2024 ਫਰੂਟ ਦਿਵਾਲੀ
ਆਖਰੀ ਉਮੀਦ ਵੈਲਫੇਅਰ ਸੋਸਾਇਟੀ ਦੀ ਸਮੁੱਚੀ ਟੀਮ ਵੱਲੋਂ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਸਦਕਾ ਹਰ ਸਾਲ ਮਨਾਈ ਜਾ ਰਹੀ ਫਰੂਟ ਦੀਵਾਲੀ ਇਸ ਸਾਲ 1/112024 ਨੂੰ ਸਿਵਲ ਹਸਪਤਾਲ ਦੇ ਮਰੀਜ਼ਾਂ ਨੂੰ ਫਰੂਟ ਅਤੇ ਦਵਾਈਆਂ ਵੰਡ ਕੇ ਮਨਾਈ ਗਈ।
ਜਿਸ ਵਿੱਚ ਵੱਖ-ਵੱਖ ਸੰਸਥਾਵਾਂ ਅਤੇ ਦਾਨੀ ਸੱਜਣਾਂ ਵੱਲੋਂ ਆਪਣੇ ਘਰਾਂ ਵਿੱਚੋਂ ਫਲ ਫਰੂਟ , ਬਿਸਕੁਟ , ਪਾਣੀ, ਜੂਸ ਦਵਾਇਆਂ ਅਤੇ ਬਹੂਤ ਸਾਰਾ ਹੋਰ ਸਮਾਨ ਡੋਨੇਟ ਕੀਤਾ ਗਿਆ।
ਇਸ ਮੌਕੇ ਤੇ ਜਨਰਲ ਲਖਵਿੰਦਰ ਸਿੰਘ ਵੋਹਰਾ, ਗੁਰਵਿੰਦਰ ਸਿੰਘ ਜੱਜ, ਪਰਮਿੰਦਰ ਸਿੰਘ, ਪਰਮਜੀਤ ਸਿੰਘ, ਸੁਖਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਸੁਖਵੰਸ਼ ਸਿੰਘ, ਅਮਨਦੀਪ ਸਿੰਘ, ਸੰਦੀਪ ਯਾਦਵ,ਹਿਤਾਂਸ਼ ਮਹਾਜਨ, ਪ੍ਰਕਾਸ਼ ਕੋਰ, ਪਰਵਿੰਦਰ ਕੌਰ, ਪਰਮਜੀਤ ਕੌਰ ਅਤੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਸੇਵਾ ਨਿਭਾਈ ਗਈ।
ਇਸ ਮੌਕੇ ਤੇ ਸੰਸਥਾ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਜੀ ਨੇ ਦੱਸਿਆ ਕਿ ਹਰੇਕ ਸਾਲ ਓਹਨਾਂ ਦੀ ਐਨਜੀਓ ਵੱਲੋਂ ਫਰੂਟ ਦੀਵਾਲੀ ਮਨਾਈ ਜਾਂਦੀ ਹੈ।
ਜਿੱਸ ਅਧੀਨ ਸੜਕਾਂ ਤੇ ਬੇਘਰ, ਬੇਸਹਾਰਾ, ਲੋੜਵੰਦ ਲੋਕਾਂ ਅਤੇ ਸਿਵਲ ਹਸਪਤਾਲ ਵਿਚ ਦਾਖਲ ਮਰੀਜ਼ਾਂ ਨੂੰ ਫਰੂਟ ਅਤੇ ਦਵਾਈਆਂ ਵੰਡ ਦਿਵਾਲੀ ਮਨਾਈ ਜਾਂਦੀ ਹੈ ਅਤੇ ਸਮਾਜ ਨੂੰ ਪਟਾਕੇ ਨਾ ਚਲਾ ਕੇ ਪ੍ਰਦੂਸ਼ਣ ਰਹਿਤ ਦਿਵਾਲੀ ਮਨਾਉਣ ਦਾ ਸੰਦੇਸ਼ ਦਿੱਤਾ ਜਾਂਦਾ ਹੈ।