ਅੱਜ 23 ਮਾਰਚ ਨੂੰ ਸ਼ਹੀਦ-ਏ-ਆਜਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੇ ਦੇਸ਼ ਦੀ ਅਜਾਦੀ ਲਈ ਹੱਸ ਕੇ ਫਾਂਸੀ ਦੇ ਫੰਦੇ ਨੂੰ ਚੁੰਮ ਕੇ ਆਪਣਾ ਬਲੀਦਾਨ ਦਿੱਤਾ ਸੀ। ਉਨ੍ਹਾਂ ਦੀ ਇਸ ਕੁਰਬਾਨੀ ਨੂੰ ਯਾਦ ਕਰਦਿਆ ਆਲ ਇੰਡੀਆ ਮਹਿਲਾ ਕਾਂਗਰਸ ਨੇਸ਼ਨਲ ਕੋਡੀਨੇਟਰ, ਪੰਜਾਬ ਪ੍ਰਦੇਸ਼ ਕਾਂਗਰਸ ਪਰਵਕਤਾ ਅਤੇ ਕੌਸਲਰ ਵਾਰਡ ਨੰਬਰ-20 ਡਾ ਜਸਲੀਨ ਸਿਰ ਝੁਕਾ ਕੇ ਭਗਤ ਸਿੰਘ ਚੌਕ ਜਲੰਧਰ ਵਿੱਖੇ ਲੱਗੀ ਪ੍ਰਤੀਮਾ ਅੰਗੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਡਾ ਜਸਲੀਨ ਸੇਠੀ ਨੇ ਕਿਹਾ ਕਿ ਸ਼ਹੀਦ-ਏ-ਆਜਮ ਸਰਦਾਰ ਭਗਤ ਸਿੰਘ ਜੀ ਹਰ ਪੰਜਾਬੀ ਦੇ ਦਿਲ ਵਿੱਚ ਵਸਦੇ ਹਨ। ਸਾਨੂੰ ਉਨ੍ਹਾਂ ਸ਼ਹੀਦਾ ਦੀਆ ਕੁਰਬਾਨੀਆ ਨੂੰ ਕਦੇ ਵੀ ਭੁਲਾਉਣਾ ਨਹੀ ਚਾਹੀਦਾ, ਜਿਨ੍ਹਾਂ ਨੇ ਸਾਡੇ ਭਾਰਤ ਦੇਸ਼ ਨੂੰ ਅਜਾਦ ਕਰਾਉਣ ਵਾਸਤੇ ਆਪਣੇ ਪ੍ਰਾਣਾ ਦੀ ਆਹੁਤੀ ਦਿੱਤੀ। ਅੱਜ ਦੇਸ਼ ਨੂੰ ਜਰੂਰਤ ਹੈ ਭਗਤ ਸਿੰਘ ਵਰਗੇ ਕ੍ਰਾਂਤੀਕਾਰੀ ਵਿਚਾਰਾ ਵਾਲੇ ਨੇਤਾ ਦੀ ਜੋ ਦੇਸ਼ ਦੀ ਉਨਤੀ ਅਤੇ ਤਰੱਕੀ ਬਾਰੇ ਸੋਚਣ।

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।