ਪਿਛਲੇ 18 ਦਿਨਾਂ ਤੋਂ ਕਿਸਾਨੀ ਮੰਗਾਂ ਨੂੰ ਲੈ ਕੇ ਢਾਬੀ ਗੁੱਜਰਾਂ ਬਾਰਡਰ ‘ਤੇ ਬੈਠੇ ਕਿਸਾਨ ਆਗੂ ਸ ਜਗਜੀਤ ਸਿੰਘ ਡੱਲੇਵਾਲ ਦੀ ਸਿਹਤਯਾਬੀ ਅਤੇ ਕਿਸਾਨੀ ਮੋਰਚੇ ਦੀ ਚੜ੍ਹਦੀ ਕਲਾ ਲਈ ਅਕਾਲ ਕੌਂਸਲ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਅਖੰਡ ਪਾਠ ਸਾਹਿਬ14 ਦਸੰਬਰ ਨੂੰ ਆਰੰਭ ਕਰਵਾਏ ਗਏ ਸਨ।ਕਿਸਾਨ ਆਗੂ ਸ ਡੱਲੇਵਾਲ ਆਪਣੀਆਂ ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ ‘ਤੇ ਬੈਠੇ ਹਨ ਪਰ ਉਹਨਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਅਵੇਸਲਾਪਨ ਦਿਖਾ ਰਹੀ ਹੈ। ਇਸ ਨਾਜ਼ੁਕ ਸਥਿਤੀ ਨੂੰ ਦੇਖਦੇ ਹੋਏ ਸਕੱਤਰ ਸ ਜਸਵੰਤ ਸਿੰਘ ਖਹਿਰਾ ਅਕਾਲ ਕੌਂਸਲ ਨੇ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਅਕਾਲ ਕੌਂਸਲ ਵੱਲੋਂ ਕਿਸਾਨੀ ਆਗੂ ਸ ਡੱਲੇਵਾਲ ਦੀ ਸਿਹਤਯਾਬੀ ਲਈ ਆਰੰਭ ਕੀਤੇ ਆਖੰਡ ਪਾਠ ਸਾਹਿਬ ਦੇ ਭੋਗ ਅੱਜ ਮਿਤੀ 16 ਦਸੰਬਰ ਨੂੰ ਪਾ ਦਿੱਤੇ ਗਏ ਹਨ ਅਤੇ ਇਹਨਾਂ ਸੰਘਰਸ਼ੀ ਯੋਧਿਆਂ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕੀਤੀ ਗਈ।ਇਸ ਮੌਕੇ ਕਿਸਾਨ ਯੂਨੀਅਨ ਪ੍ਰਧਾਨ ਬਲਦੇਵ ਸਿੰਘ ਸਿਰਸਾ, ਕਿਸਾਨ ਆਗੂ ਜਸਪਾਲ ਸਿੰਘ ,ਵਕੀਲ ਸਿੰਘ ਬਰਾੜ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ ਸਨ। ਸਕੱਤਰ ਸ. ਜਸਵੰਤ ਸਿੰਘ ਖਹਿਰਾ ਅਕਾਲ ਕੌਂਸਲ, ਗੁਰਜੰਟ ਸਿੰਘ ਦੁੱਗਾ, ਭੁਪਿੰਦਰ ਸਿੰਘ ਗਰੇਵਾਲ, ਮਨਜੀਤ ਸਿੰਘ ਵਾਲੀਆ, ਪ੍ਰਿੰਸੀਪਲ ਡਾ ਗੁਰਵੀਰ, ਇੰਜਨੀਅਰ ਸੁਖਮਿੰਦਰ ਭੱਠਲ, ਡਾ ਨਿਰਪਜੀਤ ਸਿੰਘ,ਸ ਗੰਮਦੂਰ ਸਿੰਘ,ਹਾਕਮ ਸਿੰਘ , ਸਿਆਸਤ ਸਿੰਘ, ਬਲਦੇਵ ਸਿੰਘ ਭੰਮਾ ਬੱਦੀ , ਸੁਰਜੀਤ ਸਿੰਘ ਕੁਲਾਰ, ਬਹਾਦਰ ਸਿੰਘ ਭਸੌੜ, ਹਰਜੀਤ ਸਿੰਘ ਸਜੁੱਮਾ , ਹਰਪਾਲ ਸਿੰਘ, ਨਾਜਰ ਸਿੰਘ, ਸ ਚਰਨਜੀਤ ਸਿੰਘ, ਸ ਮਨਜੀਤ ਸਿੰਘ ਅਤੇ ਹੋਰ ਬਹੁਤ ਸਾਰੀਆਂ ਸ਼ਖ਼ਸੀਅਤਾਂ ਮੌਜੂਦ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।