ਅੰਮ੍ਰਿਤ ਪਾਲ ਵਲੋਂ ਇਹ ਪ੍ਰੈਸ ਕਾਂਫਰੈਂਸ ਕੀਤੀ ਗਈ ਜਿਸ ਚ ਉਹਨਾਂ ਨੇ ਦੱਸਿਆ ਕਿ ਮੇਰੀ ਭੈਣ ਮਨੀਤ ਕੌਰ (ਕਾਲਪਨਿਕ ਨਾਮ) ਜਦੋਂ ਆਪਣੇ ਕੰਮ ਤੋਂ ਐਕਟਿਵਾ ਰਾਹੀਂ ਘਰ ਆ ਰਹੀ ਸੀ ਤਾਂ ਵਕਤ ਸ਼ਾਮ ਕਰੀਬ 7.30 ਵਜੇ ਜਦੋਂ ਉਹ ਨਕੋਦਰ ਚੌਂਕ ਖੜ੍ਹੀ ਸੀ ਤਾਂ ਲੁਟਖੋਹ ਕਰਨ ਵਾਲੇ ਦੋ ਲੜਕੇ ਉਸਦਾ ਪਿੱਛਾ ਕਰਨ ਲੱਗੇ। ਜਦੋਂ ਮੇਰੀ ਭੈਣ ਕੈਪਿਟਲ ਸਮਾਲ ਬੈਕ ਪਾਸ ਪਹੁੰਚੀ ਤਾਂ ਉਕਤ ਦੋਵੇਂ ਲੜਕਿਆਂ ਨੇ ਆਪਣਾ ਮੋਟਰ ਸਾਈਕਲ ਟੀ.ਵੀ.ਐਸ. ਰਾਈਡਰ ਮੇਰੀ ਭੈਣ ਦੀ ਐਕਟਿਵਾ ਦੇ ਅੱਗੇ ਖੜ੍ਹਾ ਕਰਕੇ ਉਸਨੂੰ ਰੋਕ ਲਿਆ ਅਤੇ ਮੇਰੀ ਭੈਣ ਦੇ ਗਲੇ ਵਿੱਚ ਪਾਈ ਸੋਨੇ ਦੀ ਚੈਨ ਅਤੇ ਹੀਰੇ ਦਾ ਲੋਕੇਟ ਜੋ ਕਿ ਉਸਨੇ ਕੁਝ ਦਿਨ ਪਹਿਲਾਂ ਹੀ ਖਰੀਦ ਕੀਤਾ ਸੀ, ਖਿੱਚ ਕੇ ਲੈ ਗਏ। ਅਸੀਂ ਤੁਰੰਤ ਇਸ ਘਟਨਾ ਦੀ ਖਬਰ ਥਾਣਾ ਡਵੀਜਨ ਨੰ. 4, ਜਲੰਧਰ ਵਿਖੇ ਏ.ਐਸ.ਆਈ. ਮਨਜੀਤ ਸਿੰਘ ਪਾਸ ਦਰਜ ਕਰਵਾ ਦਿੱਤੀ। ਕਾਂਟੇਬਲ ਲਵਦੀਪ ਸਿੰਘ ਨੇ ਇਸ ਮਾਮਲੇ ਵਿੱਚ ਆਪਣੀ ਤਫਤੀਸ਼ ਕੀਤੀ ਅਤੇ ਮੈਨੂੰ ਦੱਸਿਆ ਕਿ ਸ਼ਾਮ 7.48 ਵਜੇ ਦੋਵੇਂ ਸਨੈਚਰ ਆਦਰਸ਼ ਨਗਰ ਵਾਲੇ ਗੁਰਦੁਆਰਾ ਸਾਹਿਬ ਕੋਲ ਮੌਜੂਦ ਸੀ। ਇਸ ਤੋਂ ਬਾਅਦ ਮੈਂ ਖੁਦ ਤਫਤੀਸ਼ ਕੀਤੀ ਅਤੇ ਪਾਇਆ ਕਿ ਉਕਤ ਦੋਵੇਂ ਸਨੈਟਰ ਮਿਠੂ ਬਸਤੀ ਪੈਟਰੋਲ ਪੰਪ ਦੇ ਬਾਹਰ ਆਪਣਾ ਮੋਟਰ ਸਾਈਕਲ ਖੜ੍ਹਾ ਕਰਕੇ ਬਾਥਰੂਮ ਚਲੇ ਗਏ ਅਤੇ ਜਦੋਂ ਬਾਹਰ ਨਿਕਲੇ ਤਾਂ ਦੋਵੇਂ ਸਨੈਚਰ ਮੇਰੀ ਭੈਣ ਦੀ ਸੋਨੇ ਦੀ ਚੈਨ ਅਤੇ ਹੀਰੇ ਦਾ ਲਾਕੇਟ ਦੀ ਜਾਂਚ ਕਰ ਰਹੇ ਸੀ ਅਤੇ ਇਸ ਉਪਰੰਤ ਉਹਨਾਂ ਨੇ ਮੇਰੀ ਭੈਣ ਦੀ ਸੋਨੇ ਚੈਨ ਅਤੇ ਹੀਰੇ ਦੀ ਆਪਣੀ ਜੇਬ ਵਿੱਚ ਪਾ ਲਏ। ਇਸਤੋਂ ਬਾਅਦ ਮੈਂ ਕਮਿਸ਼ਨਰ ਸਾਹਿਬ ਧਨਪ੍ਰੀਤ ਕੌਰ ਨੂੰ ਮਿਲਿਆ ਅਤੇ ਸਾਰੀ ਗੱਲਬਾਤ ਦੱਸੀ ਅਤੇ ਅੱਗੇ ਦੀ ਤਫਤੀਸ਼ ਉਹਨਾਂ ਦੇ ਹੁਕਮ ਅਨੁਸਾਰ ਕੀਤੀ ਗਈ। ਦੋਨੋਂ ਸਨੈਚਰਸ ਅਗੇ ਵਰਿਆਣਾ ਚੌਂਕ ਵੱਲ ਨਿਕਲ ਗਏ ਜੋ ਕਿ ਸਾਨੂੰ ਪੁਲਿਸ ਤਾਈਨਸ ਦੇ ਕੰਟਰੋਲ ਰੂਪ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੀ ਫੂਟੇਜ ਤੋਂ ਪਤਾ ਲਗਾ। ਇਹ ਸਾਰੀ ਤਫਤੀਸ਼ ਵਿੱਚ ਐਸ.ਐਚ.ਓ. ਅਨੂੰ ਪਾਇਲ ਥਾਣਾ ਡਵੀਜ ਨੰ. 4, ਜਲੰਧਰ, ਸਮੇਤ ਤਿਨ ਕਾਂਸਟੇਬਲ ਲਵਦੀਪ ਸਿੰਘ, ਨਵਪ੍ਰੀਤ ਸਿੰਘ -ਤੇ ਹਰਸਿਮਰਨ ਸਿੰਘ ਨੇ ਮੇਰੀ ਬਹੁਤ ਮਦਦ ਕੀਤੀ। ਜਿਸਦਾ ਮੈ ਦਿਲੋਂ ਧੰਨਵਾਦੀ ਹਾਂ।

ਇਸ ਪ੍ਰੈਸ ਕਾਂਸਫੈਸ ਰਾਹੀਂ ਸਮੂਹ ਪਾਠਕਾਂ ਨੂੰ ਬੇਨਤੀ ਹੈ ਕਿ ਉਕਤ ਸਨੈਚਰਾਂ ਦੀ ਜਲਦ ਤੋਂ ਜਲਦ ਭਾਲ ਕਰਨ ਵਿੱਚ ਸਾਡੀ ਮਦਦ ਕਰਨ। ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ ਅਤੇ ਇਨਾਮ ਵਜੋਂ 5000/- ਰੁਪਏ ਦੀ ਕਮ ਦਿੱਤੀ ਜਾਵੇਗੀ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।