ਏਪੀਜੇ ਕਾਲਜ ਆਫ ਫਾਈਨ ਆਰਟਸ, ਜਲੰਧਰ ਵਿਖੇ ਫੈਸ਼ਨ ਮੇਕਓਵਰ ਅਤੇ ਹੋਮ ਸਾਇੰਸ ਵਿਭਾਗ ਵੱਲੋਂ ‘ਸਕਿਨ ਐਂਡ ਹੇਅਰ ਕੇਅਰ’ ਵਿਸ਼ੇ ‘ਤੇ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਸਰੋਤ ਵਕਤਾ ਵਜੋਂ ਕਾਸਮੈਟਿਕ ਸਰਜਨ ਡਾ: ਅਮਨਪ੍ਰੀਤ ਸਿੰਘ ਹਾਜ਼ਰ ਸਨ। ਡਾ: ਅਮਨਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਸੂਰਜ ਦੀਆਂ ਅਲਟਰਾਵਾਇਲਟ ਕਿਰਨਾਂ ਤੋਂ ਚਮੜੀ ਨੂੰ ਬਣਾਈ ਰੱਖਣ ਲਈ ਸਨ ਪ੍ਰੋਟੈਕਸ਼ਨ ਕਰੀਮ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ | ਉਨ੍ਹਾਂ ਨੇ ਚਮੜੀ ਨਾਲ ਸਬੰਧਤ ਸਮੱਸਿਆਵਾਂ ਜਿਵੇਂ ਕਿ ਚਮੜੀ ‘ਤੇ ਕਾਲੇ ਧੱਬੇ, ਝੁਰੜੀਆਂ, ਛਾਈਆਂ, ਸਮੇਂ ਤੋਂ ਪਹਿਲਾਂ ਬੁਢਾਪਾ ਅਤੇ ਵਾਲਾਂ ਦੀਆਂ ਸਮੱਸਿਆਵਾਂ ਜਿਵੇਂ ਕਿ ਵਾਲ ਝੜਨਾ, ਸਮੇਂ ਤੋਂ ਪਹਿਲਾਂ ਵਾਲਾਂ ਦਾ ਸਫ਼ੈਦ ਹੋਣਾ, ਡੈਂਡਰਫ ਆਦਿ ਬਾਰੇ ਵਿਸਥਾਰ ਵਿੱਚ ਦੱਸਿਆ।
ਇਸ ਤੋਂ ਬਚਣ ਲਈ ਵਿਦਿਆਰਥੀਆਂ ਨੂੰ ਸੁਝਾਅ ਦਿੱਤੇ। ਡਾ: ਅਮਨਪ੍ਰੀਤ ਨੇ ਵਿਦਿਆਰਥੀਆਂ ਨਾਲ ਨਾਨ-ਸਰਜੀਕਲ ਕਾਸਮੈਟਿਕ ਵਿਧੀਆਂ, ਬੋਟੋਕਸ, ਫਿਲਰਸ, ਥ੍ਰੈਡ ਲੈਫਟ ਕੈਮੀਕਲ ਪੀਲਜ਼, ਲੇਜ਼ਰ, ਹੇਅਰ ਟ੍ਰਾਂਸਪਲਾਂਟ ਕਾਸਮੈਟਿਕ ਸਰਜਰੀ ਬਾਰੇ ਵੀ ਚਰਚਾ ਕੀਤੀ | ਪਿ੍ੰਸੀਪਲ ਡਾ: ਨੀਰਜਾ ਢੀਂਗਰਾ ਨੇ ਇਸ ਵਰਕਸ਼ਾਪ ਬਾਰੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਜੇਕਰ ਅਸੀਂ ਆਪਣੇ ਰੋਜ਼ਾਨਾ ਜੀਵਨ ਵਿਚ ਸਿਹਤਮੰਦ ਅਤੇ ਪੌਸ਼ਟਿਕ ਭੋਜਨ ਨੂੰ ਸ਼ਾਮਿਲ ਕਰੀਏ ਅਤੇ ਯੋਗਾ ਅਤੇ ਕਸਰਤ ‘ਤੇ ਜ਼ੋਰ ਦੇਈਏ ਤਾਂ ਅਸੀਂ ਚਮੜੀ ਅਤੇ ਵਾਲਾਂ ਨਾਲ ਸਬੰਧਤ ਕਈ ਸਮੱਸਿਆਵਾਂ ਤੋਂ ਬਚ ਸਕਦੇ ਹਾਂ। ਡਾ: ਢੀਂਗਰਾ ਨੇ ਕਿਹਾ ਕਿ ਜੇਕਰ ਅਸੀਂ ਜੰਕ ਫੂਡ ਨੂੰ ਤਿਆਗ ਕੇ ਭਾਰਤੀ ਭੋਜਨ ਨੂੰ ਪਹਿਲ ਦੇਵਾਂਗੇ ਤਾਂ ਸ਼ਾਇਦ ਸਾਡੀ ਜ਼ਿੰਦਗੀ ਵਿਚ ਇਹ ਸਮੱਸਿਆਵਾਂ ਦੁਬਾਰਾ ਕਦੇ ਨਾ ਆਉਣ | ਇਸ ਵਰਕਸ਼ਾਪ ਦੀ ਸਫਲਤਾ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਫੈਸ਼ਨ ਮੇਕਓਵਰ ਅਤੇ ਹੋਮ ਸਾਇੰਸ ਵਿਭਾਗ ਨੂੰ ਭਵਿੱਖ ਵਿੱਚ ਵੀ ਵੱਖ-ਵੱਖ ਮਹੱਤਵਪੂਰਨ ਵਿਸ਼ਿਆਂ ‘ਤੇ ਇਸ ਤਰ੍ਹਾਂ ਦੇ ਸਮਾਗਮਾਂ ਦਾ ਆਯੋਜਨ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।