
ਕੇਅਰ ਵਨ ਕੇਅਰ ਆਲ ਗਰੁਪ (ਪੰਜਾਬ, ਆਸਟ੍ਰੇਲੀਆ) ਅਤੇ ਮਾਤਾ ਜੀਤੋ ਜੀ ਜੱਚਾ ਬੱਚਾ ਸੰਸਥਾ (ਪੰਜਾਬ, ਭਾਰਤ) ਵੱਲੋਂ ਨੰਗਲ ਇਲਾਕੇ ਵਿੱਚ ਹੜ ਪੀੜਤ ਲੋਕਾਂ ਦੀ ਨਿਰੰਤਰ ਸਹਾਇਤਾ
ਪੰਜਾਬ ਵਿੱਚ ਆਏ ਹੜ ਕਾਰਨ ਲੋਕਾਂ ਨੂੰ ਵੱਡੇ ਪੱਧਰ ’ਤੇ ਜਾਨੀ ਤੇ ਮਾਲੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ। ਇਸ ਸੰਕਟ ਘੜੀ ਵਿੱਚ COCAG ਅਤੇ ਮਾਤਾ ਜੀਤੋ ਜੀ ਜੱਚਾ ਬੱਚਾ ਸੰਸਥਾ ਵੱਲੋਂ ਪੀੜਤ ਲੋਕਾਂ ਦੀ ਸਹਾਇਤਾ ਲਈ ਲਗਾਤਾਰ ਯਤਨ ਜਾਰੀ ਹਨ।
ਕਈ ਦਿਨਾਂ ਤੋਂ ਵੱਖ-ਵੱਖ ਪਿੰਡਾਂ ਵਿੱਚ ਮੈਡੀਕਲ ਕੈਂਪ ਲਗਾ ਕੇ, ਦਵਾਈਆਂ, ਰੋਜ਼ਮਰ੍ਹਾ ਦੀਆਂ ਲੋੜੀਂਦੀਆਂ ਚੀਜ਼ਾਂ ਅਤੇ ਜਰੂਰੀ ਸਹਾਇਤਾ ਸਿੱਧੀ ਪੀੜਤ ਪਰਿਵਾਰਾਂ ਦੇ ਘਰਾਂ ਤੱਕ ਪਹੁੰਚਾਈ ਜਾ ਰਹੀ ਹੈ।
ਅੱਜ ਦੀ ਸਹਾਇਤਾ ਮੁਹਿੰਮ ਦੇ ਦੌਰਾਨ ਟੀਮ ਨੇ ਹਰਿਆਲ, ਗੱਜਪੁਰ, ਚੰਦਪੁਰ ਬੇਲਾ, ਸ਼ਾਹਪੁਰ ਬੇਲਾ ਸਮੇਤ ਦਰਿਆਵਾਂ ਦੇ ਕੰਢੇ ਬਸਤੀਆਂ ਵਿੱਚ ਰਹਿੰਦੇ ਪਰਿਵਾਰਾਂ ਤੱਕ ਗੱਡੀ ਅਤੇ ਪੈਦਲ ਜਾ ਕੇ ਸਹਾਇਤਾ ਪਹੁੰਚਾਈ।
ਇਹ ਸਹਾਇਤਾ ਮੁਹਿੰਮ ਅਤੇ ਮੈਡੀਕਲ ਕੈਂਪ ਨਿਰੰਤਰ ਜਾਰੀ ਰਹਿਣਗੇ ਤਾਂ ਜੋ ਹੜ ਪੀੜਤ ਲੋਕਾਂ ਨੂੰ ਸਮੇਂ-ਸਿਰ ਮਦਦ ਮਿਲਦੀ ਰਹੇ।