ਜਲੰਧਰ :ਏਪੀਜੇ ਕਾਲਜ ਆਫ ਫਾਈਨ ਆਰਟਸ ਦੇ ਵਿਹੜੇ ਵਿੱਚ ਹਿੰਦੀ ਦਿਵਸ ਦੇ ਮੌਕੇ -;ਤੇ ਹਫਤਾਵਾਰੀ ਆਧਾਰ ;ਤੇ ਵੱਖ-ਵੱਖ ਮੁਕਾਬਲੇ ਕਰਵਾਏ ਗਏ।
ਪੂਰਾ ਹਫ਼ਤਾ ਚੱਲੇ ਇਨ੍ਹਾਂ ਵੱਖ-ਵੱਖ ਮੁਕਾਬਲਿਆਂ ਦਾ ਅੱਜ ਸਮਾਪਤੀ ਸਮਾਰੋਹ ਕਰਵਾਇਆ ਗਿਆ। ਹਿੰਦੀ ਵਿਭਾਗ ਦੀ ਮੁਖੀ ਡਾ: ਅੰਜਨਾ ਕੁਮਾਰੀ ਦੀ
ਯੋਗ ਅਗਵਾਈ ਅਤੇ ਪ੍ਰਬੰਧ ਹੇਠ ਵਾਦ-ਵਿਵਾਦ ਮੁਕਾਬਲੇ, ਕਹਾਣੀ ਲੇਖਨ ਮੁਕਾਬਲੇ, ਕਵਿਤਾ ਉਚਾਰਨ ਮੁਕਾਬਲੇ, ਕਵਿਤਾ ਲੇਖਣ ਮੁਕਾਬਲੇ, ਭਾਸ਼ਣ
ਪ੍ਰਤੀਯੋਗਤਾ, ਪੋਰਟਰੇਟ ਮੇਕਿੰਗ ਮੁਕਾਬਲੇ ਕਰਵਾਏ ਗਏ।
ਇਨ੍ਹਾਂ ਵੱਖ-ਵੱਖ ਮੁਕਾਬਲਿਆਂ ਦੇ ਆਯੋਜਨ ਤੋਂ ਬਾਅਦ ਸਾਰੇ ਪ੍ਰਤੀਯੋਗੀਆਂ ਦੀ ਹੌਸਲਾ ਅਫਜਾਈ ਕਰਨ ਅਤੇ ਜੇਤੂਆਂ ਨੂੰ ਸਨਮਾਨਿਤ ਕਰਨ ਲਈ
ਇੱਕ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਕਾਲਜ ਪ੍ਰਿੰਸੀਪਲ ਡਾ: ਨੀਰਜਾ ਢੀਂਗਰਾ ਜੀ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ।
ਪ੍ਰੋਗਰਾਮ ਦੀ ਸ਼ੁਰੂਆਤ ਮੀਰਾ ਬਾਈ ਦਾ ਭਜਨ  ਪਾਇਓ ਜੀ ਮੈਨੇ ਰਾਮ ਰਤਨ ਧਨ ਪਾਇਓ ਦੇ ਨਾਲ ਹੋਈ, ਜਿਸ ਵਿੱਚ
ਕਾਲਜ ਦੇ ਵਿਦਿਆਰਥੀਆ ਅਨੁਰਾਗ ਅਰੋੜਾ, ਦੀਆ, ਅਰਸ਼ੀਆ, ਤਬਲੇ ਤੇ ਸਾਹਿਲ, ਹਰਮੋਨੀਅਮ ਤੇ ਸਾਗਰ ਤੇ ਕੀਬੋਰਡ ਤੇ ਜੀਵਨ ਨੇ ਸਾਥ
ਦਿੱਤਾ। ਜਿਸ ਨੂੰ ਡਾ: ਅਮਿਤਾ ਮਿਸ਼ਰਾ ਦੀ ਯੋਗ ਅਗਵਾਈ ਹੇਠ ਤਿਆਰ ਕੀਤਾ ਗਿਆ | ਮੰਚ ਸੰਚਾਲਨ ਅੰਗ੍ਰੇਜੀ ਵਿਭਾਗ ਦੀ ਅਧਿਆਪਕਾ ਚੇਤਨਾ
ਸ਼ਰਮਾ ਨੇ ਕੀਤਾ। ਮੀਰਾ ਬਾਈ ਦੇ ਭਜਨ ਤੋਂ ਬਾਅਦ। ਕਾਲਜ ਦੀ ਵਿਦਿਆਰਥਣ ਮਹਿਕ ਨੇ ਯੁਵਕਾ ਦੀ ਭਾਸ਼ਾ ਵਿਸ਼ੇ ਤੇ ਆਪਣੇ ਵਿਚਾਰ ਪੇਸ਼
ਕੀਤੇ। ਇਸ ਤੋਂ ਬਾਅਦ ਦੀਆ ਤਲਵਾੜ ਨੇ ਕਹਾਣੀ, "ਵਸੀਅਤ" ਪੇਸ਼ ਕੀਤੀ। ਅੰਗਰੇਜ਼ੀ ਵਿਭਾਗ ਦੀ ਅਧਿਆਪਿਕਾ ਚੇਤਨਾ ਸ਼ਰਮਾ ਨੇ ਕਵਿਤਾ
ਪੇਸ਼ ਪੇਸ਼ ਕਰਕੇ ਸਭ ਨੂੰ ਪ੍ਰਭਾਵਿਤ ਕੀਤਾ।

ਵਿਦਿਆਰਥਣ  ਦੀਆ ਵੱਲੋਂ ਕਵਿਤਾ ਪੇਸ਼ ਕੀਤੀ ਗਈ।
ਪ੍ਰੋਗਰਾਮ ਦੇ ਅੰਤ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਵਿੱਚ ਇਨਾਮ ਵੰਡੇ ਗਏ ਅਤੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ।

ਦੀਆ ਨੇ ਕਵਿਤਾ ਲੇਖਣ ਵਿੱਚ ਪਹਿਲਾ ,ਭਾਸ਼ਣ ਲੇਖਣ ਵਿੱਚ ਦੂਜਾ, ਕਵਿਤਾ ਉਚਾਰਨ ਵਿੱਚ ਦੂਜਾ, ਕਹਿ ਤੂ ਏਕ ਕਹਾਨੀ ਵਿੱਚ ਤੀਜਾ ਸਥਾਨ ਪ੍ਰਾਪਤ
ਕੀਤਾ।
ਦੀਆ ਤਲਵਾੜ ਨੇ ਕਹਿ ਤੂੰ ਏਕ ਕਹਾਨੀ ਵਿੱਚ ਪਹਿਲਾ, ਕਵਿਤਾ ਉਚਾਰਨ ਤ, ਕਵਿਤਾ ਲਿਖਣ ਤੇ ਭਾਸ਼ਣ ਲੇਖਣ ਵਿੱਚ ਦੂਜਾ ਸਥਾਨ ।ਨੰਦਨੀ ਨੇ
ਭਾਸ਼ਣ ਲਿਖਣ ਵਿੱਚ ਪਹਿਲਾ, ਵਾਦ ਵਿਵਾਦ ਲਿਖਣ ਵਿੱਚ ਦੂਜਾ ਸਥਾਨ ।
ਸ਼ਿਵਮ ਸ਼ਰਮਾ ਨੇ ਵਾਦ ਵਿਵਾਦ ਵਿੱਚ ਪਹਿਲਾਂ, ਕਵਿਤਾ ਲਿਖਣ ਵਿੱਚ ਦੂਜਾ।
ਸ਼ਿਵਭਾ ਨੇ ਵਾਦ ਵਿਵਾਦ ਲਿਖਣ ਵਿੱਚ ਦੂਜਾ, ਕਵਿਤਾ ਲਿਖਣ ਵਿੱਚ ਤੀਜਾ।
ਜਸਲੀਨ ਕੌਰ ਨੇ ਕਹਿ ਤੂੰ ਏਕ ਕਹਾਣੀ ਵਿੱਚ ਦੂਜਾ , ਭਾਸ਼ਣ ਲੇਖਨ ਪ੍ਰਤਿਯੋਗਤਾ ਵਿੱਚ ਤੀਜਾ।

ਮਹਿਕ ਨੇ ਕਹਿ ਤੂ ਏਕ ਕਹਾਨੀ ਵਿੱਚ ਦੂਜਾ, ਕਵਿਤਾ ਉਚਾਰਨ ਵਿੱਚ ਤੀਜਾ । ਪੂਰਵਾ ਅਨੇਜਾ ਨੇ ਕਵਿਤਾ ਉਚਾਰਨ ਵਿੱਚ ਪਹਿਲਾ।
ਸੁਨੇਹਾ ਦੂਬੇ ਨੇ ਵਾਦ ਵਿਵਾਦ ਲੇਖਨ , ਤੇ ਭਾਸ਼ਣ ਲੇਖਨ ਵਿੱਚ ਤੀਜਾ। ਸ੍ਰਿਸ਼ਟੀ ਅਰੋੜਾ ਨੇ ਕਵਿਤਾ ਉਚਾਰਨ ਵਿੱਚ ਤੀਜਾ। ਟੀਸ਼ਾ ਅਗਰਵਾਲ ਵਾਦ
ਵਿਵਾਦ ਵਿੱਚ ਤੀਜਾ। ਖੁਸ਼ੀ ਬੱਬਰ ਕਵਿਤਾ ਲੇਖਨ ਤੀਜਾ। ਨਵੀਨ ਪੋਰਟਰੇਟ ਮੇਕਿੰਗ ਵਿੱਚ ਪਹਿਲਾਂ। ਜਸਕੀਰਤ ਕੌਰ ਪੋਟਰੇਟ ਮੇਕਿੰਗ ਦੂਜਾ ।ਸ਼ਰੂਤੀ ਤੇ
ਮਾਹੀ ਨੇ ਪੋਟਰੇਟ ਮੇਕਿੰਗ ਤੀਜਾ ਸਥਾਨ ਪ੍ਰਾਪਤ ਕੀਤਾ।
ਹਿੰਦੀ ਦਿਵਸ ਦੇ ਹਫ਼ਤਾਵਾਰੀ ਪ੍ਰੋਗਰਾਮ ਦੇ ਸਮਾਪਤੀ ਸਮਾਰੋਹ ਵਿੱਚ ਡਾ: ਢੀਂਗਰਾ ਨੇ ਹਿੰਦੀ ਵਿਭਾਗ ਦੀ ਮੁਖੀ ਡਾ: ਅੰਜਨਾ ਕੁਮਾਰੀ ਅਤੇ ਕਾਮਰਸ
ਵਿਭਾਗ ਦੇ ਡਾ: ਪਾਇਲ ਅਰੋੜਾ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ, ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ, 'ਭਾਰਤ ਜਿਸ ਤਰ੍ਹਾਂ ਬਹੁ-
ਭਾਸ਼ਾਈ ਦੇਸ਼ ਹੈ ਜਿਸ ਵਿਚ ਹਿੰਦੀ ਭਾਸ਼ਾ ਸਾਰੇ ਰਾਜਾਂ ਅਤੇ ਲੋਕਾਂ ਨੂੰ ਇਕਜੁੱਟ ਕਰਨ ਦਾ ਕੰਮ ਕਰਦੀ ਹੈ, ਭਾਰਤੀ ਧਰਮ ਸੰਸਕ੍ਰਿਤੀ ਅਤੇ ਇਸ ਦੇ
ਨੈਤਿਕ ਮੁੱਲਾਂ ਦਾ ਪੂਰੇ ਵਿਸ਼ਵ ਵਿੱਚ ਪ੍ਰਚਾਰ ਅਤੇ ਪ੍ਰਸਾਰ ਵਿੱਚ ਹਿੰਦੀ ਭਾਸ਼ਾ ਇੱਕ ਸੇਤੂ ਦੇ ਰੂਪ ਵਿੱਚ ਕੰਮ ਕਰ ਰਹੀ ਹੈ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।