
ਕੇਅਰ ਵੰਨ ਕੇਅਰ ਆਲ ਗਰੁੱਪ ਆਸਟਰੇਲੀਆ ਅਤੇ ਮਾਤਾ ਜੀਤੋ ਜੀ ਜੱਚਾ ਬੱਚਾ ਸੰਸਥਾ ਆਲ ਇੰਡੀਆ ਪੰਜਾਬ ਵੱਲੋਂ ਲੋਦੀਪੁਰ ਦੇ ਵਿੱਚ ਚਾਰ ਸਾਲਾਂ ਤੋਂ ਲਗਾਤਾਰ ਚੱਲ ਰਿਹਾ ਲੋੜਵੰਦਾਂ ਦੇ ਲਈ ਓਪਨ ਟਿਊਸ਼ਨ ਸਕੂਲ ਦਾ ਸਲਾਨਾ ਸਾਮਰੋਹ ਡਾਕਟਰ ਪਰਮਜੀਤ ਸਿੰਘ ਜੀ ਦੀ ਅਗਵਾਈ ਹੇਠ ਕੀਤਾ ਗਿਆ । ਇਸ ਪ੍ਰੋਗਰਾਮ ਦੇ ਵਿੱਚ ਕੇਅਰ ਵੰਨ ਕੇਅਰ ਆਲ ਗਰੁੱਪ ਆਸਟਰੇਲੀਆ ਦੇ ਕਈ ਮੈਂਬਰ ਹਾਜ਼ਰ ਹੋਏ। ਇਸ ਪ੍ਰੋਗਰਾਮ ਦੇ ਵਿੱਚ ਆਏ ਮੈਂਬਰਾਂ ਨੇ ਬੱਚਿਆਂ ਦੇ ਨਾਲ ਕਈ ਤਰ੍ਹਾਂ ਦੇ ਵਿਚਾਰ ਸਾਂਝੇ ਕੀਤੇ। ਬੱਚਿਆਂ ਨੇ ਬੜੇ ਹੀ ਵਧੀਆ ਢੰਗ ਦੇ ਨਾਲ ਪ੍ਰਾਰਥਨਾ ‘ ਦੇਹ ਸ਼ਿਵਾਵਰ ਮੋਹਿ ਹੈ’ ਅਤੇ ਮੂਲ ਮੰਤਰ ਦਾ ਜਾਪ ਕਰਕੇ ਸਕੂਲ ਦਾ ਪ੍ਰੋਗਰਾਮ ਸ਼ੁਰੂ ਕੀਤਾ। ਬੱਚਿਆਂ ਨੇ ਕਈ ਬੁਰਾਈਆਂ ਜਿਵੇਂ ਕਿ ਨਸ਼ਿਆਂ ਵਿਰੁੱਧ ਅਤੇ ਭਰਿਸ਼ਟਾਚਾਰ ਵਿਰੁੱਧ ਆਪਣੇ ਅੰਦਾਜ਼ ਵਿੱਚ ਪ੍ਰੋਗਰਾਮ ਪੇਸ਼ ਕਰਕੇ ਲੋਕਾਂ ਨੂੰ ਇਹਨਾਂ ਬੁਰਾਈਆਂ ਨੂੰ ਦੂਰ ਕਰਨ ਲਈ ਸੁਨੇਹਾ ਦਿੱਤਾ ਅਤੇ ਕਈ ਧਾਰਮਿਕ ਗੀਤ ਸ਼ਬਦ ਅਤੇ ਦੇਖਣ ਯੋਗ ਪਰੇਡ ਪੇਸ਼ ਕੀਤੀ । ਬੱਚਿਆਂ ਦਾ ਇਹ ਪ੍ਰੋਗਰਾਮ ਦੇਖ ਕੇ ਕੇਅਰ ਵੰਨ ਕੇਅਰ ਆਲ ਗਰੁੱਪ ਆਸਟਰੇਲੀਆ ਦੀ ਟੀਮ ਬਹੁਤ ਖੁਸ਼ ਹੋਈ। ਇਸ ਟੀਮ ਨੇ ਬੱਚਿਆਂ ਦੇ ਨਾਲ ਬੈਠ ਕੇ ਦੁਪਹਿਰ ਦਾ ਖਾਣਾ ਖਾਦਾ ਅਤੇ ਸਕੂਲ ਨੂੰ ਹੋਰ ਵੀ ਵਧੀਆ ਢੰਗ ਦੇ ਨਾਲ ਚਲਾਉਣ ਦੇ ਲਈ ਇਸ ਸਕੂਲ ਦੇ ਬਜਟ ਵਿੱਚ ਵਾਧਾ ਕੀਤਾ ਅਤੇ ਬਾਅਦ ਵਿੱਚ ਮੀਟਿੰਗ ਕਰਕੇ ਜਿਸ ਤਰ੍ਹਾਂ ਸੰਸਥਾ ਵੱਲੋਂ ਚੜ੍ਹਦੀ ਕਲਾ ਵਜ਼ੀਫਾ ਸਕੀਮ ਸ਼ੁਰੂ ਕੀਤੀ ਗਈ ਸੀ। ਜਿਸ ਦਾ ਸਮਾਂਰੋਹ 09 ਫਰਵਰੀ 2025 ਨੂੰ ਕੀਤਾ ਜਾਣਾ ਹੈ। ਇਸ ਸਮਰੋਹ ਦੇ ਵਿੱਚ ਡਾਕਟਰ ਪਰਮਜੀਤ ਸਿੰਘ ਜੀ ਅਤੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਜੀ ਦੀ ਪ੍ਰਧਾਨਗੀ ਹੇਠ ਇਹ ਪ੍ਰੋਗਰਾਮ ਕੀਤਾ ਜਾਵੇਗਾ। ਅਤੇ ਕੇਅਰ ਵੰਨ ਕੇਅਰ ਆਲ ਗਰੁੱਪ ਆਸਟਰੇਲੀਆ ਨੇ ਫੈਸਲਾ ਲਿਆ ਕਿ ਸੰਸਥਾ ਸਕੂਲ ਅਤੇ ਕਾਲਜ ਪੱਧਰ ਤੇ ਲੋੜਵੰਦ ਬੱਚੇ ਜੋ ਪੜਨਾ ਚਾਹੁੰਦੇ ਹਨ ।ਉਹਨਾਂ ਬੱਚਿਆਂ ਦਾ ਪੂਰਾ ਖਰਚਾ ਕਰਕੇ ਉਹਨਾਂ ਨੂੰ ਅਡੋਪਟ ਕੀਤਾ ਜਾਵੇਗਾ ਅਤੇ ਜਿਸ ਤਰ੍ਹਾਂ ਬਾਕੀ ਪ੍ਰੋਜੈਕਟ ਚੱਲ ਰਹੇ ਹਨ ਉਹਨਾਂ ਨੂੰ ਇਸੇ ਤਰ੍ਹਾਂ ਹੀ ਜਾਰੀ ਰੱਖਿਆ ਜਾਵੇਗਾ। ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਮੈਡਮ ਕੰਵਲਜੀਤ ਕੌਰ, ਹਰਕੀਰਤ ਸਿੰਘ ਸੰਧੂ, ਹਰਜਿੰਦਰ ਸਿੰਘ ਜੋਹਲ, ਨਵਜੋਤ ਸਿੰਘ, ਅਨੁਪ੍ਰੀਤ ਸਿੰਘ ਹਰਪ੍ਰੀਤ ਸਿੰਘ ਜੋਹਲ, ਸਰਦਾਰ ਰਸ਼ਵਿੰਦਰ ਸਿੰਘ, ਮੈਡਮ ਹਰਜੀਤ ਕੌਰ,ਬੰਦਨਾ ਦੇਵੀ, ਡਾਕਟਰ ਮੰਜੂ ਬਾਲਾ, ਸੁਸ਼ਮਾ ਦੇਵੀ, ਸੁਖਮਨਪ੍ਰੀਤ ਕੌਰ, ਕੁਲਦੀਪ ਸਿੰਘ ਬੰਗਾ, ਬਲਬੀਰ ਸਿੰਘ ਖਾਲਸਾ, ਜਗਤਾਰ ਸਿੰਘ ਦਹਿਣੀ, ਰਾਧਾ ਸ਼ਰਮਾ, ਮਨਜਿੰਦਰ ਕੌਰ, ਹਰਪਾਲ ਕੌਰ, ਸੰਤ ਰਾਮ, ਸੁਖਮਨਪ੍ਰੀਤ ਕੌਰ, ਮਾਸਟਰ ਸੁਰਜੀਤ ਸਿੰਘ, ਭੂਮਿਕਾ ਸ਼ਰਮਾ, ਸੋਨੀਆ ਰਾਣਾ