ਬੀਤੇ ਦਿਨੀਂ ਮਿਤੀ 29/09/2024 ਦਿਨ ਐਤਵਾਰ ਨੂੰ ਆਲ ਇੰਡੀਆਂ ਸਮਤਾ ਸੈਨਿਕ ਦਲ (ਰਜਿ.) ਪੰਜਾਬ ਇਕਾਈ ਵਲੋ ਇਕ ਸੈਮੀਨਾਰੀ ਅੰਬੇਡਕਰ ਭਵਨ, ਜਲੰਧਰ ਵਿਖ “ਪੂਨਾ ਪੈਕਟ ਦਿਵਸ” ਅਤੇ “ਮਾਨਯੋਗ ਸੁਪਰੀਮ ਕੋਰਟ ਵੱਲੋ ਰਾਖਵਾਂਕਰਣ ਸਬੰਧੀ 01/08/2024 ਨੂੰ ਆਏ ਮਹਤਵਪੂਰਣ ਫੈਸਲੇ” ਦੇ ਸਬੰਧ ਵਿੱਚ ਕਰਵਾਇਆ ਗਿਆ । ਇਸ ਸੈਮੀਨਾਰ ਦੀ ਪ੍ਰਧਾਨਗੀ ਦਲ ਦੇ ਸੂਬਾ ਪ੍ਰਧਾਨ ਐਡਵੋਕੇਟ ਕੁਲਦੀਪ ਭੱਟੀ ਨੇ ਕੀਤੀ। ਸ੍ਰੀ ਜਸਵੰਦਿਰ ਵਰਿਆਣਾ, ਕਾਰਜਕਾਰਨੀ ਮੈਂਬਰ ਪੰਜਾਬ ਇਕਾਈ ਨੇ ਸੈਮੀਨਾਰ ਵਿਚ ਆਏ ਪ੍ਰਮੁੱਖ ਬੁਲਾਰਿਆ ਅਤੇ ਸਰੋਤਆਂ ਦਾ ਸਵਾਗਤ ਕੀਤਾ। ਇਸ ਉਪਰਾਂਤ ਸ਼੍ਰੀ ਜੀ.ਕੇ. ਸੱਭਰਵਾਲ (ਰਿਟਾਇਰ ਜੱਜ) ਅਤੇ ਪ੍ਰੋਫੈਸਰ (ਡਾਂ.) ਅਜੀਤ ਸਿੰਘ ਚਹਲ ( ਕਾਨੂੰਨ ਵਿਭਾਗ, ਕੁਰੂਕੁਸ਼ੇਤਰ ਯੂਨੀਵਰਸਿਟੀ, ਹਰਿਆਣਾ) ਨੇ ਆਪਣੇ ਭਾਸ਼ਣਾ ਦੁਆਰਾ ਪੂਨਾ ਪੈਕਟ ਦੁਆਰਾ ਮਿਲੇ ਅਧਿਕਾਰਾ ਦੇ ਇਸਿਹਾਸ ਬਾਰੇ ਅਤੇ “ਮਾਨਯੋਗ ਸੁਪਰੀਮ ਕੋਰਟ ਵੱਲੋ ਰਾਖਵਾਂਕਰਣ ਸਬੰਧੀ 01/08/2024 ਨੂੰ ਆਏ ਮਹਤਵਪੂਰਣ ਫੈਸਲੇ” ਬਾਰੇ ਬਹੁਤ ਹੀ ਗੰਭੀਰਤਾ-ਪੂਰਵਕ ਅਤੇ ਵਸਿਥਾਰ-ਪੂਰਵਕ ਆਪਣੇ ਵਿਚਾਰ ਰੱਖੇ ਅਤੇ ਇਸ ਵਿਸ਼ੇ ਨਾਲ ਸਬੰਧਤ ਕਈ ਸਰੋਤਿਆਂ ਦੇ ਸਾਵਾਲਾ ਦੇ ਜਵਾਬ ਵੀ ਦੋਨੋ ਮੁੱਖ ਬੁਲਾਰਿਆ ਵਲੋ ਦਿੱਤੇ ਗਏ। ਸ਼੍ਰੀ ਵਰਿੰਦਰ ਕੁਮਾਰ, ਕੇਂਦਰੀ ਕਾਰਜਕਾਰਨੀ ਮੈਂਬਰ ਵਲੋਂ ਆਲ ਇੰਡੀਆਂ ਸਮਤਾ ਸੈਨਿਕ ਦਲ (ਰਜਿ.) ਦਾ ਇਸ ਉਪਰੋਕਤ ਵਿਸ਼ੇ ਬਾਰੇ ਕੀ ਨਜ਼ਰੀਆ ਹੈ, ਦੇ ਸਬੰਧ ਵਿੱਚ ਸੰਦੇਸ਼ ਪੜਿਆ ਗਿਆ। ਸ਼੍ਰੀ ਚਰਨ ਦਾਸ ਸੰਧੂ, ਪ੍ਰਧਾਨ ਅੰਬੇਡਕਰ ਮਿਸ਼ਨ ਸੁਸਾਇਟੀ ਨੇ ਵੀ ਸੁਸਾਇਟੀ ਵੱਲੋਂ ਪੂਨਾ ਪੈਕਟ ਦੀ ਮਹਤਵਤਾ ਉਤੇ ਪ੍ਰਕਾਸ਼ ਪਾਇਆ। ਦਲ ਦੇ ਸੂਬਾ ਪ੍ਰਧਾਨ ਐਡਵੋਕੇਟ ਕੁਲਦੀਪ ਭੱਟੀ ਵਲੋ ਆਪਣੇ ਧੰਨਵਾਦੀ ਭਾਸ਼ਣ ਵਿੱਚ ਵਾਲਮੀਕੀ/ਮਜਬੀ ਅਤੇ ਰਵੀਦਾਸੀਆ/ਆਦਿ-ਧਰਮੀ ਭਾਈਚਾਰੇ ਨੂੰ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਬੇਨਤੀ ਕੀਤੀ ਗਈ ਤੇ ਸਮਾਜ ਨੂੰ ਗੁਮਰਾਹ ਕਰ ਰਹੇ ਸ਼ਰਾਰਤੀ ਅਨਸਰਾਂ ਤੋ ਸੁਚੇਤ ਹੋਣ ਲਈ ਕਿਹਾ ਗਿਆ ਅਤੇ ਉਨ੍ਹਾਂ ਕਿਹਾ ਕਿ ਜੇਕਰ ਅਸੀ ਇਕੱਠੇ ਰਹਾਗੇ ਤਾਂ ਹੀ ਅਸੀ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦਾ ਮਿਸ਼ਨ ਪੂਰੀ ਦੁਨੀਆ ਵਿੱਚ ਪੁਹੰਚਾ ਸਕਦੇ ਹਾਂ। ਇਸ ਸੈਮੀਨਾਰ ‘ਚ ਅੰਬੇਡਕਰ ਭਵਨ ਟਰੱਸਟ (ਰਜਿ.) ਅਤੇ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਵਲੋ ਵਿਸ਼ੇਸ਼ ਸਹਿਯੋਗ ਰਿਹਾ। ਸਟੇਜੀ ਦੀ ਕਾਰਵਾਈ ਸ਼੍ਰੀ ਸੰਨੀ ਥਾਪਰ (ਸਕੱਤਰ ਪੰਜਾਬ ਇਕਾਈ) ਨੇ ਬਾਖੂਬੀ ਨਿਭਾਈ। ਇਸ ਸੈਮੀਨਾਰ ਵਚ ਵਿਸ਼ੇਸ਼ ਤੌਰ ਉੱਤੇ ਸਰਵਸ੍ਰੀ ਹਰਭਜਨ ਨਿਮਤਾ, ਬਲਦੇਵ ਰਾਜ ਭਾਰਦਵਾਜ, ਚਮਨ ਲਾਲ, ਜੋਤੀ ਪ੍ਰਕਾਸ਼, ਡਾ. ਸੰਦੀਪ ਮੇਹਮੀ, ਐਮ. ਆਰ. ਸੱਲਨ, ਚਰਨਜੀਤ ਸਿੰਘ, ਸ਼ਾਮ ਲਾਲ ਜੱਸਲ, ਨਰਮਲ ਬਿੰਜੀ, ਮਹਿੰਦਰ ਸੰਧੂ, ਐਡ.ਅਸ਼ਵਨੀ ਦਾਦਰਾ, ਗੋਤਮ ਬੋਧ, ਮੈਡਮ ਕਵਿਤਾ, ਜੀਤ ਸਿੰਘ, ਜਸਪਾਲ ਸਿੰਘ, ਐਡ. ਸੁਨੀਲ, ਮੰਗਤ ਭਾਰਤੀ, ਮੰਗਤ ਰਾਮ ਬੋਧ ਆਦਿ ਸ਼ਾਮਲ ਹੋਏ।
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।