
ਮਿਤੀ 13-01-2025 ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕੇਂਦਰੀ ਮੰਡੀਕਰਣ ਨੀਤੀ ਖਰੜੇ ਦੀਆਂ ਕਾਪੀਆਂ ਨੂਰਮਹਿਲ ਪੁਰਾਣੇ ਬੱਸ ਅੱਡੇ ਤੇ ਕਿਰਤੀ ਕਿਸਾਨ ਯੂਨੀਅਨ,ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਅਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਇਕੱਠੇ ਹੋ ਕਿ ਜਲਾਈਆਂ ਗਈਆ ਕਿਸਾਨ ਆਗੂਆਂ ਨੇ ਸੰਬੋਧਨ ਕਰਦੇ ਹੋਏ ਦੱਸਿਆ ਕਿ ਕੇਂਦਰ ਸਰਕਾਰ ਖੇਤੀ ਸੈਕਟਰ ਨੂੰ ਕਾਰਪੋਰੇਟ ਘਰਾਣਿਆਂ ਨੂੰ ਸਪੁਰਦ ਕਰਨਾ ਚਾਹੁਦੀ ਹੈ ਪਰ ਸਰਕਾਰ ਨੂੰ ਇਸ ਕਾਰਜ ਵਿਚ ਸਫਲ ਨਹੀਂ ਹੋਣ ਦਿੱਤਾ ਜਾਵੇਗਾ ਇਸ ਦੇ ਖਿਲਾਫ ਸੰਯੁਕਤ ਮੋਰਚਾ ਡਟ ਕਿ ਲੜਾਈ ਲੜ੍ਹੇਗਾ 26 ਜਨਵਰੀ 2025 ਨੂੰ ਪੂਰੇ ਭਾਰਤ ਅੰਦਰ ਟਰੈਕਟਰ ਪਰੇਡ ਕੀਤੀ ਜਾਵੇਗੀ ਅੱਜ ਦੇ ਰੋਸ ਪ੍ਰਦਰਸ਼ਨ ਵਿਚ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਸਕੱਤਰ ਗੁਰਕਮਲ ਸਿੰਘ ਕੈਸ਼ੀਅਰ ਸੁਰਿੰਦਰ ਸਿੰਘ ਗੁਰਨਾਮ ਸਿੰਘ ਤੱਗੜ ਅਵਤਾਰ ਸਿੰਘ ਸੰਧੂ ਸੁਰਜੀਤ ਸਿੰਘ ਭਿੰਦਾ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਤੋਂ ਗੁਰਚੇਤਨ ਸਿੰਘ ਮੋਆਈ ਬਲਵਿੰਦਰ ਸਿੰਘ ਫ਼ਤਿਹ ਪੁਰ ਬਲਦੇਵ ਸਿੰਘ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਤੋ ਅਰਸ਼ਪ੍ਰੀਤਸਿੰਘ ਬੂਟਾ ਬਿੰਦਰ ਪਰਦਾਨ ਬੁਰਜ ਕਿਰਤੀ ਕਿਸਾਨ ਯੂਨੀਅਨ ਦੀ ਔਰਤ ਵਿੰਗ ਦੀ ਪ੍ਰਧਾਨ ਬਲਿਹਾਰ ਕੌਰ ਸੁਰਜੀਤ ਸਿੰਘ ਸਮਰਾ ਚੰਨਣ ਸਿੰਘ ਬੁੱਟਰ ਆਦਿ ਸਾਥੀਆਂ ਸਮੇਤ ਹਾਜ਼ਰ ਸਨ