ਜਲੰਧਰ 25 ਮਈ : ਸੀ.ਪੀ.ਆਈ. ( ਐਮ. ) ਜ਼ਿਲ੍ਹਾ ਜਲੰਧਰ – ਕਪੂਰਥਲਾ ਦੀ ਮੀਟਿੰਗ ਮਾਸਟਰ ਮੂਲ ਚੰਦ ਸਰਹਾਲੀ ਦੀ ਪ੍ਰਧਾਨਗੀ ਹੇਠ ਜਲੰਧਰ ਦਫਤਰ ਵਿਖੇ ਕੀਤੀ ਗਈ । ਮੀਟਿੰਗ ਨੂੰ ਸੰਬੋਧਨ ਕਰਨ ਲਈ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ । ਜ਼ਿਲ੍ਹਾ ਕਮੇਟੀ ਦੇ ਕਾਰਜਕਾਰੀ ਸਕੱਤਰ ਕਾਮਰੇਡ ਸੁਖਪ੍ਰੀਤ ਸਿੰਘ ਜੌਹਲ ਨੇ ਮੀਟਿੰਗ ਦੇ ਫੈਸਲੇ ਪ੍ਰੈਸ ਨੂੰ ਜਾਰੀ ਕਰਦੇ ਹੋਏ ਦੱਸਿਆ ਕਿ ਪਾਰਟੀ ਮੈਂਬਰਸ਼ਿਪ ਨਵੀਨੀਕਰਨ ਦਾ ਰਹਿੰਦਾ ਕੰਮ 31 ਮਈ ਤੱਕ ਹਰ ਹਾਲਤ ਵਿੱਚ ਮੁਕੰਮਲ ਕੀਤਾ ਜਾਵੇਗਾ । 8 ਜੂਨ ਨੂੰ ਸ਼ਹੀਦ ਕਾਮਰੇਡ ਵਰਿੰਦਰ ਗਗਨ ਤੇ ਕਾਮਰੇਡ ਸੁਰਜੀਤ ਦੀ ਸਾਲਾਨਾ ਸ਼ਹੀਦੀ ਬਰਸੀ ਨਕੋਦਰ ਵਿਖੇ ਮਨਾਈ ਜਾਵੇਗੀ । ਇਸ ਮੌਕੇ ਤੇ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਸ਼ਹੀਦੀ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ । ਸਮਾਗਮ ਦੀਆਂ ਤਿਆਰੀਆਂ ਲਈ 30 ਮਈ ਨੂੰ ਗਗਨ ਸੁਰਜੀਤ ਪਾਰਕ ਨਕੋਦਰ ਵਿਖੇ ਠੀਕ 11 ਵਜੇ ਸ਼ਾਹਕੋਟ ਤੇ ਨਕੋਦਰ ਤਹਿਸੀਲ ਦੇ ਸਾਥੀਆਂ ਦੀ ਸਾਂਝੀ ਮੀਟਿੰਗ ਕੀਤੀ ਜਾਵੇਗੀ । ਕਾਮਰੇਡ ਬਲਦੇਵ ਸਿੰਘ ਸੁਲਤਾਨਪੁਰ ਅਤੇ ਮਾਸਟਰ ਮੂਲ ਚੰਦ ਸਰਹਾਲੀ ਵਲੋਂ 11,000 ਰੁਪਏ ਦਾ ਫੰਡ ਕੋਟਾ ਸੂਬਾ ਸਕੱਤਰ ਕਾਮਰੇਡ ਸੇਖੋਂ ਨੂੰ ਜਮ੍ਹਾ ਕਰਵਾਇਆ ਗਿਆ । ਹੋਰ ਹਾਜ਼ਰ ਸਾਥੀਆਂ ਵੱਲੋਂ 8 ਜੂਨ ਤੋਂ ਪਹਿਲਾਂ – ਪਹਿਲਾਂ ਸਾਰਾ ਫੰਡ ਕੋਟੇ ਅਨੁਸਾਰ ਜਮ੍ਹਾਂ ਕਰਾਇਆ ਜਾਵੇਗਾ । ਪੰਚਾਇਤੀ ਜ਼ਮੀਨਾਂ ਤੇ ਕਾਬਜ਼ ਕਿਸਾਨ ਮਜਦੂਰਾਂ ਆਬਾਦਕਾਰਾਂ ਦੇ ਮਾਲਕੀ ਹੱਕਾਂ ਲਈ ਮੰਗ ਪੱਤਰ ਡਿਪਟੀ ਕਮਿਸ਼ਨਰ ਰਾਹੀਂ ਪੰਜਾਬ ਸਰਕਾਰ ਨੂੰ ਭੇਜੇ ਜਾਣਗੇ । ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਜਲਦੀ ਹੀ ਮਹਿਤਪੁਰ ( ਨਕੋਦਰ ) ਦੇ ਨਜ਼ਦੀਕ ਪਿੰਡ ਖੁਰਲਾਪੁਰ ਵਿਖੇ ਆਬਾਦਕਾਰ ਸੰਘਰਸ਼ ਦੀ ਜਿੱਤ ਨੂੰ ਸਮਰਪਿਤ ਯਾਦਗਾਰ ਦਾ ਨੀਂਹ ਪੱਥਰ ਰੱਖਿਆ ਜਾਵੇਗਾ ਅਤੇ ਤੇਜ਼ੀ ਨਾਲ ਉਸ ਦੀ ਉਸਾਰੀ ਮੁਕੰਮਲ ਕੀਤੀ ਜਾਵੇਗੀ । ਇਸ ਪਿੰਡ ਤੋਂ ਕਿਸਾਨ ਸਭਾ ਵੱਲੋਂ ਸਾਥੀ ਅਰਜਨ ਦਾਸ ਅਣਜਾਣ ਅਤੇ ਸਾਥੀਆਂ ਦੀ ਅਗਵਾਈ ਵਿਚ 1969 ਤੋਂ ਸੰਘਰਸ਼ ਸ਼ੁਰੂ ਕਰਕੇ ਆਬਾਦਕਾਰਾਂ ਦੇ ਮਾਲਕੀ ਹੱਕਾਂ ਦੀ ਲੜਾਈ ਜਿੱਤੀ ਗਈ ਸੀ । ਜ਼ਿਲ੍ਹਾ ਕਮੇਟੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਵੱਲੋਂ ਪਾਰਟੀ ਸਾਥੀਆਂ ਨੂੰ ਸੱਦਾ ਦਿੱਤਾ ਗਿਆ ਕਿ ਦੇਸ਼ ਦੀਆਂ ਹੋਰ ਖੱਬੀਆਂ ਪਾਰਟੀਆਂ ਤੇ ਸੀ.ਪੀ.ਆਈ. ( ਐਮ. ) ਵੱਲੋਂ ਦੇਸ਼ ਅੰਦਰ ਵਧ ਰਹੀ ਮਹਿੰਗਾਈ , ਬੇਰੁਜ਼ਗਾਰੀ , ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨਵੀਆਂ ਆਰਥਿਕ ਨੀਤੀਆਂ ਅਤੇ ਨਿੱਜੀਕਰਨ ਵਿਰੁੱਧ 25 ਤੋਂ 31 ਮਈ ਤੱਕ ਮਨਾਏ ਜਾ ਰਹੇ ਰੋਸ ਹਫ਼ਤੇ ਨੂੰ ਹਰ ਪੱਧਰ ਤੇ ਰੋਸ ਪ੍ਰਦਰਸ਼ਨ ਕਰਕੇ ਆਮ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ । ਕਾਮਰੇਡ ਸੇਖੋਂ ਨੇ ਇਹ ਵੀ ਕਿਹਾ ਕਿ ਸੀ.ਪੀ.ਆਈ. ( ਐਮ. ) , ਸੀ.ਪੀ.ਆਈ. ਅਤੇ ਸੀ.ਪੀ.ਆਈ. (ਐਮ. ਐਲ. ) ਲਿਬਰੇਸ਼ਨ ਦੇ ਆਗੂ ਸਾਥੀ ਤਹਿਸੀਲ ਤੇ ਜ਼ਿਲ੍ਹਾ ਪੱਧਰ ਤੇ ਸਾਂਝੀਆਂ ਮੀਟਿੰਗਾਂ ਕਰਕੇ ਐਕਸ਼ਨ ਨੂੰ ਸਫ਼ਲ ਕਰਨਗੇ । ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਵੱਲੋਂ ਸੀ.ਪੀ.ਆਈ. ( ਐਮ. ) ਦੀ 23ਵੀਂ ਪਾਰਟੀ ਕਾਂਗਰਸ ਅਤੇ ਪਾਸ ਕੀਤੇ ਰਾਜਸੀ ਮਤੇ ਬਾਰੇ ਵਿਚਾਰ ਪੇਸ਼ ਕਰਦੇ ਹੋਏ ਭਰਪੂਰ ਜਾਣਕਾਰੀ ਦਿੱਤੀ ਗਈ । ਮੀਟਿੰਗ ਦੌਰਾਨ ਪੰਜਾਬੀ ਵਿਚ ਅਨੁਵਾਦ ਕੀਤੇ ਰਾਜਨੀਤਕ ਮਤੇ ਦੀਆਂ ਕਾਪੀਆਂ ਵੀ ਵੰਡੀਆਂ ਗਈਆਂ ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।