
ਫਗਵਾੜਾ 17 ਜਨਵਰੀ (ਸ਼ਿਵ ਕੌੜਾ) ਸਥਾਨਕ ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ,ਫਗਵਾੜਾ ਵਿਖੇ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਵਲੋਂ ਕਾਲਜ ਦੇ ਇੱਕ ਵਿਦਿਆਰਥੀ ਨੂੰ ਅਡਾਪਟ ਕੀਤਾ ਗਿਆ ਅਤੇ ਉਸਦੀ ਸਾਲ 2024-25 ਦੀ ਬਣਦੀ ਪੂਰੀ ਫੀਸ ਅਤੇ ਬੱਸ ਫੀਸ 24000/- ਰੁਪਏ ਕਾਲਜ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਅਤੇ ਕਾਲਜ ਦੇ ਪੁਰਾਣੇ ਅਧਿਆਪਕ ਡਾ.ਭੁਪਿੰਦਰ ਕੌਰ ਨੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਜਤਿੰਦਰਪਾਲ ਸਿੰਘ ਪਲਾਹੀ ਜੀ ਅਤੇ ਕਾਲਜ ਪ੍ਰਿੰਸੀਪਲ ਡਾ.ਗੁਰਦੇਵ ਸਿੰਘ ਰੰਧਾਵਾ ਜੀ ਨੂੰ ਅੱਜ ਦਿੱਤੇ ਗਏ ਅਤੇ ਇਸ ਦੇ ਨਾਲ ਹੀ ਆਪਣੇ ਵਲੋਂ ਨਿੱਜੀ ਤੌਰ ‘ਤੇ 76 ਕਿਤਾਬਾਂ ਕਾਲਜ ਲਾਇਬਰੇਰੀ ਨੂੰ ਦਿੱਤੀਆਂ ਗਈਆਂl ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਜਤਿੰਦਰਪਾਲ ਸਿੰਘ ਪਲਾਹੀ ਜੀ ਅਤੇ ਕਾਲਜ ਪ੍ਰਿੰਸੀਪਲ ਡਾ.ਗੁਰਦੇਵ ਸਿੰਘ ਰੰਧਾਵਾ ਜੀ ਨੇ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਦੇ ਇਸ ਉਪਰਾਲੇ ਦੀ ਸਲਾਘਾ ਕੀਤੀ ਅਤੇ ਧੰਨਵਾਦ ਕੀਤਾ,ਵਿਦਿਆਰਥੀ ਇਨ੍ਹਾਂ ਕਿਤਾਬਾਂ ਨੂੰ ਵੱਧ ਤੋਂ ਵੱਧ ਪੜ੍ਹ ਕੇ ਵਧੀਆ ਨੰਬਰ ਲੈਣਗੇ ਆਪਣੇ ਗਿਆਨ ਵਿੱਚ ਵਾਧਾ ਕਰਨਗੇl ਇਸ ਮੌਕੇ ਪ੍ਰੋ.ਪਰਮਜੀਤ ਸਿੰਘ, ਡਾ.ਮਨਪ੍ਰੀਤ ਕੌਰ,ਡਾ.ਇੰਦਰਜੀਤ ਕੌਰ,ਪ੍ਰੋ.ਮਨਦੀਪ ਕੌਰ,ਪ੍ਰੋ.ਮੀਨਾਕਸ਼ੀ, ਪ੍ਰੋ.ਗੀਤਾਜਲੀ.ਪ੍ਰੋ.ਅਰਵਿੰਦਰ ਕੌਰ,ਪ੍ਰੋ.ਪਿਯੰਕਾ ਬਾਂਸਲ, ਪ੍ਰੋ.ਮਨਪ੍ਰੀਤ ਕੌਰ,ਪ੍ਰੋ.ਕਾਮਨੀ,ਸ੍ਰੀਮਤੀ ਰਜ਼ਨੀ ਸ਼ਰਮਾ,ਪ੍ਰੋ. ਅਭਿਲਾਸ਼ਾ,ਜਤਿੰਦਰ ਸਿੰਘ ਖਾਲਸਾ ਆਦਿ ਹਾਜ਼ਰ ਸਨ।