
ਕੇ.ਐਮ.ਵੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ, ਜਲੰਧਰ ਦੀਆਂ 10+1 (ਆਰਟਸ, ਕਾਮਰਸ ਅਤੇ ਸਾਇੰਸ) ਦੀਆਂ ਵਿਦਿਆਰਥਣਾਂ ਨੇ ਪ੍ਰੀਖਿਆ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵਿਦਿਆਲਾ ਦਾ ਮਾਣ ਵਧਾਇਆ। ਇਸ ਨਤੀਜੇ ਦੇ ਵਿਚੋਂ 119 ਵਿਦਿਆਰਥਣਾਂ ਨੇ ਇਹ ਪ੍ਰੀਖਿਆ ਪਹਿਲੇ ਦਰਜੇ ਵਿੱਚ ਰਹਿੰਦੇ ਹੋਏ ਪਾਸ ਕਰਕੇ ਆਪਣੀ ਮਿਹਨਤ, ਲਗਨ ਅਤੇ ਸਿੱਖਿਆ ਪ੍ਰਾਪਤੀ ਪ੍ਰਤੀ ਲਗਾਅ ਦਾ ਪ੍ਰਮਾਣ ਪੇਸ਼ ਕੀਤਾ। 10+1 (ਕਾਮਰਸ) ਦੇ ਪ੍ਰੀਖਿਆ ਨਤੀਜਿਆਂ ਵਿੱਚੋਂ ਮਨਵੀਰ ਕੌਰ 92% ਅੰਕਾਂ ਨਾਲ ਪਹਿਲੇ ਸਥਾਨ ‘ਤੇ ਰਹੀ। ਕਸ਼ਿਸ਼ ਨੇ 91.4% ਅੰਕਾਂ ਨਾਲ ਦੂਸਰਾ ਅਤੇ ਲਵਪ੍ਰੀਤ ਕੌਰ ਨੇ 91 ਪ੍ਰਤੀਸ਼ਤ ਅੰਕਾਂ ਨਾਲ ਤੀਸਰਾ ਸਥਾਨ ਆਪਣੇ ਨਾਮ ਕਰਵਾਇਆ। ਇਸ ਦੇ ਨਾਲ ਹੀ 10+1 (ਆਰਟਸ) ਦੇ ਪ੍ਰੀਖਿਆ ਨਤੀਜਿਆਂ ਵਿੱਚੋਂ 93 ਫ਼ੀਸਦੀ ਅੰਕਾਂ ਦੇ ਨਾਲ ਕੁਲਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ ਜਦਕਿ 92 ਪ੍ਰਤੀਸ਼ਤ ਅੰਕਾਂ ਦੇ ਨਾਲ ਸਿਮਰਨ ਸ਼ਰਮਾ ਦੂਸਰੇ ਅਤੇੇ 91.2 % ਅੰਕਾਂ ਦੇ ਨਾਲ ਜਸਮੀਤ ਕੌਰ ਤੀਸਰੇ ਸਥਾਨ ‘ਤੇ ਰਹੀ। ਇਸ ਤੋਂ ਇਲਾਵਾ 10+1 (ਮੈਡੀਕਲ) ਦੇ ਪ੍ਰੀਖਿਆ ਨਤੀਜਿਆਂ ਵਿੱਚੋਂ 88.4 ਪ੍ਰਤੀਸ਼ਤ ਅੰਕਾਂ ਨਾਲ ਪਹਿਲਾ ਸਥਾਨ ਸਾਕਸ਼ੀ ਕੁਮਾਰੀ ਨੇ ਹਾਸਿਲ ਕੀਤਾ। ਅਰਸ਼ਪ੍ਰੀਤ ਕੌਰ 87.6% ਪ੍ਰਤੀਸ਼ਤ ਅੰਕਾਂ ਨਾਲ ਦੂਸਰੇ ਅਤੇ ਸ਼ਾਲਿਨੀ ਮਿਸ਼ਰਾ 86.4 ਪ੍ਰਤਿਸ਼ਤ ਅੰਕਾਂ ਦੇ ਨਾਲ ਤੀਸਰੇ ਸਥਾਨ ‘ਤੇ ਰਹੀ। 10+1 (ਨਾਨ-ਮੈਡੀਕਲ) ਵਿੱਚੋਂ ਹਰਮਨਜੋਤ ਕੌਰ 95%ਅੰਕਾਂ ਦੇ ਨਾਲ ਪਹਿਲੇ ਸਥਾਨ ‘ਤੇ ਰਹੀ। ਦੂਸਰਾ ਸਥਾਨ ਪ੍ਰਭਦੀਪ ਕੌਰ ਨੇ 93.2% ਅੰਕ ਪ੍ਰਾਪਤ ਕਰਕੇ ਹਾਸਿਲ ਕੀਤਾ ਅਤੇ ਜੰਨਤ 90% ਅੰਕਾਂ ਦੇ ਨਾਲ ਤੀਸਰੇ ਸਥਾਨ ‘ਤੇ ਰਹੀ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਇਸ ਸ਼ਾਨਦਾਰ ਪ੍ਰੀਖਿਆ ਨਤੀਜੇ ਦੇ ਲਈ ਹੋਣਹਾਰ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਅਤੇ ਨਾਲ ਹੀ ਕਿਹਾ ਕਿ ਵਿਦਿਆਰਥਣਾਂ ਦਾ ਇਹ ਸ਼ਾਨਦਾਰ ਪ੍ਰੀਖਿਆ ਨਤੀਜਾ ਕੇ.ਐਮ.ਵੀ. ਕਾਲਜੀਏਟ ਸਕੂਲ ਦੁਆਰਾ ਵਿਦਿਆਰਥਣਾਂ ਨੂੰ ਪ੍ਰਦਾਨ ਕੀਤੀ ਜਾਂਦੀ ਵਿਸ਼ਵ ਪੱਧਰੀ ਸਿੱਖਿਆ ਲਈ ਕੀਤੇ ਜਾਂਦੇ ਗੰਭੀਰ ਯਤਨਾਂ ਦੀ ਗਵਾਹੀ ਭਰਦਾ ਹੈ ਜੋ ਵਿਦਿਆਰਥਣਾਂ ਦੇ ਸਰਵਪੱਖੀ ਵਿਕਾਸ ਦਾ ਮਜ਼ਬੂਤ ਆਧਾਰ ਸਾਬਿਤ ਹੋ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਸ਼ਾਨਦਾਰ ਪ੍ਰੀਖਿਆ ਨਤੀਜੇ ਦੇ ਲਈ ਵੀਨਾ ਦੀਪਕ, ਕੋਆਰਡੀਨੇਟਰ, ਆਨੰਦ ਪ੍ਰਭਾ, ਇੰਚਾਰਜ, ਕੇ.ਐਮ.ਵੀ. ਕਾਲਜੀਏਟ ਸਕੂਲ ਅਤੇ ਸਮੂਹ ਅਧਿਆਪਕਾਂ ਦੁਆਰਾ ਵਿਦਿਆਰਥਣਾਂ ਨੂੰ ਪ੍ਰਦਾਨ ਕੀਤੇ ਜਾਂਦੇ ਉਚਿਤ ਮਾਰਗਦਰਸ਼ਨ ਦੀ ਵੀ ਸ਼ਲਾਘਾ ਕੀਤੀ।