
ਐਸ ਆਰ ਲੱਧੜ ਦੇ ਜੱਦੀ ਪਿੰਡ ਗਦਾਣੀ ਵਿਖੇ ਭਾਜਪਾ ਦੇ ਹੱਕ ਵਿੱਚ ਇੱਕ ਭਰਵੀਂ ਮੀਟਿੰਗ ਹੋਈ ਜਿਸ ਵਿੱਚ ਸ੍ਰੀ ਬਲਦੇਵ ਸਿੰਘ ਸੂੰਡ ਸਾਬਕਾ ਜਿਲਾ ਸੀਨੀਅਰ ਵਾਈਸ ਪ੍ਰਧਾਨ ਅਤੇ ਮਾਰਕੀਟ ਕਮੇਟੀ ਬੰਗਾ ਦਾ ਵਾਈਸ ਚੇਅਰਮੈਨ ਕਾਂਗਰਸ ਛੱਡ ਕੇ ਸਾਥੀਆਂ ਸਮੇਤ ਭਾਜਪਾ ਜੁਆਇੰਨ ਕਰ ਗਿਆ। ਉਹਨਾਂ ਦੇ ਨਾਲ ਸੇਵਾ ਮੁੱਕਤ ਪ੍ਰਿੰਸੀਪਲ ਸਰਦਾਰ ਕਿਰਪਾਲ ਸਿੰਘ ਕੰਗਰੌੜ ਵੀ ਸਾਥੀਆਂ ਸਮੇਤ ਭਾਜਪਾ ਵਿੱਚ ਸ਼ਾਮਲ ਹੋ ਗਏ। ਅਨੁਸੂਚਿਤ ਜਾਤੀ ਮੋਰਚਾ ਭਾਜਪਾ ਦੇ ਸੂਬਾ ਪ੍ਰਧਾਨ ਸ੍ਰੀ ਸੁੱਚਾ ਰਾਮ ਲੱਧੜ ਨੇ ਇਹਨਾਂ ਨੇਤਾਵਾਂ ਨੂੰ ਜੀ ਆਇਆਂ ਕਿਹਾ, ਪਿੰਡ ਦੀ ਸਰਪੰਚ ਸ੍ਰੀਮਤੀ ਪਰਮਿੰਦਰ ਕੌਰ, ਮੁੱਲਖ ਰਾਜ ਤੇ ਸੁੱਖਰਾਜ ਸਿੰਘ ਦਾ ਪ੍ਰੋਗਰਾਮ ਕਰਨ ਲਈ ਧੰਨਵਾਦ ਕੀਤਾ। ਮੋਦੀ ਜੀ ਦਾ ਗੁਣਗਾਨ ਕਰਦਿਆਂ ਸ੍ਰੀ ਲੱਧੜ ਨੇ ਕਿਹਾ ਕਿ ਮੋਦੀ ਜੀ ਨੇ ਦੇਸ਼ ਦਾ ਪ੍ਰਧਾਨ ਮੰਤਰੀ ਬਣ ਹੀ ਜਾਣਾ ਹੈ ਦੇਖਣਾ ਇਹ ਹੈ ਕਿ ਕੀ ਪੰਜਾਬ ਦੇ ਲੋਕ ਗੁਰੂਆਂ ਪੀਰਾਂ ਨੂੰ ਸਤਕਾਰ ਦੇਣ ਵਾਲੇ ਸ਼ਖ਼ਸ ਦਾ ਸਾਥ ਦਿੰਦੇ ਹਨ ਜਾਂ ਸਿੱਖਾਂ ਦਾ ਕਤਲੇਆਮ ਕਰਨ ਵਾਲੀ ਕਾਂਗਰਸ ਦਾ। ਆਮ ਆਦਮੀ ਪਾਰਟੀ ਝੂਠ ਦੀ ਪੰਡ ਤੋ ਸਿਵਾ ਕੁੱਝ ਨਹੀ ਜਿਸ ਦਾ ਸਪਰੀਮੋ ਭ੍ਰਿਸ਼ਟਾਚਾਰ ਵਿੱਚ ਆਪ ਜੇਲ ਗਿਆ ਹੋਇਆ ਹੈ, ਜਿਸ ਦਾ ਮੁੱਖ ਮੰਤਰੀ ਆਪ ਨਸ਼ਿਆ ਚ ਗਰਸਤ ਰਹਿੰਦਾ ਹੈ ਤੇ ਇੱਕ ਹੋਰ ਪਾਰਟੀ ਜੋ ਆਪਣੇ ਆਪ ਨੂੰ ਪੰਜਾਬੀਆਂ ਦੀ ਹਿਤੈਸ਼ੀ ਦੱਸਦੀ ਹੈ ਲੀਰੋ-ਲੀਰ ਹੋ ਚੁੱਕੀ ਹੈ, ਲੰਗਾਹ ਵਰਗੇ ਬੇ ਗ਼ੈਰਤ ਇਨਸਾਨ ਤੋਂ ਮਦਦ ਮੰਗਦੀ ਹੈ ਤੇ ਜੀਜੇ ਸਾਲੇ ਦਾ ਰਾਜ ਮੁੜ ਕਾਇਮ ਕਰਨਾ ਚਹੁੰਦੀ ਹੈ। ਪੁਲਿਸ ਦਾ ਧੰਨਵਾਦ ਕਰਦਿਆਂ ਸ੍ਰੀ ਲੱਧੜ ਨੇ ਕਿਹਾ ਕੇ ਪੰਜਾਬ ਪੁਲਿਸ ਇੱਕ ਕਾਮਯਾਬ ਫੋਰਸ ਹੈ ਜਿਸ ਨੇ ਮਾੜੇ ਦਿਨਾਂ ਵਿੱਚ ਅਮਨ ਕਨੂੰਨ ਕਾਇਮ ਕੀਤਾ। ਉਹਨਾਂ ਲੋਕਾਂ ਨੂੰ ਸ੍ਰੀ (ਡਾ:) ਸੁਭਾਸ਼ ਸ਼ਰਮਾ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਤੇ ਕਮਲ ਦੇ ਫੁੱਲ ਦਾ ਬਟਨ ਦਬਾ ਕੇ ਮੋਦੀ ਦਾ ਸਾਥ ਦੇਣ ਦੀ ਬੇਨਤੀ ਵੀ ਕੀਤੀ। ਭਾਜਪਾ ਹੀ ਇੱਕੋ ਇੱਕ ਪਾਰਟੀ ਹੈ ਜੋ ਪੰਜਾਬ ਨੂੰ ਨਸ਼ਿਆਂ ਚੋਂ ਕੱਢ ਸਕਦੀ ਹੈ, ਮੁੜ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ਤੇ ਪਾ ਸਕਦੀ ਹੈ ,
ਬਾਕੀ ਸਾਰੀਆਂ ਪਾਰਟੀਆਂ ਪੰਜਾਬ ਨੂੰ ਲੁੱਟਣ ਦਾ ਕੰਮ ਕਰਦੀਆਂ ਆ ਰਹੀਆਂ ਹਨ ਤੇ ਉਹਨਾਂ ਨੂੰ ਵੋਟ ਪਾਉਣੀ ਮਤਲਬ ਪੰਜਾਬ ਨੂੰ ਪਿਛਾਂਹ ਲੈ ਜਾਣਾ ਹੋਵੇਗਾ। ਮੀਟਿੰਗ ਵਿੱਚ ਜਿਲੇ ਭਰ ਦੇ ਭਾਜਪਾ ਨੇਤਾ ਅਤੇ ਉਤਰਾਖੰਡ ਤੋ ਆਏ ਵਧਾਇਕ ਵੀ ਹਾਜ਼ਰ ਸਨ।