
ਏਪੀਜੇ ਕਾਲਜ ਆਫ਼ ਫਾਈਨ ਆਰਟਸ, ਜਲੰਧਰ ਦੇ ਪੀਜੀ ਡਿਪਾਰਟਮੈਂਟ ਆਫ ਅਪਲਾਈਡ ਆਰਟ ਵੱਲੋਂ ‘ਵਰਲਡ ਟੂਰਿਜ਼ਮ ਡੇ ’ ਦੇ ਮੌਕੇ ਤੇ
ਕਰਵਾਇਆ ਗਿਆ ਸਮਾਗਮ 'ਖੋਜ 2024' । ਜਿਸ ਵਿੱਚ ਗੈਸਟ ਆਫ ਆਨਰ ਵਜੋਂ ਲੰਡਨ ਤੋਂ ਸਿਖਿਅਤ ਅਤੇ ਫ੍ਰੀ ਲਾਂਸਰ ਪਾਰਥ ਮੁਨੀਸ਼
ਕੱਕੜ ਜੋ ਕਿ ਇਕ ਫਿਲਮ ਮੇਕਰ ਤੇ ਫੋਟੋਗ੍ਰਾਫਰ ਵੀ ਹਨ ਹਾਜ਼ਰ ਹੋਏ। ਪਿ੍ੰਸੀਪਲ ਡਾ: ਨੀਰਜਾ ਢੀਂਗਰਾ ਨੇ ਆਏ ਮਹਿਮਾਨ ਸ਼੍ਰੀ ਪਾਰਥ ਮੁਨੀਸ਼
ਦਾ ਸਵਾਗਤ ਕਰਦੇ ਹੋਏ ਕਿਹਾ ਕਿ ਉਨ੍ਹਾ ਵਰਗੀ ਸ਼ਖਸੀਅਤ ਦਾ ਸਾਡੇ ਕਾਲਜ ਵਿੱਚ ਆਉਣਾ ਸਾਡੇ ਵਿਦਿਆਰਥੀਆਂ ਦੇ ਲਈ ਬੜੇ ਮਾਣ
ਵਾਲੀ ਗੱਲ ਹੈ ਤੇ ਕਾਲਜ ਦੇ ਵਿਦਿਆਰਥੀਆਂ ਨੂੰ ਉਹਨਾਂ ਤੋਂ ਬਹੁਤ ਕੁਝ ਸਿੱਖਣ ਲਈ ਵੀ ਮਿਲੇਗਾ । ਖੋਜ ਮੁਕਾਬਲੇ ਬਾਰੇ ਆਪਣੇ ਵਿਚਾਰ
ਪ੍ਰਗਟ ਕਰਦੇ ਹੋਏ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਸਾਡਾ ਕਾਲਜ ਪ੍ਰਤਿਭਾ ਦਾ ਵਿਸ਼ਾਲ ਸਾਗਰ ਹੈ ਜਿਸ ਵਿਚ ਬਹੁਤ ਸਾਰੇ ਵਿਦਿਆਰਥੀ ਵੱਖ-ਵੱਖ
ਤਰ੍ਹਾਂ ਦੀਆਂ ਕਲਾਵਾਂ ਵਿਚ ਨਿਪੁੰਨ ਹਨ ਅਤੇ ਜਦੋਂ ਵੀ ਉਨ੍ਹਾਂ ਨੂੰ ਮੌਕਾ ਪ੍ਰਦਾਨ ਕੀਤਾ ਜਾਂਦਾ ਹੈ ਤਾਂ ਉਹ ਇਸ ਦਾ ਸਹਾਰਾ ਲੈਂਦੇ ਹਨ | ਉਸ ਮੌਕੇ
ਦਾ ਫਾਇਦਾ ਉਠਾਉਂਦੇ ਹੋਏ ਆਪਣੀ ਪ੍ਰਤਿਭਾ ਨੂੰ ਨਿਖਾਰਨ ਵਿੱਚ ਜੁੱਟ ਜਾਂਦੇ ਹਨ ।ਉਨ੍ਹਾਂ ਕਿਹਾ ਕਿ ਸਾਡੇ ਕਾਲਜ ਦੇ ਸਾਰੇ ਵਿਭਾਗਾਂ ਦੇ ਪ੍ਰੋਫੈਸਰ
ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਦਾ ਆਯੋਜਨ ਕਰਨ ਵਿੱਚ ਲੱਗੇ ਹੋਏ ਹਨ ਤਾਂ ਜੋ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਹੋ ਸਕੇ।
ਇਸ ਮੌਕੇ ਤੇ ਵੱਖ-ਵੱਖ ਮੁਕਾਬਲੇ ਜਿਵੇਂ ਕਿ
ਇੰਸਟਾਗ੍ਰਾਮ ਰੀਲ ਮੇਕਿੰਗ, ਪੋਸਟਰ ਮੇਕਿੰਗ, ਫੋਟੋਗ੍ਰਾਫੀ, ‘ਟੇਪ ਏ ਟੇਲ, ਟਰੇਅਜਰ ਹੰਟ’, ਕਾਰਟੂਨਿੰਗ ਐਂਡ ਇਲਸਟ੍ਰੇਸ਼ਨ ਮੁਕਾਬਲੇ ਕਰਵਾਏ
ਗਏ। ਜਿਸ ਵਿੱਚ ਕਾਲਜ ਦੇ ਸਾਰੇ ਵਿਭਾਗਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ।
ਇਸ ਮੌਕੇ ਤੇ ਕਰਵਾਏ ਮੁਕਾਬਲਿਆਂ ਵਿੱਚ
ਇੰਸਟਾਗ੍ਰਾਮ ਰੀਲ ਵਿੱਚ
ਪਹਿਲਾ ਸਥਾਨ ਕੰਚਨ ਬੀਐਫਏ ਤੀਸਰਾ ਸਮੈਸਟਰ ਨੇ ਹਾਸਲ ਕੀਤਾ
ਦੂਜਾ – ਪ੍ਰਿਯਾਂਸ਼ੂ ਵਿਰਮਾਨੀ – ਬੀ.ਕਾਮ ਸਮੈਸਟਰ ਪਹਿਲਾ,
ਤੀਜਾ- ਸ਼ਿਵਾਲਿਕਾ- ਬੀਐਫਏ ਪੰਜਵਾਂ ਸਮੈਸਟਰ।
ਫੋਟੋਗ੍ਰਾਫੀ ਵਿੱਚ
ਪਹਿਲਾ ਸਥਾਨ – ਦੀਕਸ਼ਾ ਧੀਮਾਨ, ਬੀ.ਐਫ.ਏ. ਸਮੈਸਟਰ ਪੰਜਵਾਂ,
ਦੂਜਾ- ਕਾਮਿਲ ਮੁਗਲ, ਐਮਐਫਏ ਸਮੈਸਟਰ ਪਹਿਲਾ ਨੇ,
ਤੀਜਾ- ਕੁੰਵਰਪਾਲ ਸਿੰਘ, ਬੀਜੇਐਮਸੀ ਸਮੈਸਟਰ ਪਹਿਲਾ ਨੇ,
ਕੰਸੋਲੇਸ਼ਨ ਇਨਾਮ ਤੇਗਬੀਰ ਸਿੰਘ, ਬੀਐਫਏ ਸਮੈਸਟਰ ਪੰਜਵਾਂ ਨੇ,
ਕੰਸੋਲੇਸ਼ਨ – ਕੰਚਨ, ਬੀਐਫਏ ਸਮੈਸਟਰ ਤੀਜਾ ਨੇ ਹਾਸਲ ਕੀਤਾ।
ਕਾਰਟੂਨਿੰਗ ਅਤੇ ਇਲਸਟ੍ਰੇਸ਼ਨ ਮੇਕਿੰਗ
ਪਹਿਲਾ ਸਥਾਨ- ਆਸ਼ੀ, ਬੀਐਫਏ ਸਮੈਸਟਰ ਤੀਜਾ ਨੇ,
ਦੂਜਾ ਸਥਾਨ- ਕੰਚਨ, ਬੀਐਫਏ ਸਮੈਸਟਰ ਤੀਜਾ,
ਤੀਸਰਾ- ਨਿਸਾਰ ਅਖਤਰ ਗੁਲ, ਬੀਪੀਟੀ ਸਮੈਸਟਰ ਸੱਤਵਾਂ ਨੇ ਹਾਸਲ ਕੀਤਾ।
ਪੋਸਟਰ ਮੇਕਿੰਗ ਵਿੱਚ
ਪਹਿਲਾ ਸਥਾਨ- ਅਭਿਸ਼ੇਕ ਭਾਟੀਆ, ਬੀਐਫਏ ਸਮੈਸਟਰ ਪੰਜਵਾਂ ਨੇ,
ਦੂਜਾ ਸਥਾਨ- ਤਮੰਨਾ ਮਹਾਜਨ, ਬੀਐਫਏ ਸਮੈਸਟਰ ਪੰਜਵਾਂ ਨੇ,
ਤੀਜਾ ਸਥਾਨ- ਦੀਆ ਤਲਵਾਰ, ਬੀਐਫਏ ਸਮੈਸਟਰ ਤੀਜਾ ਨੇ ਹਾਸਲ ਕੀਤਾ। ਟਰੇਜਰ ਹੰਟ ਵਿੱਚ
ਪਹਿਲਾ ਸਥਾਨ ਟੀਮ 11ਦੇ ਲਵਲੀਨ ਕੌਰ, ਮਹਿਕਪ੍ਰੀਤ ਕੌਰ, ਅਮਨਪ੍ਰੀਤ ਕੌਰ, ਨਿਕਿਤਾ ਖੋਸਲਾ-ਬੀਬੀਏ ਸਮੈਸਟਰ ਪਹਿਲਾ ਨੇ ਹਾਸਲ
ਕੀਤਾ,
ਦੂਜਾ ਸਥਾਨ – ਟੀਮ 3 ਦੇ ਪੀਯੂਸ਼ ਅਰੋੜਾ (ਬੀਏ ਸਮੈਸਟਰ ਤੀਜਾ ), ਮਾਨਸੀ ਅਰੋੜਾ (ਬੀ.ਕਾਮ ਸਮੈਸਟਰ ਪਹਿਲਾ ), ਪੀਯੂਸ਼ ਕੁੰਡਲ (ਬੀਬੀਏ
ਸਮੈਸਟਰ ਪੰਜਵਾਂ), ਲਵਿਸ਼ ਸੇਖੜੀ (ਬੀ.ਕਾਮ ਸਮੈਸਟਰ ਪੰਜਵਾਂ) ਨੇ ਹਾਸਲ ਕੀਤਾ,
ਤੀਸਰਾ ਇਨਾਮ- ਟੀਮ 16 ਦੇ ਯੁਵਿਕਾ, ਸਬਨੂਰ ਕੌਰ, ਤਾਨਿਆ ਆਨੰਦ, ਅਸੀਸ ਕੌਰ – ਬੀ.ਸੀ.ਏ. ਸਮੈਸਟਰ ਤੀਜਾ,
ਟੇਪ ਏ ਟੇਲ ਵਿੱਚ ਦੀਆ ਤਲਵਾੜ ਨੂੰ ਪਹਿਲਾ, ਆਰੁਸ਼ੀ ਨੂੰ ਦੂਜਾ, ਸ਼ਿਵਾਲਿਕਾ ਨੇ ਤੀਜਾ ਸਥਾਨ
ਹਾਸਲ ਕੀਤਾ। ਇਸ ਮੌਕੇ ਤੇ ਵੱਖ-ਵੱਖ ਮੁਕਾਬਲਿਆਂ ਵਿੱਚ ਜੱਜਾ ਦੀ ਭੂਮਿਕਾ,‘ਟੇਪ ਏ ਟੇਲ ਵਿੱਚ ਮੈਡਮ ਚੇਤਨਾ ਅਤੇ ਸ਼੍ਰੀ ਗੁਰਵਿੰਦਰ,ਪੋਸਟਰ
ਮੇਕਿੰਗ ਵਿੱਚ ਸ਼੍ਰੀ ਵਿਕਰਮ ਅਤੇ ਸ਼੍ਰੀ ਮਨੋਜ,ਕਾਰਟੂਨਿੰਗ ਐਂਡ ਇਲਸਟ੍ਰੇਸ਼ਨ ਸ਼੍ਰੀ ਵਿਕਰਮ ਅਤੇ ਸ਼੍ਰੀ ਮਨੋਜ,
ਇੰਸਟਾਗ੍ਰਾਮ ਰੀਲ ਮੇਕਿੰਗ ਵਿੱਚ ਸ਼੍ਰੀ ਰਾਜੇਸ਼ ਕਲਸੀ,ਪਾਰਥ ਮੁਨੀਸ਼ ਕੱਕੜ,ਫੋਟੋਗ੍ਰਾਫੀ ਤੇ ਟਰੇਅਜਰ ਹੰਟ’, ਵਿੱਚ ਸ਼੍ਰੀ ਰਾਜੇਸ਼ ਕਲਸੀ,ਪਾਰਥ
ਮੁਨੀਸ਼ ਕੱਕੜ ਨੇ ਨਿਭਾਈ।
ਡਾ: ਢੀਂਗਰਾ ਨੇ ਪ੍ਰੋਗਰਾਮ ਨੂੰ ਸਫਲਤਾਪੂਰਵਕ ਕਰਵਾਉਣ ਲਈ ਅਪਲਾਈਡ ਆਰਟਸ ਵਿਭਾਗ ਦੇ ਅਧਿਆਪਕਾਂ ਸ਼੍ਰੀ ਅਨਿਲ ਗੁਪਤਾ,ਸ਼੍ਰੀ
ਵਿਕਰਮ, ਸ਼੍ਰੀ ਮਨੋਜ,ਮੈਡਮ ਅਪੂਰਵਾ ਅਤੇ ਸ਼੍ਰੀ ਕੁੰਜ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ।