ਕੇ.ਐਮ.ਵੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ, ਜਲੰਧਰ ਦੁਆਰਾ ਰਾਸ਼ਟਰੀ ਟੈਕਨੋਲੋਜੀ ਦਿਵਸ ਦੇ ਸਬੰਧ ਵਿੱਚ ਹਫ਼ਤਾ ਭਰ ਚੱਲਣ ਵਾਲੀਆਂ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕਰਵਾਇਆ ਗਿਆ। ਮਨੁੱਖੀ ਜੀਵਨ ਵਿੱਚ ਟੈਕਨੋਲੋਜੀ ਦੇ ਪ੍ਰਭਾਵ ਅਤੇ ਇਸ ਦੇ ਨਾਲ ਸੋਚਣ, ਸਮਝਣ ਅਤੇ ਸਿੱਖਣ ਦੀ ਸਮਰੱਥਾ ਵਿੱਚ ਆ ਰਹੇ ਬਦਲਾਅ ਦੇ ਬਾਰੇ ਵਿਦਿਆਰਥੀਆਂ ਨੂੰ ਸਮਝਾਉਣ ਦੇ ਮਕਸਦ ਨਾਲ ਕ੍ਰਿਏਟਿਵ ਰਾਈਟਿੰਗ ਮੁਕਾਬਲੇ, ਨੈੱਟ ਸੈਵੀ, ਇਨੋਵੇਸ਼ਨ ਹੱਬ ਵਿੱਚ ਵਰਕਸ਼ਾਪ, ਪੋਸਟਰ ਅਤੇ ਸਲੋਗਨ ਮੇਕਿੰਗ ਆਦਿ ਜਿਹੀਆਂ ਗਤੀਵਿਧੀਆਂ ਦਾ ਆਯੋਜਨ ਕਰਵਾਇਆ ਗਿਆ ਜਿਨ੍ਹਾਂ ਵਿੱਚ ਵਿਦਿਆਰਥਣਾਂ ਨੇ ਵੱਧ-ਚਡ਼੍ਹ ਕੇ ਭਾਗ ਲਿਆ। ਕ੍ਰਿਏਟਿਵ ਰਾਈਟਿੰਗ ਮੁਕਾਬਲੇ ਵਿੱਚ ਫਿਊਚਰਿਸਟਿਕ ਵਿਜ਼ਨ ਆਫ਼ ਟੈਕਨੋਲੋਜੀ ਇਨ 2050 ਵਿਸ਼ੇ ਨੂੰ ਆਧਾਰ ਬਣਾ ਕੇ ਵਿਦਿਆਰਥਣਾਂ ਨੇ ਆਪਣੇ ਵਿਚਾਰਾਂ ਨੂੰ ਬੇਹੱਦ ਖੂਬਸੂਰਤੀ ਦੇ ਨਾਲ ਪੇਸ਼ ਕੀਤਾ। ਨੌਜਵਾਨ ਇਨੋਵੇਟਰਜ਼ ਵਿੱਚ ਇਨੋਵੇਸ਼ਨ ਦੀ ਭਾਵਨਾ ਨੂੰ ਪੈਦਾ ਕਰਨ ਕਰਦੇ ਇਸ ਆਯੋਜਨ ਦੇ ਵਿਚ ਮਨਰੂਪ ਕੌਰ ਨੂੰ ਪਹਿਲਾ ਸਥਾਨ ਹਾਸਿਲ ਹੋਇਆ। ਇਸ ਦੇ ਨਾਲ ਹੀ ਵਿਦਿਆਰਥਣਾਂ ਵਿੱਚ ਸਿਰਜਣਾਤਮਕਤਾ ਪੈਦਾ ਕਰਨ ਅਤੇ ਕੌਸ਼ਲ ‘ਤੇ ਆਧਾਰਿਤ ਭੌਤਿਕ ਵਿਗਿਆਨ ਦੀ ਮੌਲਿਕ ਸਿੱਖਿਆ ਪ੍ਰਦਾਨ ਕਰਨ ਦੇ ਮਕਸਦ ਦੇ ਨਾਲ ਕੇ.ਐਮ.ਵੀ. ਦੇ ਇਨੋਵੇਸ਼ਨ ਹਬ ਵਿੱਚ ਇੱਕ ਵਰਕਸ਼ਾਪ ਦਾ ਵੀ ਆਯੋਜਨ ਕਰਵਾਇਆ ਗਿਆ। ਸਲੋਗਨ ਰਾਈਟਿੰਗ ਅਤੇ ਪੋਸਟਰ ਮੇਕਿੰਗ ਮੁਕਾਬਲੇ ਦੇ ਵਿੱਚ ਇੰਟੇਗਰੇਟਿਡ ਅਪ੍ਰੋਚ ਇਨ ਸਾਇੰਸ ਐਂਡ ਟੈਕਨੋਲੋਜੀ ਫਾਰ ਸਸਟੇਨੇਬਲ ਫਿਊਚਰ ਵਿਸ਼ੇ ਨੂੰ ਆਧਾਰ ਬਣਾ ਕੇ ਵਿਦਿਆਰਥਣਾਂ ਨੇ ਪੋਸਟਰ ਅਤੇ ਸਲੋਗਨ ਬਣਾ ਕੇ ਸਾਰਿਆਂ ਸਾਹਮਣੇ ਪੇਸ਼ ਕੀਤੇ ਜਿਨ੍ਹਾਂ ਵਿਚ ਨਵਦੀਪ ਕੌਰ ਨੂੰ ਪਹਿਲਾ ਅਤੇ ਜੰਨਤ ਨੂੰ ਦੂਸਰਾ ਸਥਾਨ ਹਾਸਿਲ ਹੋਇਆ। ਇਸ ਤੋਂ ਇਲਾਵਾ ਨੈੱਟ ਸੈਵੀ ਗਤੀਵਿਧੀ ਦੇ ਵਿਚ ਵਿਦਿਆਰਥਣਾਂ ਨੂੰ ਕੰਪਿਊਟਰ ਦੀ ਮੌਲਿਕ ਜਾਣਕਾਰੀ ਪ੍ਰਦਾਨ ਕਰਨ ਦੇ ਨਾਲ ਨਾਲ ਉਨ੍ਹਾਂ ਦੀ ਸਿਰਜਣਾਤਮਕਤਾ ਅਤੇ ਟੈਕਨੀਕਲ ਜਾਣਕਾਰੀ ਵਿੱਚ ਵਾਧਾ ਕਰਨ ਦੇ ਯਤਨ ਵੀ ਕੀਤੇ ਗਏ। ਵਿਦਿਆਲਾ ਪ੍ਰਿੰਸੀਪਲ ਪ੍ਰੋ ਅਤਿਮਾ ਸ਼ਰਮਾ ਦਿਵੇਦੀ ਨੇ ਇਨ੍ਹਾਂ ਗਤੀਵਿਧੀਆਂ ਵਿਚ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਟੈਕਨੋਲੋਜੀ ਦੇ ਇਸ ਮੌਜੂਦਾ ਯੁੱਗ ਵਿੱਚ ਸਨ ਸਭ ਸਭ ਲਈ ਇਹ ਜ਼ਰੂਰੀ ਹੈ ਕਿ ਅਸੀਂ ਨਵੀਂ ਟੈਕਨੋਲੋਜੀ ਦੀ ਉਤਮ ਜਾਣਕਾਰੀ ਹਾਸਿਲ ਕਰਕੇ ਆਪਣੇ ਰੋਜ਼ਾਨਾ ਕੰਮਾਂ ਨੂੰ ਬੇਹੱਦ ਸਰਲਤਾ ਦੇ ਨਾਲ ਨਿਭਾ ਸਕੀਏ । ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਜਿਥੇ ਵਿਦਿਆਰਥਣਾਂ ਦੇ ਵਿੱਚ ਇਨੋਵੇਸ਼ਨ ਦੀ ਸੋਚ ਨੂੰ ਪੈਦਾ ਕਰਨ ਵਿੱਚ ਸਹਾਇਕ ਸਾਬਿਤ ਹੁੰਦੀਆਂ ਹਨ ਉਥੇ ਉਨ੍ਹਾਂ ਦੇ ਗਿਆਨ ਦੇ ਘੇਰੇ ਨੂੰ ਹੋਰ ਵੱਧ ਵਿਸ਼ਾਲ ਕਰਦੀਆਂ ਹਨ । ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਸਫਲ ਆਯੋਜਨ ਦੇ ਲਈ ਸ੍ਰੀਮਤੀ ਵੀਨਾ ਦੀਪਕ, ਕੋਆਰਡੀਨੇਟਰ,  ਆਨੰਦ ਪ੍ਰਭਾ, ਇੰਚਾਰਜ ਅਤੇ ਕਾਲਜੀਏਟ ਸਕੂਲ ਦੇ ਸਮੂਹ ਅਧਿਆਪਕਾਂ ਦੁਆਰਾ ਕੀਤੇ ਗਏ ਯਤਨਾਂ ਦੀ ਵੀ ਸ਼ਲਾਘਾ ਕੀਤੀ ।

 

 

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।