
ਫਗਵਾੜਾ(ਸ਼ਿਵ ਕੇੜਾ) : ਸ੍ਰੀਮਤੀ ਵਤਸਲਾ ਗੁਪਤਾ ਆਈ.ਪੀ.ਐਸ., ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਜੀ ਦਿਸ਼ਾ ਨਿਰਦੇਸ਼ ਹੇਠ ਚੋਰੀਆਂ ਅਤੇ ਲੁਟਾਂ ਖੋਹਾਂ ਕਰਨ ਵਾਲੇ ਮਾੜੇ ਅਨਸਰ ਦੇ ਖਿਲਾਫ ਵੱਢੀ ਮੁਹਿੰਮ ਦੇ ਤਹਿਤ ਕਪੂਰਥਲਾ ਪੁਲਿਸ ਦੀ ਟੀਮ ਸ੍ਰੀਮਤੀ ਰੁਪਿੰਦਰ ਕੌਰ ਭੱਟੀ ਪੀ.ਪੀ.ਐਸ., ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ, ਸ੍ਰੀ ਜਸਪ੍ਰੀਤ ਸਿੰਘ,ਪੀ.ਪੀ.ਐਸ..ਉਪ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ,ਐਸ.ਆਈ. ਬਿਸਮਨ ਸਿੰਘ ਸਾਹੀ ਇੰਚਾਰਜ ਸੀ.ਆਈ.ਏ ਸਟਾਫ ਫਗਵਾੜਾ ਦੀ ਪੁਲਿਸ ਪਾਰਟੀ ਵੱਲੋਂ ਦੋ ਲੁਟੇਰੇ ਜੋ ਚੋਰੀਆਂ, ਖੋਹਾਂ ਅਤੇ ਅੱਖਾਂ ਵਿੱਚ ਮਿਰਚਾ ਪਾ ਕੇ ਲੁੱਟਾ ਖੋਹਾ ਦੀਆਂ ਵਾਰਦਾਤਾ ਨੂੰ ਅੰਨਜਾਮ ਦਿੰਦੇ ਸੀ ਖੋਹਾਂ ਸਮੇਂ ਵਰਤੇ ਗਏ ਮੋਟਰਸਾਈਕਲ ਸਮੇਤ ਗ੍ਰਿਫਤਾਰ ।ਸ੍ਰੀਮਤੀ ਵਤਸਲਾ ਗੁਪਤਾ ਆਈ.ਪੀ.ਐਸ.. ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਜੀ ਦੁਆਰਾ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾੜੇ ਅਨਸਰਾ ਅਤੇ ਚੋਰੀ ਅਤੇ ਲੁੱਟਾ ਖੋਹਾ ਦੀਆ ਵਾਰਦਾਤਾ ਨੂੰ ਠੱਲ ਪਾਉਣ ਲਈ ਇਕ ਸਪੈਸ਼ਲ ਮੁਹਿਮ ਤਹਿਤ ਸੀ.ਆਈ.ਏ ਸਟਾਫ ਫਗਵਾੜਾ ਦੀ ਟੀਮ ਵੱਲੋਂ ਥਾਣਾ ਸਦਰ ਫਗਵਾੜਾ ਦੀ ਪੁਲਿਸ ਟੀਮ ਨਾਲ ਮਿਲ ਕੇ ਹਿਊਮਨ ਅਤੇ ਟੈਕਨੀਕਲ ਮਦਦ ਦੇ ਅਧਾਰ ਪਰ ਭੁਲਾਰਾਈ ਚੋਂਕ ਫਗਵਾੜਾ ਪਰ ਨਾਕਾਬੰਦੀ ਕਰਕੇ ਹੁਸ਼ਿਆਰਪੁਰ ਸਾਈਡ ਤੋਂ ‘ ਫਗਵਾੜਾ ਸ਼ਹਿਰ ਨੂੰ ਆਦੇ ਹੋਏ ਦੋ ਮੋਨੇ ਨੌਜਵਾਨ ਲਵਪ੍ਰੀਤ ਸਿੰਘ ਉਰਫ ਉਰਫ ਲਵ ਪੁੱਤਰ ਜੋਗਦਿਰ ਸਿੰਘ ਵਾਸੀ ਖਾਟੀ ਪਿੰਡ ਥਾਣਾ ਸਦਰ ਫਗਵਾਵਾ ਜਿਲ੍ਹਾ ਕਪੂਰਥਲਾ ਅਤੇ ਜਸਬੀਰ ਸਿੰਘ ਉਰਫ ਰੋਹਿਤ ਪੁੱਤਰ ਜੋਗਿੰਦਰ ਸਿੰਘ ਵਾਸੀ ਖਾਟੀ ਪਿੰਡ ਥਾਣਾ ਸਦਰ ਫਗਵਾੜਾ ਜੋ ਚੋਰੀ ਅਤੇ ਲੁਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਨਜਾਮ ਦਿੰਦੇ ਸਨ ਜਿਨਾਂ ਨੇ ਬੀਤੀ ਦਿਨੀ ਰਾਹਗੀਰਾਂ ਦੀਆਂ ਅੱਖਾਂ ਵਿਚ ਲਾਲ ਮਿਰਚਾਂ ਸੁਟ ਕੇ ਉਨਾਂ ਕੋਲੋ ਨਗਦੀ ਆਦਿ ਖੋਹੇ ਸਨ ਜੋ ਵਾਰਦਾਤਾਂ ਵਿਚ ਵਰਤੇ ਮੋਟਰ ਸਇਕਲ ਮਾਰਕਾ ਸਪਲੈਡਰ ਨੰਬਰੀ PB 09 P 3750 ਰੰਗ ਨੀਲਾ ਪਰ ਸਵਾਰ ਸਨ ਨੂੰ ਮੁੱਕਦਮਾ ਨੰਬਰ 33 ਮਿਤੀ 6-4-2024 ਅ/ਧ 379 ਬੀ ਥਾਣਾ ਸਦਰ ਫਗਵਾੜਾ ਵਿਚ ਗ੍ਰਿਫਤਾਰ ਕੀਤਾ ਗਿਆ। ਦੋਸ਼ੀਆਂ ਉਪਰ ਥਾਣਾ ਸਿਟੀ ਫਗਵਾੜਾ, ਸਦਰ ਫਗਵਾੜਾ ਅਤੇ ਥਾਣਾ ਰਾਵਲਪਿੰਡੀ ਵਿਚ ਕਾਫੀ ਚੋਰੀ ਅਤੇ ਖੋਹ ਦੇ ਪਰਚੇ ਦਰਜ ਹਨ। ਦੋਸ਼ੀਆ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਦੋਸ਼ੀਆ ਪਾਸੋਂ ਪੁੱਛਗਿਸ਼ ਕੀਤੀ ਜਾਵੇਗੀ ਦੋਸ਼ੀਆਂ ਪਾਸੋ ਹੋਰ ਵੀ ਲੁੱਟਾ ਖੋਹਾ ਦੀਆਂ ਵਾਰਦਾਤਾ ਸੰਬੰਧੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।