ਜਲੰਧਰ
19 ਦਸੰਬਰ, 2024
ਐਨ.ਜੀ.ਐਨ.ਪਬਲਿਕ ਸਕੂਲ ਆਦਰਸ਼ ਨਗਰ ਵਿੱਚ 50ਵੀਂ ਦੋ ਦਿਨਾਂ ਸਲਾਨਾ ਅਥਲੈਟਿਕ ਮੀਟ ਦੇ ਦੂਜੇ ਦਿਨ ਦਾ ਆਯੋਜਨ ਕੀਤਾ ਗਿਆl ਸਮਾਪਤੀ ਸਮਾਰੋਹ ਮੁੱਖ ਮਹਿਮਾਨ ਡਾਕਟਰ ਰਣਵੀਰ ਸਿੰਘ ਪ੍ਰਿੰਸੀਪਲ ਗਵਰਮੈਂਟ ਆਰਟਸ ਐਂਡ ਸਪੋਰਟਸ ਕਾਲਜ ਅਤੇ ਗੈਸਟ ਆਫ ਆਨਰ ਸ੍ਰੀ ਵਰਿੰਦਰ ਥਾਪਰ ਜਨਰਲ ਸੈਕਟਰੀ ਬਾਕਸਿੰਗ ਐਸੋਸੀਏਸ਼ਨ ਜਲੰਧਰ,ਸਨl ਸਭ ਤੋਂ ਪਹਿਲਾਂ ਪ੍ਰਿੰਸੀਪਲ ਕੇ ਐਸ ਰੰਧਾਵਾ ਨੇ ਮੁੱਖ ਮਹਿਮਾਨ ਅਤੇ ਗੈਸਟ ਆਫ ਆਨਰ ਨੂੰ ਜੀ ਆਇਆ ਕਹਿੰਦੇ ਹੋਏ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ lਸਕੂਲ ਦੇ ਚਾਰੋਂ ਵੱਖੋ ਵੱਖਰੇ ਹਾਊਸਿਜ਼ ਦੇ ਵਿਦਿਆਰਥੀਆਂ ਦੁਆਰਾ ਮਾਰਚ ਪਾਸਟ,ਪੀ ਟੀ,ਅਤੇ ਯੋਗਾ ਕੀਤਾ ਗਿਆ l ਵਿਦਿਆਰਥੀਆਂ ਨੇ ਵੱਖੋ ਵੱਖਰੇ ਈਵੈਂਟਸ ਵਿੱਚ ਬੜੇ ਉਤਸ਼ਾਹ ਨਾਲ ਭਾਗ ਲਿਆl ਖਿੜੀ ਹੋਈ ਧੁੱਪ ਵੀ ਵਿਦਿਆਰਥੀਆਂ ਦਾ ਸਾਥ ਦੇ ਰਹੀ ਸੀ lਮੁੱਖ ਮਹਿਮਾਨ ਨੇ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਜਿੱਤ ਹਾਰ ਤੋਂ ਉੱਪਰ ਉੱਠਦੇ ਹੋਏ ਖੇਡਾਂ ਨੂੰ ਖੇਡ ਦੀ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਇਹ ਵਿਦਿਆਰਥੀਆਂ ਦੇ ਸਰੀਰਕ ਤੇ ਮਾਨਸਿਕ ਵਿਕਾਸ ਵਿੱਚ ਯੋਗਦਾਨ ਪਾਉਂਦੀਆਂ ਹਨ। ਮੁੱਖ ਮਹਿਮਾਨ ਦੁਆਰਾ ਵੱਖੋ ਵੱਖਰੇ ਈਵੈਂਟਸ ਵਿੱਚ ਜੇਤੂ ਤੇ ਰਾਸ਼ਟਰੀ ਪੱਧਰ ਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏl ਫਿਰ ਮੁੱਖ ਮਹਿਮਾਨ ਅਤੇ ਗੈਸਟ ਆਫ ਆਨਰ ਨੂੰ ਮੋਮੈਂਟੋ ਭੇਟ ਕੀਤਾ ਗਿਆ lਇਸ ਮੌਕੇ ਤੇ ਪ੍ਰਾਇਮਰੀ ਵਿੰਗ ਹੈੱਡ -ਮਿਸਟ੍ਰੈਸ ਸ਼੍ਰੀਮਤੀ ਸੰਗੀਤਾ ਭਾਟੀਆ, ਕੇ.ਜੀ. ਇੰਚਾਰਜ ਸ੍ਰੀਮਤੀ ਸੂਖਮ ਅਤੇ ਸਕੂਲ ਦੇ ਕੋਆਰਡੀਨੇਟਰ ਵੀ ਮੌਜੂਦ ਸਨ।