ਏ ਪੀ ਜੇ ਸਕੂਲ ਰਾਮਾ ਮੰਡੀ ਵਿਖੇ ਏ ਪੀ ਜੇ ਐਜੂਕੇਸ਼ਨ ਦੇ ਪ੍ਰੈਜੀਡੈਂਟ ਮੈਡਮ ਸ਼ੁਸ਼ਮਾ ਪਾਲ ਬਰਲੀਆ ਜੀ ਦੇ ਆਸ਼ੀਰਵਾਦ ਨਾਲ ਅਤੇ ਪ੍ਰਿੰਸੀਪਲ ਸ੍ਰੀਮਤੀ ਸੰਗੀਤਾ ਨਿਸ਼ਤੰਦਰਾ ਜੀ ਦੀ ਅਗਵਾਈ ਅਧੀਨ ਸਕੂਲ ਵਿਖੇ ਵਰਲਡ ਡਾਂਸ ਡੇਅ ਨੂੰ ਸਮਰਪਿਤ ‘ਬੀਟ 2 ਬੀਟ’ ਇੰਟਰ ਹਾਊਸ ਡਾਂਸ ਮੁਕਾਬਲਾ ਕਰਾਇਆ ਗਿਆ । ਇਸ ਡਾਂਸ ਮੁਕਾਬਲੇ ਵਿਚ ਜਮਾਤ ਵਿਦਿਆਰਥੀਆਂ ਨੇ ਸਕੂਲ ਵਿੱਚ ਚੱਲ ਰਹੇ ਚਾਰ ਹਾਊਸਾਂ ( ਜਮਨਾ ਹਾਊਸ , ਬਿਆਸ ਹਾਊਸ , ਸਤਲੁਜ ਹਾਊਸ , ਸਰਸਵਤੀ ਹਾਊਸ ) ਵੱਲੋਂ ਭਾਗ ਲਿਆ। ਵਿਦਿਆਰਥੀਆਂ ਨੇ ਇੱਕ ਤੋਂ ਇੱਕ ਸ਼ਾਨਦਾਰ ਡਾਂਸ ਪੇਸ਼ ਕੀਤੇ। ਮਿਸ ਅਨੁਸ਼ਾ ਰੈਡੀ ਨੇ ਮੁੱਖ ਜੱਜ ਤੇ ਤੌਰ ਤੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਹਾਜ਼ਰੀ ਭਰੀ। ਹਰਸ਼ਪ੍ਰੀਤ ਕੌਰ ਨੇ ਇਸ ਮੁਕਾਬਲੇ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ । ਮੰਨਤ ਨੇ ਦੂਜਾ , ਦੀਵਿਆਂਸ਼ਾ ਅਤੇ ਸ਼ਗੁਨਪ੍ਰੀਤ ਕੌਰ ਨੇ ਤੀਜਾ ਅਤੇ ਅਰਪਨਪ੍ਰੀਤ ਕੌਰ ਤੇ ਪ੍ਰਥਮ ਨੇ ਹੌਂਸਲਾ ਵਧਾਈ ਇਨਾਮ ਹਾਸਿਲ ਕੀਤਾ। ਸ਼ਾਨਦਾਰ ਪੇਸ਼ਕਸ਼ਾ ਨਾਲ ਇਹ ਸਮਾਗਮ ਯਾਦਗਾਰ ਰਿਹਾ।

ਪ੍ਰਿੰਸੀਪਲ ਸ੍ਰੀਮਤੀ ਸੰਗੀਤਾ ਨਿਸ਼ਤੰਦਰਾ ਨੇ ਇਸ ਸ਼ਾਨਦਾਰ ਡਾਂਸ ਮੁਕਾਬਲੇ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਖੂਬ ਸ਼ਲਾਘਾ ਕੀਤੀ। ਆਪ ਨੇ ਅੱਜ ਦੇ ਮੁਕਾਬਲੇ ਤੇ ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਰਾਹੀਂ ਸਨਮਾਨਿਤ ਕੀਤਾ।

 

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।