ਕਰਮਚਾਰੀ ਭਵਿੱਖ ਨਿਧੀ ਸੰਸਥਾ, ਸ਼੍ਰਮ ਅਤੇ ਰੋਜ਼ਗਾਰ ਮੰਤਰਾਲਾ, ਭਾਰਤ ਸਰਕਾਰ ਦੇ ਖੇਤਰੀ ਦਫ਼ਤਰ, ਜਲੰਧਰ ਦੇ ਰੀਜਨਲ ਕਮਿਸ਼ਨਰ ਸ਼੍ਰੀ ਪੰਕਜ ਕੁਮਾਰ ਨੇ ਜਾਣਕਾਰੀ ਦਿੱਤੀ ਕਿ ਪੀ.ਐੱਫ. ਦਫ਼ਤਰ ਆਪਣੇ ਮੈਂਬਰਾਂ ਨੂੰ ਵਧੀਆ ਸੇਵਾਵਾਂ ਪ੍ਰਦਾਨ ਕਰਨ ਅਤੇ EPF ਖਾਤਿਆਂ ਵਿੱਚ ਸੁਧਾਰ ਅਤੇ ਪਾਰਦਰਸ਼ਤਾ ਲਿਆਉਣ ਲਈ ਪ੍ਰਕਿਰਿਆ ਨੂੰ ਆਸਾਨ ਬਣਾ ਰਿਹਾ ਹੈ। ਨਵੇਂ ਸਾਂਝੇ ਘੋਸ਼ਣਾ ਪੱਤਰ ਵਿੱਚ ਮੈਂਬਰਾਂ ਦੀ ਪ੍ਰੋਫ਼ਾਈਲ ਵਿੱਚ ਸੁਧਾਰ ਦੀ ਪ੍ਰਕਿਰਿਆ ਆਸਾਨ ਅਤੇ ਤੇਜ਼ ਬਣਾਈ ਗਈ ਹੈ। ਪੁਰਾਣੀ ਪ੍ਰਕਿਰਿਆ ਵਿੱਚ ਜਿੱਥੇ 20-25 ਦਿਨ ਲੱਗਦੇ ਸਨ, ਉੱਥੇ ਨਵੀਂ ਪ੍ਰਕਿਰਿਆ ਹੇਠ ਮੈਂਬਰ ਆਪਣੇ ਆਪ ਹੀ ਆਪਣੀ ਪ੍ਰੋਫ਼ਾਈਲ ਵਿੱਚ ਸੁਧਾਰ ਕਰ ਸਕਦਾ ਹੈ ਅਤੇ ਉਸਨੂੰ ਨਿਯੋਗਤਾ ਜਾਂ ਪੀ.ਐੱਫ. ਦਫ਼ਤਰ ‘ਤੇ ਨਿਰਭਰ ਹੋਣ ਦੀ ਲੋੜ ਨਹੀਂ ਰਹਿੰਦੀ।
ਰੀਜਨਲ ਕਮਿਸ਼ਨਰ ਸ਼੍ਰੀ ਪੰਕਜ ਕੁਮਾਰ ਨੇ ਦੱਸਿਆ ਕਿ ਈ.ਪੀ.ਐੱਫ. ਦੀਆਂ ਸਾਰੀਆਂ ਸੇਵਾਵਾਂ ਮੁਫ਼ਤ ਹਨ। ਕਿਸੇ ਵੀ ਸੇਵਾ ਲਈ ਕੋਈ ਵੀ ਰਕਮ ਨਹੀਂ ਦੇਣੀ ਪੈਂਦੀ। ਕਿਸੇ ਵੀ ਸਾਇਬਰ ਕੈਫੇ ਨੂੰ ਪੈਸੇ ਨਾ ਦਿਓ। ਜਰੂਰਤ ਪੈਂਣ ‘ਤੇ ਤੁਸੀਂ ਖੁਦ ਆਨਲਾਈਨ ਅਰਜ਼ੀ ਦੇ ਸਕਦੇ ਹੋ ਜਾਂ ਈ.ਪੀ.ਐੱਫ. ਦੇ ਨੇੜਲੇ ਦਫ਼ਤਰ ਤੋਂ ਮਦਦ ਲੈ ਸਕਦੇ ਹੋ। ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਝ ਸਾਇਬਰ ਕੈਫੇ ਵਾਲੇ ਭੋਲੇ-ਭਾਲੇ ਪੀ.ਐੱਫ. ਮੈਂਬਰਾਂ ਤੋਂ ਪੈਸੇ ਲੈ ਰਹੇ ਹਨ, ਜਦਕਿ ਈ.ਪੀ.ਐੱਫ. ਦੀਆਂ ਹੇਠ ਲਿਖੀਆਂ ਸਾਰੀਆਂ ਸੇਵਾਵਾਂ ਪੂਰੀ ਤਰ੍ਹਾਂ ਮੁਫ਼ਤ ਹਨ:
• ਨਾਮ, ਜਨਮ ਮਿਤੀ, ਲਿੰਗ ਆਦਿ ਵਿੱਚ ਸੁਧਾਰ
• ਆਧਾਰ ਨੰਬਰ ਲਿੰਕ ਕਰਨਾ
• ਸੇਵਾ ਰਿਕਾਰਡ ਵਿੱਚ ਸੁਧਾਰ
• ਸ਼ਿਕਾਇਤ ਦਰਜ ਕਰਵਾਉਣਾ
ਇਸ ਦਫ਼ਤਰ ਦੇ ਧਿਆਨ ਵਿੱਚ ਇਹ ਵੀ ਆਇਆ ਹੈ ਕਿ ਖਾਸ ਕਰਕੇ ਉਦਯੋਗਕਲੱਸਟਰਾਂ ਵਿੱਚ ਸਾਇਬਰ ਕੈਫੇ ਚਲਾਉਣ ਵਾਲੇ ਉਪਰੋਕਤ ਕੰਮਾਂ ਲਈ ਮੈਂਬਰਾਂ ਤੋਂ ਵੱਡੀ ਰਕਮ ਲੈ ਰਹੇ ਹਨ, ਜਦਕਿ ਇਹ ਕੰਮ ਮੈਂਬਰ ਖੁਦ ਹੀ ਮੁਫ਼ਤ ਵਿੱਚ ਕਰ ਸਕਦੇ ਹਨ। ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਵਧਾਉਣ ਲਈ, EPFO ਨੇ ਆਪਣੇ ਮੈਂਬਰਾਂ ਲਈ EPFiGMS ਪੋਰਟਲ, CPGRAMS ਅਤੇ DPG ਪੋਰਟਲ ਰਾਹੀਂ ਸ਼ਿਕਾਇਤ ਦਰਜ ਕਰਨਾ ਬਹੁਤ ਹੀ ਆਸਾਨ ਅਤੇ ਸੁਵਿਧਾਜਨਕ ਬਣਾ ਦਿੱਤਾ ਹੈ। ਮੈਂਬਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਘਰ ਬੈਠੇ ਕੇਵਲ ਇੱਕ ਮਿੰਟ ਵਿੱਚ ਖੁਦ ਆਨਲਾਈਨ ਸ਼ਿਕਾਇਤ ਦਰਜ ਕਰ ਸਕਦੇ ਹਨ – ਨਾ ਕੋਈ ਦਲਾਲ, ਨਾ ਕੋਈ ਵਾਧੂ ਖਰਚ।
ਉਨ੍ਹਾਂ ਨੇ ਇਹ ਵੀ ਸਲਾਹ ਦਿੱਤੀ ਕਿ ਕਿਸੇ ਵੀ ਜਾਣਕਾਰੀ ਲਈ ਸਿਰਫ਼ ਈ.ਪੀ.ਐਫ. ਦੀ ਅਧਿਕਾਰਿਕ ਵੈੱਬਸਾਈਟ ਜਾਂ UMANG ਐਪ ਦੀ ਵਰਤੋਂ ਕਰੋ ਅਤੇ ਆਪਣੀ ਨਿੱਜੀ ਜਾਣਕਾਰੀ ਅਣਜਾਣ ਵਿਅਕਤੀਆਂ ਨਾਲ ਕਦੇ ਵੀ ਸਾਂਝੀ ਨਾ ਕਰੋ।
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।