
ਜਲੰਧਰ: ਆਖਰੀ ਉਮੀਦ ਐਨਜੀਓ ਵੱਲੋਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਜਲੰਧਰ ਦੇ ਸਿਵਿਲ ਹਸਪਤਾਲ ਵਿੱਚ ਸਫ਼ਾਈ ਅਭਿਆਨ ਸੇਵਾ ਦੀ ਸ਼ੁਰੂਆਤ ਕੀਤੀ ਗਈ। ਇਹ ਸੇਵਾ ਅੱਜ 16/8/2025 ਨੂੰ ਸੰਗਰਾਦ ਦੇ ਦਿਹਾੜੇ ਤੇ ਸ਼ੁਰੂ ਕੀਤੀ ਗਈ।ਜਿੱਸ ਵਿੱਚ ਤਕਰੀਬਨ 26 ਮੈਂਬਰਾਂ ਦੀ ਟੀਮ ਵੱਲੋਂ ਮੇਲ ਵਾਰਡ, ਜਨਾਨਾ ਵਾਰਡ, ਬੱਚਾ ਵਾਰਡ ਟਰੁਮਾ ਸੈਂਟਰ ਅਤੇ ਵੱਖ ਵੱਖ ਵਾਰਡ ਵਿੱਚ ਜਾ ਕੇ ਪੱਖੇ, ਦਰਵਾਜੇ, ਬਾਰੀਆਂ, ਅਲਮਾਰੀਆਂ, ਸ਼ੀਸ਼ੇ, ਬਿਜਲੀ ਦੇ ਸਵਿੱਚ, ਬੈਡ, ਆਦਿ ਦੀ ਸਫ਼ਾਈ ਕੀਤੀ ਗਈ।ਸੰਸਥਾ ਦੇ ਮੁਖੀ ਸਰਦਾਰ ਜਤਿੰਦਰ ਪਾਲ ਸਿੰਘ ਜੀ ਨੇ ਦੱਸਿਆ ਕਿ ਇਸ ਸੇਵਾ ਦਾ ਮੁੱਖ ਉਦੇਸ਼ ਹਸਪਤਾਲ ਦੇ ਮਰੀਜਾਂ ਨੂੰ ਚੰਗੀ ਸਫ਼ਾਈ, ਚੰਗਾ ਜੀਵਨ, ਅਤੇ ਉਹਨਾਂ ਦੇ ਮਨ ਵਿੱਚ ਬੈਠੇ ਡਰ ਨੂੰ ਬਾਹਰ ਕੱਢਣਾ ਹੈ ਕਿ ਸਿਵਿਲ ਹਸਪਤਾਲ ਵਿੱਚ ਚੰਗੀ ਸਫ਼ਾਈ ਅਤੇ ਇਲਾਜ ਨਹੀ ਮਿਲਦਾ।ਤਾਂ ਹਰੇਕ ਮਰੀਜ ਘੱਟ ਪੈਸੇ ਵਿੱਚ ਚੰਗੀ ਮਸੀਨਰੀ ਅਤੇ ਚੰਗੇ ਪੜੇ ਲਿਖੇ ਸਿਆਣੇ ਡਾਕਟਰਾਂ ਕੋਲੋਂ ਆਪਣਾ ਇਲਾਜ਼ ਕਰਵਾ ਸਕਣ ਇਸ ਮੌਕੇ ਤੇ ਡਾਕਟਰਾਂ ਦੀ ਟੀਸ ਨਾਲ਼ ਮਿਲ਼ ਕੇ ਗੁਰੂ ਨਾਨਕ ਬਗੀਚੀ ਵਿੱਚ ਬੂਟੇ ਵੀ ਲਗਾਏ ਗਏ। ਐਨਜੀਓ ਦੇ ਮੁਖੀ ਨੇ ਦੱਸਿਆ ਕਿ ਸੰਸਥਾ ਦੀ ਸਮੁੱਚੀ ਟੀਮ ਵੱਲੋਂ ਇਹ ਸੇਵਾ ਨਿਰੰਤਰ ਜਾਰੀ ਰਹੇਗੀ ਇਸ ਸੇਵਾ ਲਈ ਬਹੁਤ ਸਾਰੇ ਵੀਰਾਂ, ਭੈਣਾਂ, ਦੀ ਵੱਡੀ ਟੀਮ ਦੀ ਜਰੂਰਤ ਹੈ ਜੌ ਵੀ ਵੀਰ ਸਾਡੇ ਨਾਲ ਮਿੱਲ ਕੇ ਸੇਵਾ ਨਿਬਾਉਣਾਂ ਚਾਹੁੰਦੇ ਹਨ ਉਹ ਸਾਡੇ ਨਾਲ ਸੰਪਰਕ ਕਰਨ। ਇਸ ਮੌਕੇ ਤੇ ਸਿਵਿਲ ਹਸਪਤਾਲ ਦੀ ਸਮੁੱਚੀ ਟੀਮ ਡਾਕਟਰ ਸਤਿੰਦਰ ਜੀਤ ਸਿੰਘ ਬਜਾਜ ਅਤੇ ਸੰਸਥਾ ਵੱਲੋਂ ਰਮਿੰਦਰ ਸਿੰਘ, ਪ੍ਰਭੂ ਦਿਆਲ ਸਿੰਘ, ਪਰਮਜੀਤ ਸਿੰਘ, ਪ੍ਰੀਤਪਾਲ ਸਿੰਘ, ਪਰਮਿੰਦਰ ਸਿੰਘ, ਵਿਜੇ ਅਰੋੜਾ, ਵਿਜੇ ਕੁਮਾਰ, ਬੱਬੂ ,ਲੱਕੀ ,ਵੰਸ਼, ਜਸ਼ਨਪ੍ਰੀਤ, ਅਮਨਦੀਪ ਸਿੰਘ, ਸੁਖਪ੍ਰੀਤ ਸਿੰਘ, ਪ੍ਰਕਾਸ਼ ਕੌਰ, ਸਰੀਨਾ ਦੀਵਾਨ, ਅਨੀਤਾ, ਬਬੀਤਾ, ਪੂਜਾ, ਪ੍ਰੀਆ, ਊਸ਼ਾ ਸੰਗੋਤਰਾ, ਮੀਨਾ, ਅਤੇ ਹੋਰ ਪਤਵੰਤੇ ਸੱਜਣਾ ਵੱਲੋ ਹਾਜਰੀ ਭਰੀ ਗਈ