ਕੇਅਰ ਵੰਨ ਕੇਅਰ ਆਲ ਗਰੁੱਪ ਆਸਟਰੇਲੀਆ ਵੱਲੋਂ ਸਲਾਨਾ ਚੜ੍ਹਦੀ ਕਲਾ ਵਜ਼ੀਫਾ ਵੰਡ ਸਮਰੋਹ ਕੀਤਾ ਗਿਆ। ਜਿਸ ਵਿੱਚ ਕੇਅਰ ਵੰਨ ਕੇਅਰ ਆਲ ਗਰੁੱਪ ਆਸਟਰੇਲੀਆ ਦੇ ਬਾਨੀ ਡਾਕਟਰ ਪਰਮਜੀਤ ਸਿੰਘ ਜੀ ਅਤੇ ਡਾਕਟਰ ਕਵਲਜੀਤ ਕੌਰ ਨੇ ਸਮੂਲੀਅਤ ਕੀਤੀ । ਇਸ ਪ੍ਰੋਗਰਾਮ ਦੀ ਜਾਣਕਾਰੀ ਦਿੰਦਿਆਂ ਹੋਇਆਂ ਮਾਤਾ ਜੀਤੋ ਜੀ ਜੱਚਾ ਬੱਚਾ ਸੰਸਥਾ ਦੇ ਪ੍ਰਧਾਨ ਮੈਡਮ ਹਰਜੀਤ ਕੌਰ ਅਤੇ ਕੇਅਰ ਵੰਨ ਕੇਅਰ ਆਲ ਗਰੁੱਪ ਪੰਜਾਬ ਦੇ ਵਾਈਸ ਪ੍ਰਧਾਨ ਹਰਕੀਰਤ ਸਿੰਘ ਸੰਧੂ ਨੇ ਦੱਸਿਆ ਕਿ ਇਹ ਪ੍ਰੋਗਰਾਮ 09-02-2025 ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿੱਖੇ ਭਰੇ ਇਕੱਠ ਵਿੱਚ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ 55 ਵਿਦਿਆਰਥੀਆਂ ਨੂੰ ਵਜ਼ੀਫਾ ਦਿੱਤਾ ਗਿਆ ਜਿਸ ਵਿੱਚੋਂ ਪੰਜਵੀਂ ਅਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਅਤੇ ਸਕੂਲ ਦੀ ਵਰਤੋਂ ਵਿੱਚ ਆਉਣ ਵਾਲਾ ਸਮਾਨ ਅਤੇ ਦਸਵੀਂ ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ 2000/- ਨਕਦ ਵਜ਼ੀਫਾ ਅਤੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਅਧਿਆਪਕ, ਪ੍ਰਿੰਸੀਪਲ ਸਾਹਿਬਾਨ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪ੍ਰੋਫੈਸਰ, ਪ੍ਰਿੰਸੀਪਲ ਗ੍ਰੇਸ ਪਬਲਿਕ ਸਕੂਲ ਲੁਧਿਆਣਾ, ਮਾਸਟਰ ਸੁਰਜੀਤ ਰਾਣਾ ਗੌਰਮੈਂਟ ਪ੍ਰਾਇਮਰੀ ਸਕੂਲ ਨਾਨੋਵਾਲ, ਸਰਦਾਰ ਸੁਖਜੀਤ ਸਿੰਘ ਸਰਕਾਰੀ ਮਿਡਲ ਸਕੂਲ ਰਾਏਪੁਰ ਸਾਨੀ, ਸ ਚਤਰ ਸਿੰਘ ਮਹਾਰਾਜਾ ਰਣਜੀਤ ਸਿੰਘ AFPI ਮੋਹਾਲੀ ਅਤੇ ਸਰਦਾਰ ਉਰਵਿੰਦਰ ਸਿੰਘ ਸਾਦਾ ਜੀਵਨ ਸੁਸਾਇਟੀ ਤੋਂ ਹਾਜ਼ਰ ਹੋਏ। ਇਹਨਾਂ ਸਾਰੇ ਬੁਲਾਰਿਆਂ ਨੇ ਬੱਚਿਆਂ ਨੂੰ ਚੜਦੀ ਕਲਾ ਵਿੱਚ ਅੱਗੇ ਰਹਿਣ ਲਈ ਪ੍ਰੇਰਿਤ ਕੀਤਾ। ਇਸ ਪ੍ਰੋਗਰਾਮ ਦੇ ਵਿੱਚ ਕਿਸੇ ਕਾਰਨ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨਹੀਂ ਆ ਸਕੇ ਪਰ ਉਹਨਾਂ ਦੇ ਪਿਤਾ ਸਰਦਾਰ ਸੋਹਨ ਸਿੰਘ ਜੀ ਨੇ ਆਪਣੀ ਹਾਜ਼ਰੀ ਲਗਾਈ। ਇਸ ਪ੍ਰੋਗਰਾਮ ਵਿੱਚ ਬੀਬੀ ਪ੍ਰਦੀਪ ਕੌਰ ਜੀ ਨੇ ਆਪਣੀ ਕਿਤਾਬ (ਖਿੜਿਆ ਫੁੱਲ) ਨੂੰ ਵੀ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਕੈਬਨਿਟ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਦੇ ਪਿਤਾ ਸਰਦਾਰ ਸੋਹਨ ਸਿੰਘ ਜੀ ਅਤੇ ਡਾਕਟਰ ਪਰਮਜੀਤ ਸਿੰਘ ਜੀ ਦੇ ਹੱਥੋਂ ਰਿਲੀਜ਼ ਕੀਤਾ ਗਿਆ ਤੇ ਕਿਤਾਬ ਵਿੱਚ ਕਵਿਤਾ ਪੜ ਕੇ ਪਹੁੰਚੇ ਹੋਏ ਬੱਚਿਆਂ ਤੇ ਮਹਿਮਾਨਾਂ ਦਾ ਮਨ ਮੋਹ ਲਿਆ। ਮਾਤਾ ਜੀਤੋ ਜੀ ਜੱਚਾ ਬੱਚਾ ਸੰਸਥਾ ਪੰਜਾਬ ਵੱਲੋਂ ਇਹ ਸਾਰਾ ਸਾਂਝਾ ਪ੍ਰੋਗਰਾਮ ਕੀਤਾ ਗਿਆ। ਦੋਨਾਂ ਸੰਸਥਾਵਾਂ ਵੱਲੋਂ ਕੰਪਿਊਟਰ ਸੈਂਟਰ ਦੇ ਵਿਦਿਆਰਥੀ ਜੋ 6 ਮਹੀਨੇ ਦਾ ਬੇਸਿਕ ਕੰਪਿਊਟਰ ਕੋਰਸ ਪੂਰਾ ਕਰ ਚੁੱਕੇ ਹਨ ਅਤੇ ਸਲਾਈ ਸੈਂਟਰ ਲਖੇੜ ਦੀਆਂ ਲੜਕੀਆਂ ਜੋਂ ਕਿ 6 ਮਹੀਨੇ ਦਾ ਸਲਾਈ ਕਢਾਈ ਦਾ ਕੋਰਸ ਪੂਰਾ ਕਰ ਚੁੱਕੀਆਂ ਹਨ, ਉਹਨਾਂ ਵਿਦਿਆਰਥਣਾ ਨੂੰ ਸਰਟੀਫਿਕੇਟ ਅਤੇ ਸਿਲਾਈ ਮਸ਼ੀਨਾਂ ਦਿੱਤੀਆਂ ਗਈਆਂ। ਇਸ ਪ੍ਰੋਗਰਾਮ ਦੇ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਿਡਾਰੀਆਂ ਨੂੰ ਸੰਸਥਾ ਵੱਲੋਂ ਪ੍ਰਸ਼ੰਸਾ ਪੱਤਰ ਅਤੇ ਸੰਸਥਾ ਦੇ ਚਿੰਨ ਦੇ ਕੇ ਬੜੇ ਹੀ ਮਾਨ ਸਨਮਾਨ ਦੇ ਨਾਲ ਸਨਮਾਨਿਤ ਕੀਤਾ ਗਿਆ। ਜ਼ਿਕਰ ਯੋਗ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਕਾਕਾ ਤੇਗਬੀਰ ਸਿੰਘ ਨੂੰ ਪਰਬਤ ਆਰੋਹਿਨ ਦੇ ਖੇਤਰ ਵਿੱਚ ਅਤੇ ਇੰਟਰਨੈਸ਼ਨਲ ਵੇਟ ਲਿਫਟਿੰਗ ਹਰਪ੍ਰੀਤ ਸਿੰਘ ਖਾਲਸਾ ਅਤੇ ਰਵਿੰਦਰ ਸਿੰਘ ਨੈਸ਼ਨਲ ਜੂਡੋ ਖਿਡਾਰੀ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਦੇ ਵਿੱਚ ਬਹੁਤ ਹੀ ਦੂਰੋਂ ਦੂਰੋਂ ਹਰ ਪਾਰਟੀ ਨਾਲ ਸਬੰਧ ਰੱਖਣ ਵਾਲੇ ਲੀਡਰ ਸਾਹਿਬਾਨ ਵੀ ਪਹੁੰਚੇ। ਸੰਸਥਾ ਵੱਲੋਂ ਇਲਾਕੇ ਵਿੱਚ ਜੋ ਪੰਚਾਇਤਾਂ ਲੋਕਾਂ ਦੀ ਭਲਾਈ ਦੇ ਵਧੀਆ ਕੰਮ ਕਰਦੇ ਹਨ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ।। ਕੇਅਰ ਵੰਨ ਕੇਅਰ ਆਲ ਗਰੁੱਪ ਆਸਟਰੇਲੀਆ ਦੇ ਬਾਨੀ ਡਾਕਟਰ ਪਰਮਜੀਤ ਸਿੰਘ ਜੀ ਨੇ ਆਏ ਹੋਏ ਸਾਰੇ ਪ੍ਰਬੰਧਕਾਂ ਅਤੇ ਮੋਹਤਵਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਬੱਚਿਆਂ ਨੂੰ ਪੜ੍ਹਾਈ ਵਿੱਚ ਅੱਗੇ ਵਧਣ ਲਈ ਉਤਸਾਹਿਤ ਕੀਤਾ । ਜਿੰਨੇ ਵੀ ਦੇਸ਼ ਵਿਦੇਸ਼ ਤੋਂ ਸਹਿਯੋਗੀ ਹਨ ਉਹਨਾਂ ਦਾ ਧੰਨਵਾਦ ਕੀਤਾ ਤੇ ਖਾਸ ਤੌਰ ਤੇ ਜਿਹੜਾ ਚੜਦੀਕਲਾ ਵਜ਼ੀਫਾ ਸਕੀਮ ਚ ਖਾਸ ਸਹਿਯੋਗ ਦੇਣ ਲਈ ਏਕਮ ਗਲੋਬਲ ਗਰੁੱਪ ਦੇ ਮਾਲਕ ਸਰਦਾਰ ਰਘਬੀਰ ਸਿੰਘ ਵੜੈਚ, ਬੀਬੀ ਜਸਵਿੰਦਰ ਕੌਰ ਜੀ ਅਤੇ ਉਹਨਾਂ ਦੇ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।ਕੇਅਰ ਵੰਨ ਕੇਅਰ ਆਲ ਗਰੁੱਪ ਆਸਟਰੇਲੀਆ ਅਤੇ ਮਾਤਾ ਜੀਤੋ ਜੀ ਜੱਚਾ ਬੱਚਾ ਸੰਸਥਾ ਆਲ ਇੰਡੀਆ ਸੰਸਥਾ ਦੇ ਸਾਰੇ ਮੈਂਬਰਾ ਅਤੇ ਪੂਰੀ ਟੀਮ ਦਾ ਧੰਨਵਾਦ ਕੀਤਾ। ਸੰਸਥਾ ਵੱਲੋਂ ਚੱਲ ਰਹੇ ਪ੍ਰੋਗਰਾਮਾਂ ਤੋਂ ਇਲਾਵਾ ਅਗਲੇ ਸਾਲਾਂ ਲਈ ਐਜੂਕੇਟ ਇੰਡੀਆ, ਸਿਲਾਈ ਕਢਾਈ ਸਿੱਖਣ ਵਾਲੇ ਬੱਚਿਆਂ ਨੂੰ ਰੁਜ਼ਗਾਰ ਦੇਣ ਦਾ ਅਤੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਅਡੋਪਟ ਕਰਨ ਦੇ ਵੱਡੇ ਉਪਰਾਲੇ ਕੀਤੇ ਜਾਣਗੇ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।