ਏਪੀਜੇ ਕਾਲਜ ਆਫ਼ ਫਾਈਨ ਆਰਟਸ, ਜਲੰਧਰ ਦੇ ਮਲਟੀਮੀਡੀਆ ਦੇ ਪੀਜੀ ਵਿਭਾਗ ਵੱਲੋਂ ‘ਰੰਗੀਲੋ ਰਾਜਸਥਾਨ ਪਧਾਰੋ ਸਾ’ ਵਿਸ਼ੇ ‘ਤੇ ਸਮਾਰਟਫ਼ੋਨ ਫ਼ੋਟੋਗ੍ਰਾਫ਼ੀ ਦੀ ਇੱਕ ਪ੍ਰਦਰਸ਼ਨੀ ਡਾ: ਸਤਿਆਪਾਲ ਆਰਟ ਗੈਲਰੀ, ਵਿਰਸਾ ਵਿਹਾਰ ਵਿਖੇ ਲਗਾਈ ਗਈ। ਇਹ ਪ੍ਰਦਰਸ਼ਨੀ ਵਿਦਿਆਰਥੀਆਂ ਦੁਆਰਾ ਉਦੈਪੁਰ, ਜੋਧਪੁਰ-ਜੈਸਲਮੇਰ ਦੀ ਯਾਤਰਾ ਦੌਰਾਨ ਵੱਖ-ਵੱਖ ਵਿਸ਼ੇਸ਼ ਥਾਵਾਂ ‘ਤੇ ਕਰਵਾਏ ਗਏ ਫੋਟੋਗ੍ਰਾਫੀ ਮੁਕਾਬਲਿਆਂ ‘ਤੇ ਆਧਾਰਿਤ ਹੈ। ਇਸ ਪ੍ਰਦਰਸ਼ਨੀ ਵਿੱਚ ਮੁਖ ਮਹਿਮਾਨ ਵਜੋਂ ਆਰਟ, ਕਲਚਰ ਐਂਡ ਲੈਂਗੁਏਜਿਜ ਗਵਰਨਮੈਂਟ ਆਫ ਦਿੱਲੀ ਦੇ ਐਡਵਾਈਜ਼ਰ ਸ੍ਰੀ ਦੀਪਕ ਬਾਲੀ ਅਤੇ ਏ.ਪੀ.ਜੇ. ਐਜੂਕੇਸ਼ਨ ਦੀ ਡਾਇਰੈਕਟਰ ਡਾ: ਸੁਚਰਿਤਾ ਸ਼ਰਮਾ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਡਾ: ਸੁਚਰਿਤਾ ਸ਼ਰਮਾ ਨੇ ਮੁੱਖ ਮਹਿਮਾਨ ਸ਼੍ਰੀ ਦੀਪਕ ਬਾਲੀ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਕਲਾ, ਸਾਹਿਤ ਅਤੇ ਰਾਜਨੀਤੀ ਦੇ ਖੇਤਰ ਵਿੱਚ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੇ ਸ਼੍ਰੀ ਦੀਪਕ ਬਾਲੀ ਦੀ ਮੌਜੂਦਗੀ ਨਿਸ਼ਚਿਤ ਰੂਪ ਵਿੱਚ ਸਾਡੇ ਵਿਦਿਆਰਥੀਆ ਲਈ ਉਤਸ਼ਾਹਿਤ ਕਰਨ ਵਾਲੀ ਅਤੇ ਪ੍ਰੇਰਨਾਦਾਇਕ ਹੋਵੇਗੀ। ਮੈਨੂੰ ਭਰੋਸਾ ਹੈ ਕਿ ਉਨ੍ਹਾ ਦਾ ਅਨੁਭਵ ਸਾਡੇ ਵਿਦਿਆਰਥੀਆਂ ਵਿੱਚ ਸਕਾਰਾਤਮਕ ਊਰਜਾ ਪੈਦਾ ਕਰੇਗਾ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਏ.ਪੀ.ਜੇ. ਐਜੂਕੇਸ਼ਨ, ਏ.ਪੀ.ਜੇ. ਸੱਤਿਆ ਐਂਡ ਸਵਰਨ ਗਰੁੱਪ ਦੀ ਮੁਖੀ ਅਤੇ ਏ.ਪੀ.ਜੇ. ਸੱਤਿਆ ਯੂਨੀਵਰਸਿਟੀ ਦੀ ਚਾਂਸਲਰ ਸ੍ਰੀਮਤੀ ਸੁਸ਼ਮਾ ਪਾਲ ਬਰਲੀਆ ਜਿਥੇ ਇਕ ਪਾਸੇ ਲਲਿਤ ਕਲਾਵਾਂ ਦੇ ਵਿਕਾਸ ਅਤੇ ਪ੍ਰਸਾਰ ਲਈ ਦ੍ਰਿੜ ਸੰਕਲਪ ਰੱਖਦੇ ਹਨ, ਦੂਜੇ ਪਾਸੇ ਡਾ. ਨੇਹਾ ਬਰਲੀਆ ਇੱਕ ਮਾਹਰ ਸਰੋਦ ਵਾਦਕ ਹਨ ਜੋ ਸਾਡੇ ਵਿਦਿਆਰਥੀਆਂ ਲਈ ਇੱਕ ਮਹਾਨ ਪ੍ਰੇਰਨਾ ਹੈ।
ਸ੍ਰੀ ਦੀਪਕ ਬਾਲੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਡਾ: ਸੁਚਰਿਤਾ ਸ਼ਰਮਾ ਦੀ ਹਾਜ਼ਰੀ ਕਲਾ ਦੇ ਖੇਤਰ ਵਿੱਚ ਇੱਕ ਸੰਘਣੇ ਰੁੱਖ ਦੀ ਤਰ੍ਹਾਂ ਹੈ, ਜਿਸ ਦੀ ਛਾਂ ਹੇਠ ਅੱਜ ਫੁੱਲੇ ਹੋਏ ਕਲਾਕਾਰ ਪੂਰੇ ਭਾਰਤ ਨੂੰ ਕਲਾ ਦੀ ਮਹਿਕ ਨਾਲ ਮਹਿਕਾ ਰਹੇ ਹਨ | ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਨੌਜਵਾਨ ਇੰਜਨੀਅਰਿੰਗ, ਮੈਡੀਕਲ ਲਾਈਨ ਵਿੱਚ ਜਾਣ ਦੀ ਦੌੜ ਵਿੱਚ ਹਨ ਅਤੇ ਵਿਦੇਸ਼ਾਂ ਵਿੱਚ ਸੈਟਲ ਹੋਣ ਦੇ ਸੁਪਨੇ ਲੈ ਰਹੇ ਹਨ ਪਰ ਤੁਸੀਂ ਕਲਾ ਦੇ ਖੇਤਰ ਨੂੰ ਚੁਣ ਕੇ ਆਪਣੇ ਦਿਲ ਦੀ ਸੁਣੀ ਹੈ ਅਤੇ ਯਕੀਨਨ ਕਲਾ ਹੀ ਅਜਿਹਾ ਮਾਧਿਅਮ ਹੈ ਜਿਸ ਰਾਹੀਂ ਨਿਸ਼ਚਿਤ ਤੌਰ ‘ਤੇ ਸਮਾਜ ਵਿੱਚ ਇੱਕ ਸਕਾਰਾਤਮਕ ਤਬਦੀਲੀ ਲਿਆਂਦੀ ਜਾ ਸਕਦੀ ਹੈ।ਸਮਾਰਟਫ਼ੋਨ ਫ਼ੋਟੋਗ੍ਰਾਫ਼ੀ ਵਿੱਚ ਵਿਦਿਆਰਥੀਆਂ ਨੇ ਨਾ ਸਿਰਫ਼ ਰਾਜਸਥਾਨ ਦੇ ਇਨ੍ਹਾਂ ਵਿਸ਼ੇਸ਼ ਸ਼ਹਿਰਾਂ ਦੀ ਸੁੰਦਰਤਾ, ਇਮਾਰਤਸਾਜ਼ੀ, ਇਤਿਹਾਸ ਅਤੇ ਲੋਕ ਸੱਭਿਆਚਾਰ ਨੂੰ ਆਪਣੇ ਕੈਮਰਿਆਂ ਰਾਹੀਂ ਪ੍ਰਗਟ ਕੀਤਾ, ਸਗੋਂ ਊਠ, ਜਿਸ ਨੂੰ ਰੇਗਿਸਤਾਨ ਦਾ ਜਹਾਜ਼ ਕਿਹਾ ਜਾਂਦਾ ਹੈ, ਦੇ ਦਰਦ ਅਤੇ ਚਿੰਤਾ ਨੂੰ ਵੀ ਕੈਦ ਕੀਤਾ। ਵਧੀਆ ਤਸਵੀਰਾਂ ਖਿੱਚਣ ਲਈ ਜਸਮੀਤ ਕੌਰ ਨੂੰ ਪਹਿਲਾ ਇਨਾਮ, ਅਕਸ਼ਿਤਾ ਗੁੰਬਰ ਨੂੰ ਦੂਸਰਾ ਇਨਾਮ ਅਤੇ ਨਿਮਿਸ਼ ਖੋਂਸਲਾ ਨੂੰ ਵਧੀਆ ਫੋਟੋਆਂ ਖਿੱਚਣ ਲਈ ਤੀਸਰਾ ਇਨਾਮ ਦਿੱਤਾ ਗਿਆ। ਇਸ ਤੋਂ ਇਲਾਵਾ ਰੇਨਵੰਸ਼ੀ, ਖਿਆਤੀ, ਪ੍ਰਣਵ ਅਤੇ ਸੁਖਮਨਪ੍ਰੀਤ ਕੌਰ ਨੂੰ ਸ਼ਾਨਦਾਰ ਫੋਟੋਗ੍ਰਾਫੀ ਲਈ ਤਸੱਲੀ ਇਨਾਮ ਦਿੱਤੇ ਗਏ। ਪਿ੍ੰਸੀਪਲ ਡਾ: ਨੀਰਜਾ ਢੀਂਗਰਾ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼੍ਰੀਮਤੀ ਸੁਸ਼ਮਾ ਪਾਲ ਬਰਲੀਆ ਜੀ ਦੇ ਨਿਰੰਤਰ ਮਾਰਗਦਰਸ਼ਨ ਸਦਕਾ ਹੀ ਅਜਿਹੇ ਪ੍ਰੋਗਰਾਮ ਸਫ਼ਲਤਾਪੂਰਵਕ ਕਰਵਾਏ ਜਾਂਦੇ ਹਨ | ਡਾ: ਢੀਂਗਰਾ ਨੇ ਕਿਹਾ ਕਿ ਸਾਡੇ ਮੁੱਖ ਮਹਿਮਾਨ ਸ਼੍ਰੀ ਦੀਪਕ ਬਾਲੀ ਜੀ ਹਮੇਸ਼ਾ ਸਾਨੂੰ ਕਲਾ ਦੇ ਵਿਕਾਸ ਵਿੱਚ ਅੱਗੇ ਵਧਣ ਲਈ ਸੁਝਾਅ ਦਿੰਦੇ ਹਨ ਅਤੇ ਡਾ: ਸੁਚਰਿਤਾ ਸ਼ਰਮਾ ਸਾਨੂੰ ਹਰ ਖੇਤਰ ਵਿੱਚ ਲਗਾਤਾਰ ਦਿਸ਼ਾ-ਨਿਰਦੇਸ਼ ਦਿੰਦੇ ਹਨ ਤਾਂ ਜੋ ਅਸੀਂ ਪ੍ਰੋਗਰਾਮਾਂ ਨੂੰ ਸਫਲਤਾਪੂਰਵਕ ਆਯੋਜਿਤ ਕਰਦੇ ਰਹੀਏ। ਉਨ੍ਹਾਂ ਨੇ ਇਸ ਸ਼ਾਨਦਾਰ ਪ੍ਰਦਰਸ਼ਨੀ ਲਈ ਕਲਾਤਮਕ ਰੁਚੀ ਰੱਖਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਕਲਾ ਦੇ ਖੇਤਰ ਵਿੱਚ ਅੱਗੇ ਵਧਦੇ ਰਹਿਣ ਲਈ ਪ੍ਰੇਰਿਤ ਕੀਤਾ, ਇਸ ਪ੍ਰਦਰਸ਼ਨੀ ਨੂੰ ਸਫਲਤਾਪੂਰਵਕ ਆਯੋਜਿਤ ਕਰਨ ਲਈ ਉਨ੍ਹਾਂ ਮਲਟੀਮੀਡੀਆ ਵਿਭਾਗ ਦੇ ਅਧਿਆਪਕ ਸ੍ਰੀ ਵਰਿੰਦਰ ਸੱਗੂ, ਸ੍ਰੀ ਅੰਕਿਤ ਗੋਇਲ , ਸ਼੍ਰੀ ਦੀਪਤੇਸ਼ ਅਤੇ ਮੈਡਮ ਰਚਿਤਾ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ।।
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।