ਫਗਵਾੜਾ 17 ਜੁਲਾਈ (ਸ਼ਿਵ ਕੌੜਾ) ਜਨਤਾ ਨੂੰ ਵਧੀਆ ਅਤੇ ਸਹੂਲਤ ਭਰੀ ਸਰਕਾਰੀ ਸੇਵਾਵਾਂ ਉਪਲਬਧ ਕਰਵਾਉਣ ਦੇ ਉਦੇਸ਼ ਨਾਲ, ਸੇਵਾ ਕੇਂਦਰ,ਐਸ.ਡੀ.ਐਮ ਦਫਤਰ ਫਗਵਾੜਾ ਦੇ ਕੰਮਕਾਜ ਦੇ ਸਮੇਂ ਵਿੱਚ ਵਾਧਾ ਕੀਤਾ ਗਿਆ ਹੈ। ਹੁਣ ਇਹ ਸੇਵਾ ਕੇਂਦਰ ਨਵੇਂ ਸਮੇਂ ਅਨੁਸਾਰ ਸਵੇਰੇ 8:00 ਵਜੇ ਤੋਂ ਸ਼ਾਮ 8:00 ਵਜੇ ਤੱਕ ਖੁੱਲ੍ਹਾ ਰਹੇਗਾ ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਇਸ ਫੈਸਲੇ ਨਾਲ ਨਾਗਰਿਕਾਂ ਨੂੰ ਆਪਣੀ ਦਫਤਰੀ ਜਾਂ ਨਿੱਜੀ ਜ਼ਿੰਦਗੀ ਵਿੱਚ ਕਿਸੇ ਵਿਘਨ ਤੋਂ ਬਿਨਾਂ ਆਸਾਨੀ ਨਾਲ ਸਰਕਾਰੀ ਸੇਵਾਵਾਂ ਹਾਸਲ ਕਰਨ ਵਿੱਚ ਮਦਦ ਮਿਲੇਗੀ। ਖਾਸ ਕਰਕੇ ਉਹ ਲੋਕ ਜੋ ਦਿਨ ਭਰ ਦਫਤਰ ਜਾਂ ਕੰਮ ਵਿੱਚ ਵਿਆਸਤ ਰਹਿੰਦੇ ਹਨ, ਉਹ ਹੁਣ ਸ਼ਾਮ ਦੇ ਸਮੇਂ ਵਿਚ ਵੀ ਸੇਵਾਵਾਂ ਲੈ ਸਕਣਗੇ ਉਨ੍ਹਾ ਜਾਣਕਾਰੀ ਦਿੰਦਿਆ ਦੱਸਿਆ ਕਿ ਸੇਵਾ ਕੇਂਦਰ ‘ਤੇ ਆਉਣ ਵਾਲੇ ਲੋਕਾਂ ਦੀ ਗਿਣਤੀ ਨੂੰ ਦੇਖਦਿਆਂ ਇਹ ਵਾਧਾ ਲਾਜ਼ਮੀ ਸੀ। ਨਵੇਂ ਸਮੇਂ ਅਨੁਸਾਰ, ਸੇਵਾ ਕੇਂਦਰ ਹਰ ਦਿਨ (ਐਤਵਾਰ ਅਤੇ ਸਰਕਾਰੀ ਛੁੱਟੀਆਂ ਛੱਡ ਕੇ) ਲਗਾਤਾਰ ਸੇਵਾਵਾਂ ਦਿੰਦਾ ਰਹੇਗਾ
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।