ਜਲੰਧਰ: ਆਖਰੀ ਉਮੀਦ ਵੈਲਫੇਅਰ ਸੋਸਾਇਟੀ ਜਲੰਧਰ ਵੱਲੋ ਅਮਾਨਤਪੁਰ ਸੂਰਾਨਸੀ ਵਿਚ ਮਨੁੱਖਤਾ ਦੀ ਸੇਵਾ ਲਈ ਮੈਡੀਕਲ ਚੈੱਕ ਅੱਪ ਕੈਂਪ, ਖੂਨਦਾਨ ਕੈਂਪ, ਅੱਖਾਂ ਦਾ ਮੁਫਤ ਚੈੱਕ, ਫਿਜਿਓਥਰੈਪੀ ਕੈਂਪ ਨਿਰੰਜਣ ਰਾਇਸ ਮਿਲ ਨਾਲ ਮਿਲ ਕੇ ਲਗਾਇਆ ਗਿਆ. ਜਿਸ ਵਿੱਚ ਬਹੁਤ ਹੀ ਵੱਡੀ ਗਿਣਤੀ ਵਿਚ ਪਿਆਰੇ ਵੀਰ ਅਤੇ ਭੈਣਾਂ ਨੇ ਖੂਨ ਦਾਨ ਕਰ ਪਰਮਾਤਮਾ ਦੀ ਅਸੀਸ ਪ੍ਰਾਪਤ ਕੀਤੀ. ਲੋਕ ਭਲਾਈ ਲਈ 230 ਐਨਕਾ ਅਤੇ ਅੱਖਾਂ ਦੀ ਦਵਾਈਆਂ ਫ੍ਰੀ ਵਿੱਚ ਵੰਡੀ ਗਈ. ਫਿਜਿਓਥਰੈਪੀ ਕੈਂਪ ਵਿਚ ਤਕਰੀਬਨ 373 ਲੋੜਵੰਦਾਂ ਦੀ ਸੇਵਾ ਨਿਭਾਈ ਗਈ. ਤਕਰੀਬਨ 350 ਲੋੜੀਂਦਾ ਲੋਕਾਂ ਨੂੰ ਫ੍ਰੀ ਦਵਾਈਆਂ ਵੰਡੀਆਂ ਗਈਆਂ. ਮਾਨਵਤਾ ਦੀ ਸੇਵਾ ਵੱਲ ਹੋਰ ਕਦਮ ਵਧਾਉਂਦੇ ਹੋਏ ਜਲੰਧਰ ਦੀ ਪ੍ਰਮੁੱਖ NGO ਆਖਰੀ ਉਮੀਦ ਵੈਲਫੇਅਰ ਸੋਸਾਇਟੀ ਵਲੋਂ ਅਮਾਨਤਪੁਰ ਵਿਚ ਸਮੁੱਚੀ ਟੀਮ ਵੱਲੋਂ ਹਾਜ਼ਰੀ ਭਰੀ ਗਈ. ਅਤੇ ਮਨੁੱਖਤਾ ਦੀ ਸੇਵਾ ਲਈ ਹਮੇਸ਼ਾਂ ਯਤਨਸ਼ੀਲ ਰਹਿਣ ਦੀ ਉਮੀਦ ਵੀ ਜਤਾਈ ਗਈ.ਕਿਸੇ ਵੀ ਤਰ੍ਹਾਂ ਦੀ ਸੇਵਾ ਦੇਣ ਅਤੇ ਲੇਨ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।