ਫਗਵਾੜਾ 27 ਮਈ (ਸ਼ਿਵ ਕੋੜਾ) ਸ਼ਿਵ ਸੈਨਾ ਬਾਲ ਠਾਕਰੇ ਦਾ ਇਕ ਵਫਦ ਅੱਜ ਪੰਜਾਬ ਪ੍ਰੈਸ ਸਕੱਤਰ ਕਮਲ ਸਰੋਜ ਦੀ ਅਗਵਾਈ ਹੇਠ ਬੀ.ਡੀ.ਪੀ.ਓ. ਰਾਮਪਾਲ ਸਿੰਘ ਰਾਣਾ ਨੂੰ ਮਿਲਿਆ। ਇਸ ਦੌਰਾਨ ਪਿੰਡ ਨੰਗਲ ਕਲੋਨੀ ਵਿਖੇ ਪੁਰਾਣੇ ਬੋਹੜ ਦੇ ਦਰਖ਼ਤ ਕੋਲ ਲੱਗੇ ਗੰਦਗੀ ਦੇ ਢੇਰ ਨੂੰ ਤੁਰੰਤ ਪ੍ਰਭਾਵ ਨਾਲ ਹਟਵਾਉਣ ਦੀ ਮੰਗ ਕੀਤੀ ਗਈ। ਵਧੇਰੇ ਜਾਣਕਾਰੀ ਦਿੰਦਿਆਂ ਯੁਵਾ ਸੈਨਾ ਪੰਜਾਬ ਦੇ ਮੀਤ ਪ੍ਰਧਾਨ ਸ਼ਮਸ਼ੇਰ ਭਾਰਤੀ ਨੇ ਦੱਸਿਆ ਕਿ ਨੰਗਲ ਕਲੋਨੀ ਵਿਖੇ ਪੋਲਟਰੀ ਫਾਰਮ ਦੇ ਨਜਦੀਕ ਇਕ ਬਹੁਤ ਪੁਰਾਣਾ ਬੋਹੜ ਦਾ ਦਰਖ਼ਤ ਹੈ ਜਿਸਦੇ ਹੇਠਾਂ ਬੈਠਣ ਲਈ ਗੋਲ ਥੜਾ ਬਣਾਇਆ ਹੋਇਆ ਹੈ। ਜਿੱਥੇ ਪਿੰਡ ਵਾਸੀ ਤੇ ਰਾਹਗੀਰ ਬੋਹੜ ਦੀ ਛਾਂ ਹੇਠਾਂ ਆਰਾਮ ਕਰਦੇ ਹਨ। ਇਸ ਦੇ ਨਾਲ ਹੀ ਇਕ ਸ਼ਨੀ ਦੇਵ ਦੀ ਜਗ੍ਹਾ ਵੀ ਹੈ ਜਿੱਥੇ ਸ਼ਰਧਾਲੂ ਸ਼ਨੀਵਾਰ ਨੂੰ ਪੂਜਾ ਕਰਦੇ ਹਨ ਤੇ ਸਨਾਤਨ ਮਾਨਤਾ ਮੁਤਾਬਕ ਲੋਕ ਬੋਹੜ ਦੇ ਦਰਖਤ ਨੂੰ ਜਲ ਚੜ੍ਹਾਉਂਦੇ ਹਨ। ਪਰ ਇਸ ਬੋਹੜ ਦੇ ਨਜਦੀਕ ਕੂੜੇ ਦਾ ਇਕ ਵੱਢਾ ਢੇਰ ਹੈ ਜਿਸ ਨੂੰ ਹਟਾਉਣ ਲਈ ਕਈ ਵਾਰ ਸਰਪੰਚ ਨੂੰ ਕਿਹਾ ਗਿਆ ਪਰ ਉਸ ਵਲੋਂ ਕੋਈ ਦਿਲਚਸਪੀ ਨਹੀਂ ਦਿਖਾਈ ਜਾ ਰਹੀ ਜਿਸ ਕਰਕੇ ਅੱਜ ਬੀ.ਡੀ.ਪੀ.ਓ. ਫਗਵਾੜਾ ਨੂੰ ਮੰਗ ਪੱਤਰ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਬੀ.ਡੀ.ਪੀ.ਓ ਰਾਣਾ ਨੇ ਉਚਿਤ ਕਾਰਵਾਈ ਦਾ ਭਰੋਸਾ ਦਿੱਤਾ ਹੈ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।