“ਵਿਸ਼ਵ ਸ਼ੂਗਰ ਦਿਵਸ ਮੌਕੇ ਸਿਹਤ ਵਿਭਾਗ ਵੱਲੋਂ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਜਲੰਧਰ (14.11.2024): ਸਿਵਲ ਸਰਜਨ ਡਾ. ਗੁਰਮੀਤ ਲਾਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਐਨ.ਸੀ.ਡੀ. ਪ੍ਰੋਗਰਾਮ ਜੇ ਨੋਡਲ ਅਫ਼ਸਰ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ ਦੀ ਦੇਖਰੇਖ ਹੇਠ ਸਿਹਤ ਵਿਭਾਗ ਵੱਲੋਂ “ਵਿਸ਼ਵ ਸ਼ੂਗਰ ਦਿਵਸ” ਮੌਕੇ ਮੈਡੀਕਲ ਅਫਸਰ ਡਾ. ਚਮਸ਼ ਮਿਤਰਾ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੰਮਾ ਪਿੰਡ. ਵਿਖੇ ਸੂਗਰ ਦੀ ਬਿਮਾਰੀ ਦੇ ਲੱਛਣ ਤੇ ਇਸ ਤੋਂ ਬਚਾਅ ਸੰਬੰਧੀ ਜਾਗਰੂਕ ਕਰਨ ਲਈ ਸੈਮੀਨਾਰ ਦਾ ਆਯੋਜਨ ਕੀਤਾ ਗਿਆ।

ਸੈਮਾਨਾਰ ਦੌਰਾਨ ਸਕੂਲੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦੇ ਹੋਏ ਡਾ. ਚਮਸ਼ ਮਿਤਰਾ ਨੇ ਦੱਸਿਆ ਕਿ ਸੂਗਰ ਦੀ ਬੀਮਾਰੀ ਹੋਰ ਵੀ ਕਈ ਬੀਮਾਰੀਆਂ ਦੀ ਜੜ੍ਹ ਹੈ, ਇਸ ਲਈ ਨਿਯਮਤ ਜਾਂਚ ਜਰੂਰ ਕਰਵਾਉਣੀ ਚਾਹੀਦੀ ਹੈ। ਸੂਗਰ ਦੀ ਬੀਮਾਰੀ ਵਾਲੇ ਮਰੀਜ਼ ਨੂੰ ਪਿਆਸ ਬਹੁਤ ਜਿਆਦਾ ਲੱਗਦੀ ਹੈ ਤੇ ਉਸਨੂੰ ਪਿਸ਼ਾਬ ਵੀ ਵਾਰ-ਵਾਰ ਆਉਂਦਾ ਹੈ। ਮਰੀਜ਼ ਹਰ ਸਮੇਂ ਥੱਕਿਆ-ਥੱਕਿਆ ਮਹਿਸੂਸ ਕਰਦਾ ਹੈ ਤੇ ਸੁਸਤੀ ਜਿਹੀ ਪਈ ਰਹਿੰਦੀ ਹੈ। ਨਜ਼ਰ ਧੁੰਦਲੀ ਅਤੇ ਕਮਜੋਰ, ਜਖਮ ਭਰਨ ਵਿੱਚ ਜਿਆਦਾ ਸਮਾਂ ਲੱਗਣਾ, ਹੱਥਾ ਪੈਰਾਂ ਵਿੱਚ ਝੁਣਝੁਣਾਹਟ ਜਾਂ ਸੁੰਨ ਹੋਣਾ, ਅਚਾਨਕ ਭਾਰ ਘੱਟ ਹੋਣਾ ਸ਼ੂਗਰ ਦੇ ਲੱਛਣ ਹਨ। ਇਹ ਬਿਮਾਰੀ ਮਾਨਸਿਕ ਤਣਾਅ, ਸਰੀਰਕ ਕਸਰਤ ਨਾ ਕਰਨ, ਵੱਧ ਆਰਾਮਪਸੰਦੀ, ਖਾਣ-ਪੀਣ ਦੀਆਂ ਆਦਤਾਂ ਵਿੱਚ ਆਏ ਵਿਗਾੜ ਕਾਰਨ ਹੁੰਦੀ ਹੈ। ਸ਼ੂਗਰ ਦੀ ਬੀਮਾਰੀ ਮਰੀਜ਼ ਨੂੰ ਅੰਦਰੋਂ-ਅੰਦਰ ਖੇਖਲਾ ਕਰ ਦਿੰਦੀ ਹੈ। ਸੂਗਰ ਦਾ ਵੱਧਣਾ ਜਾਂ ਘਟਣਾ ਮਰੀਜ਼ ਦੀਆਂ ਕਿਡਨੀਆਂ ਤੇ ਅੱਖਾਂ ਦੀ ਰੋਸ਼ਨੀ ‘ਤੇ ਬੁਰਾ ਪ੍ਰਭਾਵ ਪਾਉਂਦਾ ਹੈ। ਡਾ. ਚਸ਼ਮ ਮਿੱਤਰਾ ਨੇ ਦੱਸਿਆ ਕਿ ਜੇਕਰ ਪਰਿਵਾਰ ਵਿੱਚ ਪਹਿਲਾਂ ਇਹ ਬੀਮਾਰੀ ਹੋਵੇ ਤਾਂ ਅੱਗੇ ਬੱਚਿਆਂ ਵਿੱਚ ਵੀ ਹੋ ਸਕਦੀ ਹੈ। ਇਸ ਲਈ ਇਸਨੂੰ ਸਹਿਜੇ ਨਾ ਲੈਂਦੇ ਹੋਏ ਇਸਦਾ ਸਮੇਂ ਸਿਰ ਨਜ਼ਦੀਕੀ ਸਿਹਤ ਸੰਸਥਾਂ ਵਿੱਚ ਜਾ ਕੇ ਸਮੇਂ ਸਿਰ ਜਾਂਚ ਅਤੇ ਇਲਾਜ ਕਰਵਾਉਣਾ ਚਾਹੀਦਾ ਹੈ। ਜਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਬਲੱਡ ਸ਼ੂਗਰ ਦਾ ਟੈਸਟ ਮੁਫ਼ਤ ਕੀਤਾ ਜਾਂਦਾ ਹੈ। ਇਸ ਮੌਕੇ ਡਿਪਟੀ ਐਮ.ਈ.ਆਈ.ਓ. ਅਸੀਮ ਸ਼ਰਮਾ, ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ ਅਤੇ ਸਕੂਲ ਸਟਾਫ ਮੌਜੂਦ ਸੀ।

ਇਸ ਦੌਰਾਨ ਡਿਪਟੀ ਐਮ.ਈ.ਆਈ.ਓ. ਅਸੀਮ ਸ਼ਰਮਾ ਵੱਲੋਂ ਸਕੂਲੀ ਵਿਦਿਆਰਥੀਆਂ ਨੂੰ ਆਬਾ ਆਈ.ਡੀ. ਬਾਰੇ ਵੀ ਜਾਣਕਾਰੀ ਦਿੱਤੀ ਗਈ ਅਤੇ ਪ੍ਰਿੰਸਿਪਲ ਸੁਮਨ ਬਾਲਾ ਅਤੇ ਸਕੂਲ ਸਟਾਫ ਦਾ ਧੰਨਵਾਦ ਕੀਤਾ ਗਿਆ। ਸੈਮੀਨਾਰ ਉਪਰੰਤ ਸਿਹਤ ਵਿਭਾਗ ਦੀ ਟੀਮ ਵੱਲੋਂ ਸਕੂਲੀ ਵਿਦਿਆਰਥੀਆਂ ਨੂੰ ਡੇਂਗੂ ਪ੍ਰਤੀ ਵੀ ਜਾਗਰੂਕ ਕੀਤਾ ਗਿਆ। ਇਸ ਮੌਕੇ ਡਾ. ਮੌਨੀਕਾ, ਜਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਨੀਰਜ ਸ਼ਰਮਾ, ਸਕੂਲ ਟੀਚਰ ਸਰਬਜੀਤ ਸਿੰਘ, ਮੈਡਮ ਰੁਪਿੰਦਰਜੋਤ ਕੌਰ, ਮੈਡਮ ਨਵਨੀਤ ਮੌਜੂਦ ਸਨ

Box

*ਸੂਗਰ ਪ੍ਰਤੀ ਸਚੇਤ ਰਹੋ, ਸੁਰੱਖਿਅਤ ਰਹੋ : ਸਿਵਲ ਸਰਜਨ ਡਾ. ਗੁਰਮੀਤ ਲਾਲ*

ਸਿਵਲ ਸਰਜਨ ਡਾ. ਗੁਰਮੀਤ ਲਾਲ ਨੇ ਜਿਲ੍ਹੇ ਦੇ ਲੋਕਾਂ ਨੂੰ “ਵਿਸ਼ਵ ਸ਼ੂਗਰ ਦਿਵਸ ਮੌਕੇ ਜਾਗਰੂਕਤਾ ਸੰਦੇਸ਼ ਦਿੰਦੇ ਹੋਏ ਕਿਹਾ ਕਿ ਸੂਗਰ ਦੀ ਬੀਮਾਰੀ ਤੋਂ ਬਚਾਅ ਲਈ ਹਰੀਆਂ ਸਬਜੀਆਂ/ਸਲਾਦ/ਫਲਾਂ ਦਾ ਸੇਵਨ ਜਿਆਦਾ ਕਰੋ ਅਤੇ ਆਟੇ ਨੂੰ ਬਿਨਾਂ ਛਾਣੇ ਵਰਤੋਂ, ਰੋਜਾਨਾ 30 ਤੋਂ 40 ਮਿੰਟ ਸੈਰ/ਕਸਰਤ ਕਰੋ, ਪੌੜੀਆਂ ਦਾ ਇਸਤੇਮਾਲ ਵੱਧ ਤੋਂ ਵੱਧ ਕਰੋ, ਲੋੜ ਪੈਣ ਉੱਤੇ ਹੀ ਲਿਫਟ ਦੀ ਵਰਤੋਂ ਕਰੋ, ਨੇੜੇ ਖਰੀਦੋ-ਫਰੋਖਤ ਕਰਨ ਲਈ ਪੈਦਲ ਜਾਂ ਸਾਈਕਲ ਦਾ ਇਸਤੇਮਾਲ ਕਰੋ। ਯੋਗਾ ਅਤੇ ਧਿਆਨ ਕਰਕੇ ਮਾਨਸਿਕ ਤਣਾਅ ਨੂੰ ਘੱਟ ਕਰੋ, ਘੱਟੋ ਘੱਟ 6 ਤੋਂ 7 ਘੰਟੇ ਨੀਂਦ ਲਓ। ਰੋਜਾਨਾ ਸਮੇਂ ਸਿਰ ਆਪਣੀ ਦਵਾਈ ਦਾ ਸੇਵਨ ਕਰੋ ਅਤੇ ਸ਼ੂਗਰ ਦੀ ਜਾਂਚ ਕਰਵਾਓ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।