ਅੱਜ ਕਾਲਜ ਦੀ ਲਾਈਬਰੇਰੀ ਵਿੱਚ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ 200 ਦੇ ਕਰੀਬ ਵਿਦਿਆਰਥੀਆਂ ਨੂੰ ਸੰਬੋਧਤ ਕੀਤਾ ਅਤੇ ਕਿਤਾਬਾਂ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ।ਉਹਨਾਂ ਕਿਹਾ ਕਿ ਸਾਡੀਆਂ ਕਿਤਾਬਾਂ ਸਾਡਾ ਖਜ਼ਾਨਾ ਹਨ, ਮਾਨਵੀ ਕਦਰਾਂ ਕੀਮਤਾਂ ਦਾ ਸਰੋਤ ਹਨ ਤੇ ਉਹ ਇੱਕ ਐਸਾ ਗਿਫ਼ਟ ਹੈ ਜਿਸ ਨੂੰ ਅਸੀਂ ਜਿੰਨੀ ਵਾਰ ਚਾਹੀਏ ਆਪਣੇ ਜੀਵਨ ਵਿੱਚ ਖੋਲ ਸਕਦੇ ਹਾਂ। ਕਿਤਾਬਾਂ ਸਾਡੀ ਸੁਪਨਿਆਂ ਨੂੰ ਪੰਖ ਲਗਾਉਣ ਦਾ ਕੰਮ ਕਰਦੀਆਂ ਹਨ, ਸਾਡੀਆਂ ਜਿਗਿਆਸਾਵਾਂ ਤੇ ਸਾਡੇ ਵਲ-ਵਲਿਆਂ ਨੂੰ ਸ਼ਾਂਤ ਕਰਦੀਆਂ ਹਨ।ਉਹਨਾਂ ਇਹ ਵੀ ਦੱਸਿਆਂ ਕਿ ਸਾਡੇ ਕਾਲਜ ਦੀ ਲਾਈਬਰੇਰੀ ਵਿੱਚ 50,000 ਦੇ ਕਰੀਬ ਕਿਤਾਬਾਂ ਹਨ, ਜਿਸ ਵਿੱਚ ਸਾਡੇ ਵਿਰਸੇ, ਸਾਡੇ ਸਾਹਿਤ ਅਤੇ ਸਮਾਜ ਤੇ ਆਟੋਬਾਈਗ੍ਰਾਫੀਆਂ ਨਾਲ ਜੁੜੀਆਂ ਪੁਸਤਕਾਂ 6000 ਤੋਂ ਵੱਧ ਹਨ।ਇਹਨਾਂ ਪੁਸਤਕਾਂ ਦਾ ਮੰਤਵ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਹੈ, ਉਹਨਾਂ ਕਿਹਾ ਕਿ ਕਿਤਾਬਾਂ ਪੜ੍ਹ ਕੇ ਉਹ ਕਿਤਾਬਾਂ ਲਿਖਣ ਲਗੇ ਹਨ।ਉਹ ਪੰਜ ਤਕਨੀਕੀ ਪੁਸਤਕਾਂ ਤੇ 6 ਪੰਜਾਬੀ ਸਾਹਿਤ ਨਾਲ ਜੁੜੀਆਂ ਪੁਸਤਕਾਂ ਲਿਖ ਚੁੱਕੇ ਹਨ। ਇਸ ਮੌਕੇ ਉਹਨਾਂ ਕਾਲਜ ਦੇ ਵਿਦਿਆਰਥੀਆਂ ਲਈ ਇੱਕ ਨਵੀਂ ਸਕੀਮ ਸ਼ੁਰੂ ਕੀਤੀ “ਪੜੋ ਅੋੌਰ ਪਾੳ”। ਜੋ ਵਿਦਿਆਰਥੀ ਕਿਸੇ ਵੀ ਵਿਸ਼ਾ ਨਾਲ ਜੁੜੀ ਪੁਸਤਕ ਦੇ ਕੁਝ ਪੰਨੇ ਪੜ੍ਹ ਕੇ ਉਸ ਬਾਬਤ 10 ਲਾਈਨਾਂ ਲਿਖਕੇ ਦੇਵੇਗਾ, ਉਸ ਨੂੰ ਲਾਈਬਰੇਰੀ ਵਿੱਚੋਂ ਫਰੀ ਕਿਤਾਬ ਜਾਂ ਰਜਿਸਟਰ ਕਾਪੀ ਦਿੱਤੀ ਜਾਵੇਗੀ।ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਇਸ ਸਕੀਮ ਦਾ ਮੰਤਵ ਵਿਦਿਆਰਥੀਆਂ ਨੂੰ ਕਿਤਾਬਾਂ ਪੜਨ ਲਈ ਪ੍ਰੇਰਿਤ ਕਰਨਾ ਹੈ।ਉਹਨਾਂ ਲਾਈਬਰੇਰੀ ਵਿੱਚ ਨਿਯਮਤ ਆਉਣ ਵਾਲੇ ਕੁਝ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ।ਇਸ ਮੌਕੇ ਸ੍ਰੀ ਪ੍ਰਭੂਦਿਆਲ ,  ਰਾਜੀਵ ਸ਼ਰਮਾ ਲਾਈਬਰੇਰੀਅਨ, ਸੰਜੇ ਬਾਂਸਲ,  ਜੇ.ਐਸ. ਘੇੜਾ,  ਹੀਰਾ ਮਹਾਜਨ,  ਕਪਿਲ ਉਹਰੀ, ਮੈਡਮ ਸ਼ਰਨਜੀਤ ਕੌਰ,  ਅੰਕੁਸ਼ ਸ਼ਰਮਾ,  ਕਰਨਇੰਦਰ ਸਿੰਘ, ਮੈਡਮ ਸਵਿਤਾ,  ਅਮਿਤ ਸ਼ਰਮਾ, ਮੈਡਮ ਅੰਕਿਤਾ ਆਦਿ ਹਾਜਿਰ ਸਨ।

 

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।