ਜਲੰਧਰ (ਯੂਥ ਅਕਾਲੀ ਦਲ) ਤਾਰੀਖ਼ 17 ਜੁਲਾਈ 2025

ਅੱਜ ਜਲੰਧਰ ਵਿਖੇ ਯੂਥ ਅਕਾਲੀ ਦਲ ਵੱਲੋਂ ਕਾਂਗਰਸ ਭਵਨ ਦੇ ਬਾਹਰ ਕਾਂਗਰਸ ਪਾਰਟੀ ਦਾ ਪੁਤਲਾ ਫੂਕ ਰੋਸ ਪ੍ਰਦਰਸ਼ਨ ਕੀਤਾ ਗਿਆ| ਜਿਸ ਦਾ ਮੁੱਖ ਕਾਰਨ ਕਾਂਗਰਸ ਪਾਰਟੀ ਦੇ ਐਮ.ਐਲ.ਏ ਪ੍ਰਗਟ ਸਿੰਘ ਵੱਲੋਂ ਵਿਧਾਨ ਸਭਾ ‘ਚ ਦਿੱਤੇ ਗਏ ਵੱਡੇ ਬਿਆਨ ਸਨ|

ਜਿਸ ਦਾ ਮੁੱਖ ਕਾਰਨ ਕਾਂਗਰਸ ਪਾਰਟੀ ਦੇ ਐਮਐਲਏ ਪ੍ਰਗਟ ਸਿੰਘ ਵੱਲੋਂ ਵਿਧਾਨ ਸਭਾ ‘ਚ ਦਿੱਤੇ ਵੱਡੇ ਬਿਆਨ ਕਿ ਜਦੋਂ 2017 ਤੋਂ 2022 ‘ਚ ਕਾਂਗਰਸ ਦੀ ਸਰਕਾਰ ਸੀ ਤੇ ਕੁਝ ਐਮਐਲਏ ਬੇਅਦਬੀ ਦੇ ਇਸ ਨੂੰ ਲਮਕਾਉਣਾ ਚਾਹੁੰਦੇ ਸੀ ਤੇ ਕੁਝ ਐਮਐਲਏ ਚਾਹੁੰਦੇ ਸੀ ਕਿ ਇਨਸਾਫ ਹੋਵੇ|

ਅਸੀਂ ਪ੍ਰਗਟ ਸਿੰਘ ਕੋਲੋ ਮੰਗ ਕਰਦੇ ਹਾਂ ਕਿ ਉਹ ਉਹਨਾਂ ਲੀਡਰਾਂ ਦੇ ਨਾਂ ਦੇ ਨਾਮ ਉਜਾਗਰ ਕਰਨ ਜੋ ਚਾਹੁੰਦੇ ਸੀ ਕਿ ਬੇਅਦਬੀ ਦੇ ਮਾਮਲੇ ਲਟਕੇ ਰਹਿਣ ਤੇ ਇਸ ‘ਤੇ ਸਿਆਸਤ ਕੀਤੀ ਜਾਵੇ|

ਇਸ ਬਿਆਨ ਤੋਂ ਬਾਅਦ ਅਕਾਲੀ ਆਗੂ ਸੁਖਵਿੰਦਰ ਸਿੰਘ ਰਾਜਪਾਲ ਵੱਲੋਂ ਵੱਲੋਂ ਕਿਹਾ ਗਿਆ ਕਿ ਧਾਰਮਿਕ ਬੇਅਦਬੀ ਮਾਮਲਿਆਂ ‘ਚ ਕਾਂਗਰਸ ਪਾਰਟੀ ਨੇ ਸੱਚ ਨੂੰ ਦਬਾ ਕੇ ਰਾਜਨੀਤੀ ਵਿੱਚ ਫਾਇਦੇ ਲਈ ਆਮ ਜਨਤਾ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ|
ਸ. ਹਰਜਾਪ ਸਿੰਘ ਸਾਂਘਾ (ਹਲਕਾ ਇੰਚਾਰਜ ਜਲੰਧਰ ਕੈਂਟ) ਨੇ ਆਖਿਆ ਕਿ ਪ੍ਰਤਾਪ ਸਿੰਘ ਬਾਜਵਾ ਨੇ 2017 ਵਿੱਚ ਕਾਂਗਰਸ ਸਰਕਾਰ ਬਣਨ ਤੇ ਆਪਣਾ ਰੰਗ ਬਦਲ ਲਿਆ|

ਸ. ਬਚਿਤਰ ਸਿੰਘ ਕੋਹੜ (ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜਲੰਧਰ ਦਿਹਾਤੀ) ਨੇ ਰੋਸ ਪ੍ਰਦਰਸ਼ਨ ਦੌਰਾਨ ਆਖਿਆ ਕਾਂਗਰਸ ਪਾਰਟੀ ਨੂੰ ਤਾਂ ਬੇਅਦਬੀ ਮਾਮਲੇ ‘ਤੇ ਕੁਝ ਵੀ ਕਹਿਣ ਦਾ ਹੱਕ ਨਹੀਂ, ਇਹ ਉਹੀ ਪਾਰਟੀ ਹੈ, ਜਿਸ ਨੇ ਸ਼੍ਰੀ ਦਰਬਾਰ ਸਾਹਿਬ ‘ਤੇ ਟੈਂਕਾਂ ਤੇ ਤੋਪਾਂ ਨਾਲ ਹਮਲਾ ਕਰਵਾਏ ਤੇ ਸ਼੍ਰੀ ਅਕਾਲ ਤਖਤ ਸਾਹਿਬ ਢਹਿ ਢੇਰੀ ਕੀਤਾ|

ਉੱਥੇ ਹੀ ਦੂਜੇ ਪਾਸੇ ਅਕਾਲੀ ਆਗੂ ਸਰਬਜੀਤ ਸਿੰਘ ਝਿੰਜਰ (ਪ੍ਰਧਾਨ ਯੂਥ ਅਕਾਲੀ ਦਲ ਪੰਜਾਬ) ਨੇ ਭੜਕਦੇ ਹੋਏ ਕਿਹਾ ਪ੍ਰਗਟ ਸਿੰਘ ਵਲੋ ਦਿੱਤਾ ਗਿਆ ਬਿਆਨ ਇਹ ਸਾਬਿਤ ਕਰਦਾ ਕਿ ਕਾਂਗਰਸ ਨੇ ਗੁਰੂ ਘਰਾਂ ਦੀ ਬੇਅਦਬੀ ਵਰਗੇ ਮਾਮਲੇ ਉੱਤੇ ਰਾਜਨੀਤੀ ਤੇ ਸੋਦੇਬਾਜ਼ੀ ਕੀਤੀ| ਇਹ ਮਾਫੀ ਯੋਗ ਨਹੀਂ ਹੈ ,ਸਗੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਰੋਸ ਪ੍ਰਦਰਸ਼ਨ ਦੌਰਾਨ ਸ. ਇਕਬਾਲ ਸਿੰਘ ਢੀਂਡਸਾ (ਜਲੰਧਰ ਅਕਾਲੀ ਦਲ ਸ਼ਹਿਰੀ ਪ੍ਰਧਾਨ)ਨੇ ਨਿਰਪੱਖ ਜਾਂਚ ਰਾਹੀਂ ਦੋਸ਼ੀਆਂ ਨੂੰ ਬੇਨਕਾਬ ਕਰਨ ਦੀ ਮੰਗ ਕੀਤੀ| ਉਹਨਾਂ ਕਿਹਾ ਧਾਰਮਿਕ ਭਾਵਨਾਵਾਂ ਨਾਲ ਖਿਲਵਾਰ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ ਤੇ ਕਾਂਗਰਸ ਪਾਰਟੀ ਜਨਤਾ ਕੋਲੋਂ ਮਾਫੀ ਮੰਗੇ|

ਇਸ ਪ੍ਰੋਗਰਾਮ ਦੀ ਅਗਵਾਈ ਸ. ਸਰਬਜੀਤ ਸਿੰਘ ਝਿੰਜਰ (ਪ੍ਰਧਾਨ ਯੂਥ ਅਕਾਲੀ ਦਲ ਪੰਜਾਬ), ਸ. ਬਲਦੇਵ ਸਿੰਘ ਕੇਹੜਾ (ਸ਼੍ਰੋਮਣੀ ਅਕਾਲੀ ਦਲ ਜਲੰਧਰ (ਦਿਹਾਤੀ), ਸ. ਬਚਿਤਰ ਸਿੰਘ ਖਹਿਰਾ (ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜਲੰਧਰ ਦਿਹਾਤੀ) ਤੇ ਸ. ਹਰਜਾਪ ਸਿੰਘ ਸਾਂਘਾ (ਹਲਕਾ ਇੰਚਾਰਜ ਜਲੰਧਰ ਕੈਂਟ) ਵੱਲੋਂ ਮੁੱਖ ਤੌਰ ‘ਤੇ ਕੀਤੀ ਗਈ।

ਪੁਤਲਾ ਫੂਕ ਪ੍ਰਦਰਸ਼ਨ ਦੌਰਾਨ ਜਲੰਧਰ ਯੂਥ ਸ਼੍ਰੋਮਣੀ ਅਕਾਲੀ ਦਲ ਦੇ ਹਰਜਾਪ ਸਿੰਘ ਸੰਘਾ (ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਜਲੰਧਰ), ਜੱਥੇਦਾਰ ਕੁਲਵੰਤ ਸਿੰਘ ਠੇਠੀ, ਗੁਰਜੀਤ ਸਿੰਘ ਖੁਣ ਖੁਣ, ਸ਼ਮਿੰਦਰ ਸੰਧੂ ਮੀਰਾਂਪੁਰ, ਹਰਨੇਕ ਲੰਬੜਦਾਰ ਮੀਰਾਪੁਰ, ਨੰਦੀ ਚਾਵਲਾ ਕਾਦੀਆਂ, ਲਵ ਸਰਪੰਚ ਕਾਦੀਆਂ, ਗੁਰਵਿੰਦਰ ਸਿੰਘ ਧਨਾਲ, ਕਰਨ ਕਾਦੀਆਂ,, ਮੋਹਨ ਕਾਦੀਆਂ, ਰੋਬਿਨ ਕਨੌਜੀਆ ਕੈਂਟ, ਗੁਰਸ਼ਰਨ ਜੀਤ ਮਾਨ ਕਾਦੀਆਂ, ਪਰਮਿੰਦਰ ਭਿੰਦਾ ਸ਼ੇਰਗਿੱਲ ਮੁਨਪੁਰ, ਅਵਤਾਰ ਸਿੰਘ ਤਾਰੀ ਉਧੋਪੁਰ, ਇੰਦਰਪਾਲ ਸਿੰਘ, ਜਸਬੀਰ ਸਿੰਘ ਵਾਲੀਆ ਜਸਬੀਰ ਸਿੰਘ ਲਾਡੀ, ਡਾ. ਪਰਮਜੀਤ ਸਿੰਘ ,ਮਹਿੰਦਰ ਪਾਲ ਸਿੰਘ ਬਿੱਟੂ, ਗੁਰੂਰੂਪ ਸਿੰਘ,ਜਸਵਿੰਦਰ ਸਿੰਘ, ਸੁਰਜੀਤ ਸਿੰਘ, ਸੁਖਵਿੰਦਰ ਸਿੰਘ, ਗਿਆਨ ਸਿੰਘ, ਜਸਬੀਰ ਸਿੰਘ, ਗੁਰਦੀਪ ਸਿੰਘ, ਸੁਰਿੰਦਰ ਸਿੰਘ, ਰਵੀਦੀਪ ਸਿੰਘ, ਗੁਰਨਾਮ ਸਿੰਘ,ਸੁਰਜੀਤ ਸਿੰਘ,ਮਲਕੀਤ ਸਿੰਘ, ਕੁਲਵੰਤ ਸਿੰਘ, ਗੁਰਬਚਨ ਸਿੰਘ, ਵਿਸ਼ਾਲ ਆਦਿ ਸ਼ਾਮਿਲ ਰਹੇ|

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।