ਏਪੀਜੇ ਕਾਲਜ ਆਫ਼ ਫਾਈਨ ਆਰਟਸ, ਜਲੰਧਰ ਨੇ ਆਪਣੇ ਸੰਸਥਾਪਕ ਮੁਖੀ ਡਾ. ਸਤਿਆਪਾਲ ਜੀ ਨੂੰ ਉਨ੍ਹਾਂ ਦੀ 105ਵੀਂ ਜਯੰਤੀ ‘ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਪ੍ਰੋਗਰਾਮ ਦੀ ਸ਼ੁਰੂਆਤ ਡਾ: ਅਰੁਣ ਮਿਸ਼ਰਾ ਅਤੇ ਡਾ: ਅਮਿਤਾ ਮਿਸ਼ਰਾ ਦੇ ਨਿਰਦੇਸ਼ਨ ਹੇਠ ਰਾਸ਼ਟਰੀ ਯੁਵਕ ਮੇਲਾ ਜਿੱਤਣ ਵਾਲੀਆਂ ਵਿਦਿਆਰਥਣਾਂ ਹਰਸਿਫ਼ਤ, ਅੰਜਲੀ, ਸੁਖਮਨੀ ਅਨਮੋਲ, ਜਸਲੀਨ ਅਤੇ ਦੀਆ ਵੱਲੋਂ ਡਾ: ਸਤਿਆਪਾਲ ਜੀ ਦੇ ਮਨਪਸੰਦ ਭਜਨ ਦਾ ਗਾਇਨ ਕਰਕੇ ਕੀਤੀ ਗਈ | ਪਿ੍ੰਸੀਪਲ ਡਾ: ਨੀਰਜਾ ਢੀਂਗਰਾ ਜੀ ਨੇ ਡਾ: ਸਤਿਆਪਾਲ ਜੀ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਕਿਹਾ ਕਿ ਜੇਕਰ ਅੱਜ ਕਾਲਜ ਰਾਸ਼ਟਰੀ ਯੁਵਕ ਮੇਲੇ ਤੱਕ ਸੰਗੀਤ, ਰੰਗਮੰਚ, ਨ੍ਰਿਤ ਅਤੇ ਲਲਿਤ ਕਲਾ ਦੇ ਖੇਤਰ ਵਿਚ ਆਪਣੀ ਜਿੱਤ ਦਾ ਬਿਗੁਲ ਵਜਾ ਰਿਹਾ ਹੈ ਤਾਂ ਇਹ ਡਾ. ਸਤਿਆਪਾਲ ਜੀ ਦਾ ਸੁਪਨਾ।ਪੂਰਾ ਕਰਨ ਵਰਗਾ ਹੈ | ਏ.ਪੀ.ਜੇ. ਐਜੂਕੇਸ਼ਨ ਅਤੇ ਏ.ਪੀ.ਜੇ. ਸਤਿਆ ਐਂਡ ਸਵਰਨ ਗਰੁੱਪ ਦੀ ਮੁਖੀ ਅਤੇ ਏ.ਪੀ.ਜੇ. ਸਤਿਆ ਯੂਨੀਵਰਸਿਟੀ ਦੀ ਚਾਂਸਲਰ ਸ੍ਰੀਮਤੀ ਸੁਸ਼ਮਾ ਪਾਲ ਬਰਲੀਆ ਦਾ ਸੰਦੇਸ਼ ਪੜ੍ਹਦਿਆਂ ਕਿਹਾ ਕਿ ਡਾ: ਸਤਿਆਪਾਲ ਜੀ ਇੱਕ ਉੱਘੇ ਉਦਯੋਗਪਤੀ, ਇੱਕ ਉੱਤਮ ਸਿੱਖਿਆ ਸ਼ਾਸਤਰੀ, ਮਹਾਨ ਸੁਤੰਤਰਤਾ ਸੈਨਾਨੀ ਅਤੇ ਸਮਰਪਿਤ ਸਮਾਜ ਸੇਵਕ ਸਨ । ਉਹ ਸਹੀ ਅਰਥਾਂ ਵਿੱਚ ਇੱਕ ਮਹਾਨ ਵਿਅਕਤੀ ਸਨ ਜਿਨ੍ਹਾਂ ਲਈ ਕੰਮ ਹੀ ਉਨ੍ਹਾਂ ਦੀ ਪੂਜਾ ਸੀ ਅਤੇ ਉਹ ਅਨੁਸ਼ਾਸਿਤ ਅਤੇ ਦੂਜਿਆਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦੇ ਸਨ। ਅੱਜ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਉਨ੍ਹਾਂ ਮਨੁੱਖੀ ਕਦਰਾਂ-ਕੀਮਤਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦਾ ਸੰਕਲਪ ਕਰੀਏ ਜੋ ਉਨ੍ਹਾਂ ਨੇ ਆਪਣੇ ਜੀਵਨ ਵਿੱਚ ਸ਼ਾਮਲ ਕੀਤੀਆਂ ਸਨ। ਇਸ ਮੌਕੇ ਮਿਊਜ਼ਿਕ ਇੰਸਟਰੂਮੈਂਟਲ ਦੇ ਅਧਿਆਪਕ ਡਾ: ਸੁਮਿਤ ਸਿੰਘ ‘ਪਦਮ’ ਨੇ ਸਿਤਾਰ ‘ਤੇ ਉਨ੍ਹਾ ਦੇ ਮਨਪਸੰਦ ਭਜਨਾਂ ਦੀਆਂ ਧੁਨਾਂ ਪੇਸ਼ ਕਰਕੇ ਸਭ ਨੂੰ ਮੰਤਰਮੁਗਧ ਕਰ ਦਿੱਤਾ | ਅੰਗਰੇਜ਼ੀ ਵਿਭਾਗ ਦੀ ਮੁਖੀ ਡਾ: ਸੁਨੀਤ ਕੌਰ ਨੇ ਡਾ: ਸਤਿਆਪਾਲ ਜੀ ਦੀਆਂ ਮਿੱਠੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਮਿਹਨਤੀ ਲੋਕਾਂ ਨੂੰ ਪ੍ਰੇਰਿਤ ਕਰਦੇ ਸਨ ਅਤੇ ਉਹ ਕਹਿੰਦੇ ਸਨ ਕਿ ਤੁਸੀਂ ਸਿਰਫ਼ ਆਪਣਾ ਕੰਮ ਕਰੋ, ਸਫਲਤਾ ਆਪਣੇ-ਆਪ ਤੁਹਾਡੇ ਪੈਰ ਚੁੰਮੇਗੀ। ਡਾ: ਮਿਕੀ ਵਰਮਾ ਦੇ ਨਿਰਦੇਸ਼ਨ ਹੇਠ ਹਿਤੇਨ, ਰਿਧੀਮਾ, ਸ਼ਿਵਮ ਅਤੇ ਵਰਿੰਦਾ ਦੁਆਰਾ ‘ਸਤਿਅਮ ਸ਼ਿਵਮ ਸੁੰਦਰਮ’ ਡਾਂਸ ਦੀ ਖੂਬਸੂਰਤ ਪੇਸ਼ਕਾਰੀ ਨੇ ਸਾਰਿਆਂ ਨੂੰ ਮੰਤਰ-ਮੁਗਧ ਕਰ ਦਿੱਤਾ। ਇਸ ਵਿਸ਼ੇਸ਼ ਮੌਕੇ ‘ਤੇ ਨੈਤਿਕ ਕਦਰਾਂ-ਕੀਮਤਾਂ ਨੂੰ ਆਪਣੀ ਜ਼ਿੰਦਗੀ ਵਿਚ ਸ਼ਾਮਲ ਕਰਨ ਵਾਲੇ ਅਤੇ ਹਰ ਖੇਤਰ ਵਿਚ ਮੋਹਰੀ ,ਕਾਲਜ ਦੇ ਹੈੱਡ ਬੁਆਏ ਸ਼ਿਵਾਂਸ਼ ਦੂਆ, ਅਤੇ ਮੈਕ ਫੋਰਮ ਦੀ ਮੁਖੀ ਅਰਚਾ ਨੂੰ ਡਾ: ਸਤਿਆਪਾਲ ਪੁਰਸਕਾਰ ਦੇ ਨਾਲ-ਨਾਲ ਪ੍ਰਸ਼ੰਸਾ ਪੱਤਰ ਅਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਕਾਲਜ ਵਿੱਚ ਨਵੇਂ ਵਿਦਿਆਰਥੀਆਂ ਨੂੰ ਤੁਹਾਨੂੰ ਡਾ: ਸਤਿਆਪਾਲ ਜੀ ਦੇ ਜੀਵਨ ਤੋਂ ਜਾਣੂ ਕਰਵਾਉਣ ਲਈ, ਇੱਕ ਵੀਡੀਓ ਵੀ ਦਿਖਾਈ ਗਈ ਜਿਸ ਵਿੱਚ ਉਹਨਾਂ ਦੇ ਜੀਵਨ ਦੀਆਂ ਮਹੱਤਵਪੂਰਨ ਝਲਕੀਆਂ ਦਿਖਾਈਆਂ ਗਈਆਂ। ਡਾ: ਢੀਂਗਰਾ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਵੀ ਆਪਣੇ ਜੀਵਨ ਵਿੱਚ ਅਨੁਸ਼ਾਸਨ ਦੀ ਮਹੱਤਤਾ ਨੂੰ ਸਮਝਣ ਅਤੇ ਨੈਤਿਕ ਕਦਰਾਂ ਕੀਮਤਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਤਾਂ ਜੋ ਉਹ ਵੀ ਡਾ: ਸਤਿਆਪਾਲ ਐਵਾਰਡ ਲਈ ਅੱਗੇ ਆ ਸਕਣ।
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।