ਜਲੰਧਰ: ਆਲ ਇੰਡੀਆ ਮਹਿਲਾ ਕਾਂਗਰਸ ਦੇ ਨਿਰਦੇਸ਼ ਅਨੁਸਾਰ ਦਿੱਲੀ ਵਿੱਖੇ ਹੱਲਾ ਬੋਲ ਰੈਲੀ ਵਿੱਚ ਜਲੰਧਰ ਮਹਿਲਾ ਕਾਂਗਰਸ ਪ੍ਰਧਾਨ ਡਾ ਜਸਲੀਨ ਸੇਨੀ ਦੀ ਅਗਵਾਈ ਵਿੱਚ ਮਹਿਲਾਵਾਂ ਨੇ ਹਿੱਸਾ ਲਿਆ। ਇਸ ਰੈਲੀ ਵਿੱਚ ਆਲ ਇੰਡੀਆ ਕਾਂਗਰਸ ਦੇ ਸਬਕਾ ਪ੍ਰਧਾਨ ਰਾਹੁਲ ਗਾਂਧੀ , ਆਲ ਇੰਡੀਆ ਮਹਿਲਾ ਕਾਂਗਰਸ ਪ੍ਰਧਾਨ ਸੁਸ਼ਮਿਤਾ ਦੇਵ ਜੀ ਨੇ ਸ਼ਿਰਕਿਤ ਕੀਤੀ ਇਸ ਰੈਲੀ ਵਿੱਚ ਭਾਰੀ ਮਾਤਰਾ ਵਿੱਚ ਕਈ ਸੂਬਿਆ ਤੋ ਕਾਂਗਰਸੀ ਵਰਕਰ ਨੇ ਹਿੱਸਾ ਲਿਆ। ਇਸ ਮੌਕੇ ਡਾ ਜਸਲੀਨ ਸੇਠੀ ਨੇ ਕਿਹਾ ਕਿ ਆੱਜ ਮਹਿਲਾ ਕਾਂਗਰਸ ਵੱਲੋਂ ਜੰਤਰ ਮੰਤਰ ਵਿਖੋ ਦਿੱਲੀ ਵਿੱਚ ਇੱਕ 9 ਸਾਲਾ ਦਲਿਤ ਲੜਕੀ ਦੇ ਅਖੌਤੀ ਬਲਾਤਕਾਰ, ਕਤਲ ਅਤੇ ਜਬਰਦਸਤੀ ਅਤਿੰਮ ਸੰਸਕਾਰ ਦੇ ਵਿਰੁੱਧ ਅਤੇ ਵੱਧ ਰਹੇ ਜੁਲਮ ਦੇ ਵਿਰੁੱਧ ਇੱਕ ਵਿਸ਼ਾਲ
ਵਿਰੋਧ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਕਿ ਦੌਸ਼ੀਆਂ ਨੂੰ ਸਜਾ ਮਿਲਣੀ ਚਾਹੀਦੀ ਹੈ ਬੀ.ਜੇ.ਪੀ ਸਰਕਾਰ ਦੋਸ਼ੀਆ ਨੂੰ ਬਚਾਉਣ ਲਈ ਹਰ ਹਾੱਥਕੰਡਾ ਅਪਣਾ ਰਹੀ ਹੈ ਆਮ ਜਨਤਾ ਦੇ ਸਾਹਮਣੇ ਬੀ.ਜੇ.ਪੀ ਸਰਕਾਰ ਦਾ ਦੌਗਲਾ ਚਿਹਰਾ ਸਾਹਮਣੇ ਆ ਗਿਆ ਹੈ ਹੁਣ ਬੀ.ਜੇ.ਪੀ ਸਰਕਾਰ ਦਾ ਲੋਕ ਖੁੱਲ ਕੇ ਵਿਰੌਧ ਕਰ ਰਹੇ ਹਨ। ਡਾ ਸੇਠੀ ਨੇ ਕਿਹਾ ਕਿ ਇਹ ਮਹਿਲਾ ਵਿਰੋਧੀ ਅਤੇ ਦਲਿਤ ਵਿਰੋਧੀ ਬੀ.ਜੇ.ਪੀ ਸਰਕਾਰ ਹੁਣ ਔਛੀਆਂ ਹਰਕਤਾ ਤੇ ਆ ਗਈ ਹੈ ਹੁਣ ਉਹ ਕਾਂਗਰਸੀ ਲੀਡਰਾ ਦੇ ਸ਼ੋਸਲ ਮੀਡੀਆ ਅਕਾਊਂਟਸ ਨੂੰ ਬਲੌਕ ਕਰਾਉਣ ਦੀ ਕੋਸ਼ਿਸ ਕਰਦੀ ਰਹਿੰਦੀ ਹੈ ਪਰ ਉਹ ਨਿਆਂ ਦੀ ਲੜਾਈ ਵਿੱਚ ਜਨਤਾ ਦੀ ਆਵਾਜ ਨੂੰ ਕਦੇ ਵੀ ਦਬਾ ਨਹੀਂ ਸਕਦੀ। ਇਸ ਮੌਕੇ ਤੇ :- ਕੰਚਨ ਠਾਕੁਰ, ਸੁਰਜੀਤ ਕੌਰ, ਮਮਤਾ, ਮਨਦੀਪ, ਕੁਲਦੀਪ, ਅਭਿਸ਼ੇਕ
ਬਕਸ਼ੀ, ਸੀਮਾ ਰਾਣੀ, ਬੇਬੀ, ਕਿਰਨ ਆਦਿ ਕਈ ਮਹਿਲਾਵਾਂ ਨੇ ਹਿਸਾ ਲਿਆ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।