ਫ਼ਗਵਾੜਾ- 20 ਜਨਵਰੀ (ਸ਼ਿਵ ਕੌੜਾ) ਸੀਨੀਅਰ ਪੁਲਿਸ ਕਪਤਾਨ ਕਪੂਰਥਲਾ, ਸ਼੍ਰੀ ਗੋਰਵ ਤੂਰਾ (IPS) ਦੇ ਮਾਰਗਦਰਸ਼ਨ ਵਿੱਚ ਜ਼ਿਲੇ ਵਿੱਚ ਗੈਰ-ਕਾਨੂੰਨੀ ਗਤੀਵਿਧੀਆਂ ਦੇ ਖਿਲਾਫ ਵਿਸ਼ੇਸ਼ ਅਭਿਆਨ ਚੱਲਾਇਆ ਜਾ ਰਿਹਾ ਹੈ। ਇਸੇ ਮੁਹਿੰਮ ਦੇ ਮੱਦੇਨਜ਼ਰ ਕਪੂਰਥਲਾ ਪੁਲਿਸ ਨੇ ਕਸ਼ਮੀਰੀ ਸ਼ਾਲ ਵਿਕਰੇਤਾ ਮੋਹੰਮਦ ਸਾਫੀ ਖੋਜਾ S/o ਮੰਗਤਾ ਖੋਜਾ, R/o ਦਰਦਪੁਰਾ,ਥਾਣਾ ਕਰਾਲਪੁਰ,ਜ਼ਿਲ੍ਹਾ ਕੁਪਵਾਰਾ (ਹਾਲਵਾਸੀ-ਮੋਹੱਲਾ ਖੁਰੰਪਟੀ,ਥਾਣਾ ਸ਼ਾਹਕੋਟ,ਜਲੰਧਰ) ਨਾਲ ਹੋਏ ਹਮਲੇ ਅਤੇ ਲੁੱਟ ਦੇ ਮਾਮਲੇ ਵਿੱਚ ਕਾਰਵਾਈ ਤੁਰੰਤ ਕਰਦਿਆਂ ਦੋਸ਼ੀਆਂ ਨੂੰ ਕੇਵਲ 12 ਘੰਟਿਆਂ ਵਿੱਚ ਕਾਬੂ ਕੀਤਾ,ਥਾਣਾ ਸੁਲਤਾਨਪੁਰ ਲੋਧੀ ਦੁਆਰਾ FIR ਦਰਜ ਕਰਕੇ, ਦੋਸ਼ੀ ਰਾਜਕਰਨ ਸਿੰਘ S/o ਸਰਬਜੀਤ ਸਿੰਘ R/o ਦੰਦੂਪੁਰ, ਥਾਣਾ ਤਲਵੰਡੀ ਚੌਧਰੀਆਂ,ਜ਼ਿਲ੍ਹਾ ਕਪੂਰਥਲਾ ਨੂੰ ਗ੍ਰਿਫ਼ਤਾਰ ਕਰ ਲਿਆ।
ਗ੍ਰਿਫ਼ਤਾਰੀ ਅਤੇ ਬਰਾਮਦਗੀ:–
ਗ੍ਰਿਫ਼ਤਾਰ ਦੋਸ਼ੀ-ਰਾਜਕਰਨ ਸਿੰਘ S/o ਸਰਬਜੀਤ ਸਿੰਘ R/o ਦੰਦੂਪੁਰ, ਥਾਣਾ ਤਲਵੰਡੀ ਚੌਧਰੀਆਂ,ਜ਼ਿਲ੍ਹਾ ਕਪੂਰਥਲਾ
ਬਰਾਮਦਗੀ: ਇੱਕ ਸਪਲੈਂਡਰ ਮੋਟਰਸਾਈਕਲ (ਬਿਨਾਂ ਨੰਬਰ ਵਾਲੀ)
SSP ਕਪੂਰਥਲਾ, ਸ਼੍ਰੀ ਗੌਰਵ ਤੂਰਾ,(IPS) ਨੇ ਪੂਰੇ ਮਾਮਲੇ ਅਤੇ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਬਾਰੇ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ ਪੁਲਿਸ ਲੋਕਾਂ ਦੀ ਸੁਰੱਖਿਆ ਲਈ ਵਚਨਬੱਧ ਹੈ ਅਤੇ ਉਨ੍ਹਾਂ ਨੇ ਜਨਤਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਲੇ-ਦੁਆਲੇ ਮਾੜੇ-ਅਨਸਰਾਂ ਬਾਰੇ 112 ਹੈਲਪਲਾਈਨ ‘ਤੇ ਸੂਚਨਾ ਦੇਣ।
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।