂਪਲਾ ਕਾਲਜ਼ ਵਾਇਸ ਪ੍ਰਧਾਨ ,ਰੋਹਨ ਵਿਰਦੀ, ਰਿਸ਼ੀ ਗਿੱਲ, ਰਿਸ਼ਭ ਸਹੋਤਾ ਜੀ, ਅਸ਼ਮੀਤ ਸ਼ਰਮਾ ਜੀ, ਅਲੀ ਜੀ ਆਦਿ ਮੌਜੂਦ ਸਨ ਇਸ ਮੌਕੇ ਭਗਵਾਨ ਬਾਲਮੀਕੀ ਮਹਾਰਾਜ ਜੀ ਦੇ ਆਗਮਨ ਪੁਰਬ ਦੀਆਂ ਸਮੂਹ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਗਈਆਂ ਅਤੇ ਭਗਵਾਨ ਬਾਲਮੀਕੀ ਮਹਾਰਾਜ ਜੀ ਦੇ ਵੱਲੋਂ ਦੱਸੇ ਹੋਏ ਮਾਰਗ ਤੇ ਚੱਲ ਕੇ ਆਪਣੇ ਜੀਵਨ ਨੂੰ ਸੁਚੱਜੇ ਢੰਗ ਨਾਲ ਬਤੀਤ ਕਰਨ ਲਈ ਪ੍ਰੇਰਿਆ ਗਿਆ ।
ਇਸ ਮੌਕੇ ਆਖ਼ਰੀ ਉੱਮੀਦ ਐਨਜੀਓ ਵੱਲੋਂ ਵੀ ਹਾਜਰੀ ਭਰੀ ਗਈ ਅਤੇ ਭਗਵਾਨ ਬਾਲਮੀਕੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਦੇਸ਼ ਵਾਸੀਆਂ ਅਤੇ ਦੇਸ਼ ਤੋਂ ਬਾਹਰ ਬੈਠੀਆਂ ਸੰਗਤਾਂ ਨੂੰ ਵਧਾਈ ਦਿੱਤੀ ਗਈ।
ਐਨਜੀਓ ਦੇ ਪ੍ਰਧਾਨ ਸਰਦਾਰ ਜਤਿੰਦਰ ਪਾਲ ਸਿੰਘ ਜੀ ਨੇ ਦੱਸਿਆ ਕਿ ਸਾਡਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਜਿਸ ਧਰਤੀ ਤੇ ਪੀਰਾਂ ਪੈਗੰਬਰਾਂ ਰਹਿਬਰਾਂ ਦਾ ਗੁਰਪੁਰਬ ਆਗਮਨ ਪੁਰਬ ਬਿਨਾਂ ਭੇਦ ਭਾਵ ਤੋਂ ਇਕੱਠਿਆ ਹੋ ਕੇ ਮਨਾਇਆ ਜਾਂਦਾ ਹੈ ਸਭ ਗੁਰੂਆਂ ਪੀਰਾਂ ਪੈਗੰਬਰਾਂ ਦਾ ਸੁਨੇਹਾ ਇੱਕ ਹੀ ਹੈ ਪਰਮਾਤਮਾ ਇੱਕ ਹੈ ਅਸੀਂ ਸਭ ਉਸ ਦੀ ਅੰਸ਼ ਹਾਂ। 84 ਲੱਖ ਜੂਨਾਂ ਬਾਅਦ ਮਿਲੇ ਇਸ ਮਨੁੱਖਾ ਜੀਵਨ ਨੂੰ ਮਨੁੱਖਤਾ ਦੀ ਸੇਵਾ ਵਿੱਚ ਲਾਈਏ ਤੇ ਆਪਣਾ ਜੀਵਨ ਸਫਲ ਕਰੀਏ।
ਇਸ ਮੌਕੇ ਸਰਦਾਰ ਜਤਿੰਦਰ ਪਾਲ ਸਿੰਘ ਜੀ ਨੇ ਸਟੂਡੈਂਟਸ ਸੰਘਰਸ਼ ਮੋਰਚਾ ਵੱਲੋਂ ਇਸ ਪ੍ਰੋਗਰਾਮ ਨੂੰ ਹਰ ਸਾਲ ਉਲੀਕਨਾ ਸਲਾਗਾ ਯੋਗ ਕਦਮ ਦੱਸਿਆ ਅਤੇ ਸਮੁੱਚੀ ਟੀਮ ਲਈ ਪਰਮਾਤਮਾ ਅੱਗੇ ਅਰਦਾਸ ਕੀਤੀ ਗਈ। ਤਾਂ ਉਹ ਸਮਾਜ ਵਿੱਚ ਇਸੇ ਤਰ੍ਹਾਂ ਸੇਵਾ ਨਿਭਾਉਂਦੇ ਰਹਿਣ।