
ਅੱਜ ਸਿਵਿਲ ਡਿਫੈਂਸ ਜਲੰਧਰ ਦੀ ਟੀਮ ਵਲੋ ਇੰਟਰਨੈਸ਼ਨਲ ਯੋਗਾ ਡੇ ਦੇ ਮੌਕੇ ਈ.ਐਸ.ਆਈ. ਹਸਪਤਾਲ ਵਿਖੇ ਯੋਗਾ ਦਾ ਕੈਂਪ ਲਗਾਇਆ ਗਿਆ । ਜਿਸ ਵਿਚ ਸਿਵਿਲ ਡਿਫੈਂਸ ਦੇ ਜਲੰਧਰ ਦੇ ਚੀਫ਼ ਵਾਰਡਨ ਪ੍ਰਿਤਪਾਲ ਸਿੰਘ ਨੌਟੀ ਜੀ ਨੇ ਆਪਣੀ ਟੀਮ ਨਾਲ ਯੋਗਾ ਦਾ ਅਭਿਆਸ ਕੀਤਾ ਤੇ ਯੋਗਾ ਪ੍ਰਤੀ ਜਾਗਰੂਕਤਾ ਫੈਲਾਈ। ਇਸ ਮੌਕੇ ਧਰਮਿੰਦਰ ਸਿੰਘ (ਸੁਪਰਡੈਂਟ), ਪੱਪੀ ਭਾਟੀਆ, ਅਨਿਲ ਹਾਂਡਾ, ਗੁਰਵਿੰਦਰ ਜੱਜ, ਸੁਨੀਲ ਕਟਿਆਲ, ਰਣਜੀਤ ਸਿੰਘ ਚੀਮਾ, ਮੈਡਮ ਨਿਰਮਲਾ ਆਦਿ ਨੇ ਉਤਸ਼ਾਹ ਨਾਲ ਹਿੱਸਾ ਲਿਆ । ਇਸ ਮੌਕੇ ਈ.ਐਸ.ਆਈ. ਹਸਪਤਾਲ ਦੇ ਸਟਾਫ ਵਲੋ ਸਾਰੀ ਟੀਮ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸਿਮਰਪ੍ਰੀਤ ਸਿੰਘ ਸੰਨੀ (ਪੋਸਟ ਵਾਰਡਨ) ਆਪਣੀ ਸਮੁੱਚੀ ਟੀਮ ਨਾਲ ਵਿਸ਼ੇਸ਼ ਤੌਰ ਤੇ ਪੁੱਜੇ।
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।