ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮ੍ਰਿਤਸਰ ਵਿੱਚ 24 ਤੋਂ 26 ਅਕਤੂਬਰ ਤੱਕ ਚੱਲ ਰਹੇ ਤਿੰਨ-ਰੋਜ਼ਾ ਸੀ – ਜ਼ੋਨ ਜ਼ੋਨਲ ਯੂਥ ਫੈਸਟੀਵਲ ਅਨੁਸ਼ਾਸਨ, ਨਿਰਪੱਖਤਾ, ਅਤੇ ਪਾਰਦਰਸ਼ਤਾ ਦੀ ਬੇਹਤਰੀਨ ਉਦਾਹਰਣ ਨਾਲ ਸਮਾਪਤ ਹੋਇਆ। ਏ.ਪੀ.ਜੇ ਕਾਲਜ ਨੇ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਇਕ ਵਾਰ ਫਿਰ ਇਤਿਹਾਸ ਨੂੰ ਦਹਰਾਉਂਦੇ ਹੋਏ ਦੋ ਦਹਾਕਿਆਂ ਤੋਂ ਜ਼ਿਆਦਾ ਆਪਣੀ ਵਿਰਾਸਤ ਨੂੰ ਅੱਗੇ ਵਧਾਉਂਦੇ ਹੋਏ, ਸੀ – ਜ਼ੋਨ ਦੇ ਜ਼ੋਨਲ ਯੂਥ ਫੈਸਟੀਵਲ ਵਿੱਚ ਓਵਰ ਆਲ ਟਰਾਫੀ ਉੱਤੇ ਆਪਣਾ ਕਬਜ਼ਾ ਜਮਾਇਆ ਤੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ । ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ 36 ਮੁਕਾਬਲੇ ਜਿਨ੍ਹਾ ਵਿੱਚ ਭੰਗੜਾ, ਕਲਾਸੀਕਲ ਡਾਂਸ,
ਫੋਕ ਆਰਕੈਸਟਾ, ਕਲਾਸਿਕਲ ਮਿਯੂਜਿਕ ਵੋਕਲ,ਕਲਾਸੀਕਲ ਇੰਸਟਰੂਮੈਂਟ (Percussion and non Percussion), ਪੇਂਟਿੰਗ ਆਨ ਦਾ ਸਪੋਟ,ਕਾਰਟੂਨਿੰਗ, ਕੋਲਾਜ,ਕਲੇਅ ਮਾਡਲਿੰਗ, ਔਨ ਦਾ ਸਪੌਟ ਫੋਟੋਗਰਾਫੀ,ਇੰਸਟਾਲੇਸ਼ਨ, ਵਾਰ ਗਾਇਨ,ਕਵੀਸ਼ਰੀ,
ਕਾਸਟਿਉਮ ਪਰੇਡ ,ਮਾਇਮ, ਮਿਮਿਕਰੀ, ਸਕਿਟ, ਵਨ ਐਕਟ ਪਲੇ, ਗਰੁੱਪ ਸ਼ਬਦ/ਭਜਨ,ਗਰੁੱਪ ਸੌਂਗ,ਗੀਤ/ ਗਜ਼ਲ, ਫੋਕ ਸੌਂਗ, ਰੰਗੋਲੀ, ਫੁਲਕਾਰੀ, ਮਹਿੰਦੀ, ਪੋਸਟਰ ਮੇਕਿੰਗ, ਪੋਇਟੀਕਲ ਸਿੰਪੋਜੀਅਮ, ਐਲੋਕਿਉਸ਼ਨ, ਡਿਬੇਟ, ਗਰੁੱਪ ਡਾਂਸ, ਗਿੱਧਾ, ਵੈਸਟਰਨ ਵੋਕਲ ਸੋਲੋ , ਵੈਸਟਰਨ ਗਰੁੱਪ ਸੌਂਗ, ਵੈਸਟਰਨ ਇੰਸਟਰੂਮੈਂਟ ਸੋਲੋ,ਕੁਇਜ ਕਰਵਾਏ ਗਏ। ਜਿਨਾ ਵਿਚੋਂ ਏ.ਪੀ.ਜੇ ਕਾਲਜ 36 ਮੁਕਾਬਲਿਆਂ ਵਿਚੋਂ
24 ਵਿੱਚ ਪਹਿਲੇ ਸਥਾਨ ਤੇ ਰਿਹਾ , 8 ਵਿੱਚ ਦੂਜੇ ਸਥਾਨ ਤੇ ਰਿਹਾ , 3 ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ।
ਏ.ਪੀ.ਜੇ ਕਾਲਜ ਨੇ 169 ਅੰਕ ਲੈਂਕੇ ਦੂਜੇ ਨੰਬਰ ਤੇ ਆਉਣ ਵਾਲੀ ਟੀਮ ਨੂੰ 62 ਅੰਕਾ ਦੇ ਫਰਕ ਨਾਲ ਪਿਛੇ ਛੱਡਦੇ ਹੋਏ 24ਵੀਂ ਵਾਰ ਜੋਨਲ ਯੂਥ ਫੈਸਟੀਵਲ ਦੀ ਓਵਰਆਲ ਚੈਂਪੀਅਨਸ਼ਿਪ ਟ੍ਰਾਫੀ ਆਪਣੇ ਨਾਮ ਕੀਤੀ।
ਇਸ ਯੂਥ ਫੈਸਟੀਵਲ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਧੀਨ ਆਉਂਦੇ ਲਗਭਗ ਸਾਰੇ ਕਾਲਜਾਂ ਨੇ ਕੰਪੀਟੀਸ਼ਨ ਵਿੱਚ ਭਾਗ ਲਿਆ। ਉਨ੍ਹਾਂ ਸਾਰੇ ਕਾਲਜਾਂ ਨੂੰ ਪਿੱਛੇ ਛੱਡਦੇ ਹੋਏ ਇਨ੍ਹਾ ਮੁਕਾਬਲਿਆ ਵਿੱਚ
ਪਹਿਲਾ ਸਥਾਨ ਤੇ – ਕਲਾਸੀਕਲ ਡਾਂਸ,
ਫੋਕ ਆਰਕੈਸਟਾ, ਕਲਾਸਿਕਲ ਮਿਯੂਜਿਕ ਵੋਕਲ,ਕਲਾਸੀਕਲ ਇੰਸਟਰੂਮੈਂਟ (Percussion ),ਪੇਂਟਿੰਗ ਆਨ ਦਾ ਸਪੋਟ,ਕਲੇਅ ਮਾਡਲਿੰਗ, ਵਾਰ ਗਾਇਨ,ਕਵੀਸ਼ਰੀ,
ਮਾਇਮ, ਮਿਮਿਕਰੀ, ਸਕਿਟ, ਵਨ ਐਕਟ ਪਲੇ ( ਬੈਸਟ ਐਕਟਰੈਸ- ਇਕਰਾ ਤੇ ਬੈਸਟ- ਐਕਟਰ ਨਿਰਵੈਰ ਸਿੰਘ ਨੂੰ ਚੁਣਿਆ ਗਿਆ), ਗਰੁੱਪ ਸ਼ਬਦ/ਭਜਨ,ਗਰੁੱਪ ਸੌਂਗ,ਗੀਤ/ ਗਜ਼ਲ, ਫੋਕ ਸੌਂਗ, ਰੰਗੋਲੀ,
ਪੋਸਟਰ ਮੇਕਿੰਗ, ਪੋਇਟੀਕਲ ਸਿੰਪੋਜੀਅਮ, ਡਿਬੇਟ,ਵੈਸਟਰਨ ਵੋਕਲ ਸੋਲੋ , ਵੈਸਟਰਨ ਗਰੁੱਪ ਸੌਂਗ, ਵੈਸਟਰਨ ਇੰਸਟਰੂਮੈਂਟ ਸੋਲੋ,
ਗਿੱਧਾ ( ਹਰਲੀਨ ਕੌਰ ਬੈਸਟ ਡਾਂਸਰ ਚੁਣੀ ਗਈ) ਰਿਹਾ।
ਦੂਜਾ ਸਥਾਨ ਤੇ- ਕਲਾਸੀਕਲ ਇੰਸਟਰੂਮੈਂਟ(non Percussion),ਕਾਰਟੂਨਿੰਗ,ਔਨ ਦਾ ਸਪੌਟ ਫੋਟੋਗਰਾਫੀ,ਇੰਸਟਾਲੇਸ਼ਨ,ਫੁਲਕਾਰੀ, ਮਹਿੰਦੀ, ਐਲੋਕਿਉਸ਼ਨ,ਕੁਇਜ ਰਿਹਾ।
ਤੀਜਾ ਸਥਾਨ – ਭੰਗੜਾ,ਕਾਸਟਿਉਮ ਪਰੇਡ , ਗਰੁੱਪ ਡਾਂਸ ਨੇ ਪ੍ਰਾਪਤ ਕੀਤਾ।
ਏ.ਪੀ.ਜੇ ਕਾਲਜ ਆਫ ਫਾਈਨ ਆਰਟਸ ਜਲੰਧਰ ਦੇ ਪ੍ਰਿੰਸੀਪਲ ਡਾਕਟਰ ਨੀਰਜਾ ਢੀਂਗਰਾ ਨੇ ਇਸ ਮੌਕੇ ਤੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਏ.ਪੀ.ਜੇ ਕਾਲਜ ਨੇ ਇਕ ਵਾਰ ਫਿਰ ਖੁਦ ਨੂੰ ਸਾਬਿਤ ਕੀਤਾ ਹੈ। ਉਹ ਹਮੇਸ਼ਾ ਅਕਾਦਮਿਕ ,ਕਲਾ ਅਤੇ ਸਭਿਆਚਾਰਕ ਗਤੀਵਿਧੀਆਂ ਦੇ ਖੇਤਰ ਵਿੱਚ ਅੱਗੇ ਰਿਹਾ ਹੈ ।ਉਨ੍ਹਾ ਨੇ ਕਿਹਾ ਕਿ ਕਾਲਜ ਇਸ ਜਿੱਤ ਨਾਲ ਏਪੀਜੇ ਐਜੂਕੇਸ਼ਨ ਦੇ ਸੰਸਥਾਪਕ ਮੁਖੀ ਸੇਠ ਸੱਤਿਆਪਾਲ ਜੀ ਦੇ ਹੀ ਆਦਰਸ਼ਾਂ ਤੇ ਵਿਚਾਰਧਾਰਾ ਨੂੰ ਅੱਗੇ ਲੈ ਕੇ ਜਾ ਰਿਹਾ ਹੈ ।ਇਸ ਦੇ ਨਾਲ ਹੀ ਉਹਨਾਂ ਨੇ ਉਨਾਂ ਦੀ ਸਪੁੱਤਰੀ ਸ਼੍ਰੀਮਤੀ ਸੁਸ਼ਮਾ ਪਾਲ ਬਰਲੀਆ ਮੁਖੀ ਏਪੀਜੇ ਐਜੂਕੇਸ਼ਨ ,ਚਾਂਸਲਰ ਏਪੀਜੇ ਸਤਿਆ ਯੂਨੀਵਰਸਿਟੀ ਅਤੇ ਮੁਖੀ ਏਪੀਜੇ ਸਤਿਆ ਐਂਡ ਸਵਰਨ ਗਰੁੱਪ ਅਤੇ ਹੁਣ ਉਨ੍ਹਾ ਦੀ ਸਪੁੱਤਰੀ ਜੁਆਇੰਟ ਸੈਕਟਰੀ ਏਪੀਜੇ ਐਜੂਕੇਸ਼ਨ ਡਾ. ਨੇਹਾ ਬਰਲੀਆ ਦਾ ਵੀ ਧੰਨਵਾਦ ਕੀਤਾ ਕਿ ਉਹਨਾਂ ਦੀ ਰਹਿਨੁਮਾਈ ਅਤੇ ਉਹਨਾਂ ਦਾ ਹਰ ਪੱਖੋਂ ਸਾਥ ਸਾਡੀ ਜਿੱਤ ਦਾ ਕਾਰਣ ਹੈ। ਇਸ ਦੇ ਨਾਲ ਹੀ ਉਨ੍ਹਾ ਨੇ
ਡੀਨ ਯੂਥ ਫੈਸਟੀਵਲ ਡਾਕਟਰ ਅਮਿਤਾ ਮਿਸ਼ਰਾ ਅਤੇ ਕਾਲਜ ਦੇ ਸਭਿਆਚਾਰਕ ਸਲਾਹਕਾਰ ਡਾਕਟਰ ਅਰੁਣ ਮਿਸ਼ਰਾ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਇੰਚਾਰਜ ਅਧਿਆਪਕਾਂ ਦੇ ਯਤਨਾਂ ਦੀ ਵੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ ਕਿ ਅਧਿਆਪਕਾਂ ਦੇ ਦਿਸ਼ਾ ਨਿਰਦੇਸ਼ ਅਤੇ ਵਿਦਿਆਰਥੀਆਂ ਦੀ ਸਖਤ ਮਿਹਨਤ ਨਾਲ ਹੀ ਅਜਿਹੀਆਂ ਇਤਿਹਾਸਕ ਜਿੱਤਾਂ ਮਿਲਦੀਆਂ ਹਨ। ਇਹ ਬੜੇ ਮਾਣ ਵਾਲੀ ਗੱਲ ਹੈ ਕਿ ਏ .ਪੀ .ਜੇ ਕਾਲਜ ਨੇ ਲਗਾਤਾਰ 24 ਸਾਲਾਂ ਤੋਂ ਜੋਨਲ ਯੂਥ ਫੈਸਟੀਵਲ ਦੀ ਓਵਰ ਆਲ ਚੈਂਪੀਅਨਸ਼ਿਪ ਟਰਾਫੀ ਤੇ ਆਪਣਾ ਦਬਦਬਾ ਕਾਇਮ ਕੀਤਾ ਹੋਇਆ ਹੈ।
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।